WhatsApp Edit Message Feature: ਅੱਜ ਦੇ ਸਮੇਂ ‘ਚ ਸਾਰੇ ਵ੍ਹੱਟਸਐਪ ਦੀ ਵਰਤੋਂ ਕਰਦੇ ਹਨ। ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਸਾਹਮਣੇ ਵਾਲੇ ਵਿਅਕਤੀ ਨੂੰ ਮੈਸੇਜ ਭੇਜਦੇ ਹਾਂ ਤੇ ਉਸ ਵਿੱਚ ਟਾਈਪਿੰਗ ਦੀ ਕੋਈ ਗਲਤੀ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਸਾਨੂੰ ਮੁੜ ਤੋਂ ਮੈਸੇਜ ਭੇਜਣਾ ਪੈਂਦਾ ਹੈ ਤੇ ਅਸੀਂ ਪਿਛਲੇ ਮੈਸੇਜ ਨੂੰ ਡਿਲੀਟ ਕਰ ਦਿੰਦੇ ਹਾਂ।
ਕਈ ਵਾਰ ਅਰਥਾਂ ਦਾ ਅਨਰਥ ਵੀ ਹੋ ਜਾਂਦਾ ਹੈ। ਜੇਕਰ ਤੁਹਾਨੂੰ ਵੀ ਵ੍ੱਟਸਐਪ ‘ਤੇ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ ਤਾਂ ਜਲਦ ਹੀ WhatsApp ਇਸ ਦਾ ਹੱਲ ਲਿਆਉਣ ਵਾਲਾ ਹੈ। ਦਰਅਸਲ, ਨਵੇਂ ਅਪਡੇਟ ਤੋਂ ਬਾਅਦ ਤੁਸੀਂ ਭੇਜੇ ਗਏ ਮੈਸੇਜ ਨੂੰ ਐਡਿਟ ਕਰ ਸਕੋਗੇ। ਇਹ ਅਜਿਹਾ ਫੀਚਰ ਹੈ ਜਿਸ ਦਾ ਲੋਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ।
ਵ੍ੱਟਸਐਪ ਦੇ ਵਿਕਾਸ ‘ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ wabetainfo ਦੇ ਮੁਤਾਬਕ, WhatsApp ਇੱਕ ਨਵੇਂ ਫੀਚਰ ‘ਤੇ ਕੰਮ ਕਰ ਰਿਹਾ ਹੈ ਜੋ iOS ਯੂਜ਼ਰਸ ਨੂੰ ਮੈਸੇਜ ਐਡਿਟ ਕਰਨ ਦਾ ਆਪਸ਼ਨ ਦੇਵੇਗਾ। ਵੈੱਬਸਾਈਟ ਨੇ ਇੱਕ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਅਲਰਟ ਯੂਜ਼ਰ ਨੂੰ ਮਿਲ ਰਿਹਾ ਹੈ ਕਿ ਮੈਸੇਜ ਨੂੰ ਸਾਹਮਣੇ ਵਾਲੇ ਵਿਅਕਤੀ ਵਲੋਂ ਐਡਿਟ ਕੀਤਾ ਗਿਆ ਹੈ।
ਨਵੇਂ ਫੀਚਰ ਦੇ ਤਹਿਤ, ਤੁਸੀਂ ਸਿਰਫ 15 ਮਿੰਟ ਲਈ ਮੈਸੇਜ ਨੂੰ ਐਡਿਟ ਕਰ ਸਕੋਗੇ। ਯਾਨੀ ਤੁਸੀਂ ਮੈਸੇਜ ਨੂੰ ਭੇਜੇ ਜਾਣ ਤੋਂ ਅਗਲੇ 15 ਮਿੰਟ ਤੱਕ ਐਡਿਟ ਕਰ ਸਕਦੇ ਹੋ। ਦੱਸ ਦਈਏ ਕਿ ਨਵੇਂ ਫੀਚਰ ਦੇ ਤਹਿਤ, ਤੁਸੀਂ ਸਿਰਫ ਮੈਸੇਜ ਨੂੰ ਐਡਿਟ ਕਰ ਸਕੋਗੇ ਨਾ ਕਿ ਮੀਡੀਆ ਕੈਪਸ਼ਨ ਨੂੰ। ਯਾਨੀ ਜੇਕਰ ਤੁਸੀਂ ਵੀਡੀਓ ਜਾਂ ਫੋਟੋ ਦੇ ਨਾਲ ਕੁਝ ਟਾਈਪ ਕਰਕੇ ਭੇਜਿਆ ਹੈ ਅਤੇ ਉਹ ਗਲਤ ਹੋ ਗਿਆ ਹੈ, ਤਾਂ ਤੁਸੀਂ ਉਸ ਨੂੰ ਐਡਿਟ ਨਹੀਂ ਕਰ ਸਕੋਗੇ।
ਫਿਲਹਾਲ ਇਹ ਫੀਚਰ ਕੁਝ iOS ਯੂਜ਼ਰਸ ਲਈ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨੂੰ ਫਿਰ ਬੀਟਾ ਵਰਜ਼ਨ ਲਈ ਰਿਲੀਜ਼ ਕੀਤਾ ਜਾਵੇਗਾ ਅਤੇ ਫਿਰ ਆਉਣ ਵਾਲੇ ਸਮੇਂ ‘ਚ ਇਸ ਨੂੰ ਸਾਰਿਆਂ ਲਈ ਜਾਰੀ ਕੀਤਾ ਜਾਵੇਗਾ। ਇਸ ਨੂੰ ਐਂਡ੍ਰਾਇਡ ਲਈ ਕਦੋਂ ਰਿਲੀਜ਼ ਕੀਤਾ ਜਾਵੇਗਾ, ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h