Diljit Dosanjh Funny Video: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਦੀ ਪੂਰੀ ਦੁਨੀਆ ‘ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਦੁਨੀਆ ਦੇ ਕੋਨੇ ਕੋਨੇ ‘ਚ ਦਿਲਜੀਤ ਦੇ ਚਾਹੁਣ ਵਾਲੇ ਮੌਜੂਦ ਹਨ।

ਹਾਲ ਹੀ ‘ਚ ਦਿਲਜੀਤ ਦੋਸਾਂਝ ਦੇ ਫੈਨ ਪੇਜ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਦਿਲਜੀਤ ਵਿਦੇਸ਼ੀ ਫੈਨ ਅੰਗਰੇਜ਼ੀ ‘ਚ ਗੱਲ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ।

ਦਿਲਜੀਤ ਦੋਸਾਂਝ ਦੀ ਇਹ ਫੀਮੇਲ ਫੈਨ ਬਰਾਜ਼ੀਲ ਤੋਂ ਹੈ। ਉਹ ਦਿਲਜੀਤ ਨਾਲ ਵੀਡੀਓ ਕਾਲ ਕਰਕੇ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਦਿਲਜੀਤ ਵੀ ਕਾਫੀ ਜ਼ਿਆਦਾ ਐਕਸਾਇਟਡ ਨਜ਼ਰ ਆ ਰਹੇ ਹਨ, ਪਰ ਨਾਲ ਨਾਲ ਉਹ ਕਾਫੀ ਨਰਵਸ ਵੀ ਹਨ, ਕਿਉਂਕਿ ਉਨ੍ਹਾਂ ਨੂੰ ਉਸ ਫੈਨ ਦੇ ਨਾਲ ਅੰਗਰੇਜ਼ੀ ‘ਚ ਗੱਲ ਕਰਨੀ ਪੈ ਰਹੀ ਹੈ।

ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਲਈ ਹਾਸਾ ਰੋਕਣਾ ਮੁਸ਼ਕਲ ਹੋ ਜਾਵੇਗਾ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਨੇ ਹਾਲ ਹੀ ‘ਚ ਵੱਡੀ ਉਪਲੱਬਧੀ ਹਾਸਿਲ ਕੀਤੀ ਹੈ। ਕਲਾਕਾਰ ਨੇ ਇਸ ਵਾਰ ਇਤਿਹਾਸ ਰਚ ਦਿੱਤਾ ਹੈ।

ਦਰਅਸਲ, ਦਿਲਜੀਤ ਕੋਚੇਲਾ ਵੈਲੀ ਸੰਗੀਤ ਅਤੇ ਕਲਾ ਫੈਸਟੀਵਲ ਵਿੱਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣੇ ਹਨ। ਇਹ ਪੰਜਾਬੀ ਸਿਨੇਮਾ ਜਗਤ ਲਈ ਮਾਣ ਦੀ ਗੱਲ ਹੈ।

ਦਿਲਜੀਤ ਨੇ ਇਤਿਹਾਸ ਰਚਿਆ ਹੈ ਕਿਉਂਕਿ ਹੈੱਡਲਾਈਨਰ ਸਿਰਫ਼ ਗੋਰੇ ਸੰਗੀਤਕਾਰ ਨਹੀਂ ਹਨ, ਸਗੋਂ ਦੋਸਾਂਝਾਵਾਲਾ ਦਿਲਜੀਤ ਦੋਸਾਂਝ ਵੀ ਹੈ।