WhatsApp New Features: WhatsApp ਆਪਣੇ ਪਲੇਟਫਾਰਮ ‘ਤੇ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਨਵੇਂ ਫੀਚਰ ਜੋੜਦਾ ਰਹਿੰਦਾ ਹੈ। ਐਪ ਨੇ ਹਾਲ ਹੀ ਵਿੱਚ ਪੋਲ, ਆਨਲਾਈਨ ਸਟੇਟਸ ਹਾਈਡ, ਡੀਪੀ ਹਾਈਡ, ਕਮਿਊਨਿਟੀ ਸਮੇਤ ਕਈ ਨਵੇਂ ਫੀਚਰਸ ਨੂੰ ਸ਼ਾਮਲ ਕੀਤਾ ਹੈ। ਹੁਣ ਐਪ ਚੋਣਵੇਂ ਐਂਡਰਾਇਡ ਬੀਟਾ ਯੂਜ਼ਰਸ ਲਈ ਇੱਕ ਨਵਾਂ ਫੀਚਰ ਰੋਲ ਆਊਟ ਕਰ ਰਿਹਾ ਹੈ।
ਇਹ ਫੀਚਰ WhatsApp Status ਐਕਸਪੀਰੀਅੰਸ ਨੂੰ ਪਹਿਲਾਂ ਨਾਲੋਂ ਬਿਹਤਰ ਬਣਾ ਸਕਦਾ ਹੈ। ਜਿਨ੍ਹਾਂ ਯੂਜ਼ਰਸ ਨੂੰ ਨਵਾਂ ਅਪਡੇਟ ਮਿਲੇਗਾ, ਉਹ ਵ੍ਹੱਟਸਐਪ ਸਟੇਟਸ ‘ਚ ਵੌਇਸ ਨੋਟਸ ਨੂੰ ਅਪਡੇਟ ਕਰਨ ਦੇ ਯੋਗ ਹੋਣਗੇ। ਯਾਨੀ ਯੂਜ਼ਰਸ ਵੀਡੀਓ ਦੀ ਤਰ੍ਹਾਂ ਵ੍ਹੱਟਸਐਪ ਸਟੇਟਸ ‘ਚ ਆਡੀਓ ਪਾ ਸਕਣਗੇ।
ਜਦੋਂ ਤੁਸੀਂ WhatsApp ‘ਤੇ ਸਟੇਟਸ ਅਪਡੇਟ ਕਰਦੇ ਹੋ, ਤਾਂ ਤੁਹਾਨੂੰ ਵੌਇਸ ਨੋਟ ਦਾ ਆਪਸ਼ਨ ਵੀ ਮਿਲੇਗਾ। ਯੂਜ਼ਰਸ ਫੋਟੋ, ਟੈਕਸਟ, ਵੀਡੀਓ ਵਰਗੇ ਨਵੇਂ ਆਪਸ਼ਨ ਦੀ ਵਰਤੋਂ ਕਰ ਸਕਣਗੇ।
ਕਿਹੜੇ ਯੂਜ਼ਰਸ ਨੂੰ ਨਵੇਂ ਫੀਚਰ ਮਿਲ ਰਹੇ
WABetaInfo ਨੇ ਇਸ ਫੀਚਰ ਨੂੰ ਦੇਖਿਆ ਹੈ। ਰਿਪੋਰਟ ਮੁਤਾਬਕ ਯੂਜ਼ਰਸ ਨੂੰ ਇਹ ਫੀਚਰ ਬੀਟਾ ਵਰਜ਼ਨ 2.23.2.8 ‘ਤੇ ਮਿਲ ਰਿਹਾ ਹੈ। ਯੂਜ਼ਰਸ ਨੂੰ ਇਹ ਆਪਸ਼ਨ ਸਿਰਫ ਟੈਕਸਟ ਸਟੇਟਸ ਸੈਕਸ਼ਨ ‘ਚ ਮਿਲੇਗਾ। ਤੁਸੀਂ ਇਸ ‘ਤੇ ਸਿਰਫ 30 ਸਕਿੰਟਾਂ ਤੱਕ ਵੌਇਸ ਨੋਟ ਲਗਾ ਸਕਦੇ ਹੋ।
ਸਟੇਟਸ ਅਪਲਾਈ ਕਰਦੇ ਸਮੇਂ ਕੋਈ ਵੀ ਰਿਕਾਰਡਿੰਗ ਪੋਸਟ ਕਰਨ ਤੋਂ ਪਹਿਲਾਂ ਤੁਹਾਨੂੰ ਡਿਸਕਾਰਡ ਦਾ ਆਪਸ਼ਨ ਵੀ ਮਿਲੇਗਾ। ਵ੍ੱਟਸਐਪ ਦੇ ਹੋਰ ਫੀਚਰਸ ਦੀ ਤਰ੍ਹਾਂ ਵੌਇਸ ਨੋਟਸ ਦਾ ਇਹ ਫੀਚਰ ਵੀ ਐਂਡ-ਟੂ-ਐਂਡ ਇਨਕ੍ਰਿਪਸ਼ਨ ਨਾਲ ਆਉਂਦਾ ਹੈ।
ਇਸ ਦੇ ਨਾਲ ਤੁਹਾਨੂੰ ਪ੍ਰਾਈਵੇਸੀ ਦਾ ਆਪਸ਼ਨ ਵੀ ਮਿਲੇਗਾ। ਇਸ ਦੀ ਮਦਦ ਨਾਲ, ਤੁਸੀਂ ਇਹ ਫੈਸਲਾ ਕਰ ਸਕੋਗੇ ਕਿ ਕੌਣ ਤੁਹਾਡਾ ਸਟੇਟਸ ਦੇਖ ਸਕਦਾ ਹੈ ਅਤੇ ਕੌਣ ਨਹੀਂ। ਹੋਰ ਵਟਸਐਪ ਸਟੇਟਸ ਦੀ ਤਰ੍ਹਾਂ ਇਹ ਵੀ 24 ਘੰਟਿਆਂ ਵਿੱਚ ਗਾਇਬ ਹੋ ਜਾਵੇਗਾ।
ਕਦੋਂ ਤੱਕ ਆਵੇਗਾ ਅਪਡੇਟ
ਐਪ ਅਗਲੇ ਕੁਝ ਸਮੇਂ ‘ਚ ਹੋਰ ਯੂਜ਼ਰਸ ਲਈ ਵੀ ਇਸ ਫੀਚਰ ਨੂੰ ਰੋਲਆਊਟ ਕਰ ਸਕਦੀ ਹੈ। ਹਾਲਾਂਕਿ, ਫਿਲਹਾਲ ਇਹ ਪਤਾ ਨਹੀਂ ਹੈ ਕਿ ਇਸ ਨੂੰ ਸਥਿਰ ਸੰਸਕਰਣ ਵਿੱਚ ਕਦੋਂ ਤੱਕ ਜੋੜਿਆ ਜਾਵੇਗਾ।
ਇੰਸਟੈਂਟ ਮੈਸੇਜਿੰਗ ਪਲੇਟਫਾਰਮ ਹੋਰ ਵਿਸ਼ੇਸ਼ਤਾਵਾਂ ਦੀ ਵੀ ਜਾਂਚ ਕਰ ਰਿਹਾ ਹੈ। ਵਟਸਐਪ ਯੂਜ਼ਰਸ ਨੂੰ ਜਲਦ ਹੀ ਨੋਟੀਫਿਕੇਸ਼ਨ ‘ਚ ਕਿਸੇ ਨੂੰ ਬਲਾਕ ਕਰਨ ਦਾ ਸ਼ਾਰਟਕੱਟ ਮਿਲ ਸਕਦਾ ਹੈ। ਇਸ ਨੂੰ ਹਾਲ ਹੀ ‘ਚ ਦੇਖਿਆ ਗਿਆ ਹੈ।.
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h