ਮਾਛੀਵਾੜਾ ਸਾਹਿਬ ਦੇ “ਹੈਲੋ ਫੂਡ” ਤੋ ਪਿੰਡ ਰਤੀਪੁਰ ਦੇ ਇੱਕ ਵਿਅਕਤੀ ਵੱਲੋਂ ਆਪਣੇ ਬੱਚਿਆਂ ਦੇ ਖਾਣ ਲਈ ਪੀਜ਼ਾ ਮੰਗਵਾਇਆ ਗਿਆ। ਜਦੋਂ ਉਸ ਪੀਜ਼ੇ ਨੂੰ ਡੱਬੇ ਵਿੱਚ ਖੋਲ ਕੇ ਬੱਚਿਆਂ ਨੇ ਖਾਣਾ ਸ਼ੁਰੂ ਕੀਤਾ ਤਾਂ ਉਸ ਵਿੱਚ ਇੱਕ ਕਾਕਰੋਜ ਪੀਜ਼ੇ ਵਿੱਚੋਂ ਨਿਕਲਿਆ ਜਿਸ ਤੋਂ ਬਾਅਦ ਤੁਰੰਤ ਵਿਅਕਤੀ ਵੱਲੋਂ ਡਿਲੀਵਰੀ ਬੁਆਏ ਨਾਲ ਗੱਲ ਕੀਤੀ ਗਈ।
ਡਿਲੀਵਰੀ ਬੁਆਏ ਨੇ ਹੈਲੋ ਫੂਡ ਦੇ ਮਾਲਕ ਨਾਲ ਗੱਲ ਕਰਵਾਈ ਤਾਂ ਮਾਲਕ ਨੇ ਕਿਹਾ ਕਿ ਗਲਤੀ ਤਾਂ ਇਨਸਾਨ ਤੋਂ ਹੀ ਹੁੰਦੀ ਹੈ ਤਾਂ ਕਿ ਹੋਇਆ ਜੇ ਪੀਜ਼ੇ ਵਿੱਚੋਂ ਕੋਕਰੋਜ ਨਿਕਲ ਆਇਆ। ਮੈਂ ਪੀਜ਼ਾ ਦੂਸਰਾ ਭੇਜ ਦਿੰਨਾ ਹਾਂ। ਵਿਅਕਤੀ ਵੱਲੋਂ ਕਿਹਾ ਗਿਆ ਕਿ ਜੇ ਇਹ ਪਿੱਜ਼ਾ ਮੇਰੇ ਬੱਚੇ ਖਾ ਲੈਂਦੇ ਤਾਂ ਕੁਝ ਵੀ ਹੋ ਸਕਦਾ ਸੀ ਮੇਰੇ ਬੱਚੇ ਬਿਮਾਰ ਹੋ ਸਕਦੇ ਸਨ ਇਸ ਦਾ ਕੌਣ ਜਿੰਮੇਵਾਰ ਹੈ।
ਉਥੇ ਹੀ ਜਦੋਂ “ਹੈਲੋ ਫੂਡ” ਦੇ ਮਾਲਕ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਇੱਕ ਫੋਨ ਆਈ ਕਿ ਤੁਹਾਡੇ ਪੀਜ਼ੇ ਵਿੱਚੋਂ ਕੋਕਰੋਜ਼ ਨਿਕਲਿਆ ਹੈ। ਤਾਂ ਮੇਰੇ ਵੱਲੋਂ ਕਸਟਮਰ ਨੂੰ ਪਿੱਜ਼ਾ ਬਦਲਣ ਦਾ ਕਿਹਾ ਗਿਆ। ਪਰ ਉਹ ਨਹੀਂ ਮੰਨੇ। ਸਾਡੇ ਅਨੇਕਾਂ ਆਉਟਲੈਟ ਹਨ ਪਰ ਅੱਜ ਤੱਕ ਕਿਤੇ ਵੀ ਇਹੋ ਜਿਹੀ ਗਲਤੀ ਨਹੀਂ ਹੋਈ।