Inderjit Singh Nikku demanding justice for Sidhu Moosewala: ਪੰਜਾਬ ਦੇ ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਮੂਸੇਵਾਲਾ ਦਾ ਪਰਿਵਾਰ ਤੇ ਫੈਨਸ ਲਗਾਤਾਰ ਸਰਕਾਰ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ। ਇਸੇ ਦੌਰਾਨ ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਨੇ ਫੇਸਬੁੱਕ ‘ਤੇ ਪੋਸਟ ਸ਼ੇਅਰ ਕੀਤੀ ਹੈ।
ਨਿੱਕੂ ਨੇ ਲਿਖਿਆ ਕਿ ਸ਼ੁਭਦੀਪ ਸਿੰਘ ਸਿੱਧੂ ਨੂੰ ਕਦੋਂ ਇੰਨਸਾਫ਼ ਮਿਲੂ, ਮਿਲੂ ਵੀ ਜਾਂ ਸਿੱਧੂ ਦੇ ਮਾਪੇ ਤੇ ਓਹਨੂੰ ਚਾਹੁੰਣ ਵਾਲੇ ਐਦਾਂ ਈ ਤੜਫ਼ਦੇ ਰਹਿਣਗੇ…????? ਸਿੰਗਰ ਨੇ ਕਿਹਾ ਕਿ ਲੱਗਦਾ ਹੈ ਕਿ ਹੁਣ ਸਾਨੂੰ ਮਜ਼ਬੂਰੀ ‘ਚ ਆਪਣਾ ਦੇਸ਼ ਛੱਡਣਾ ਪਵੇਗਾ, ਪਰ ਮੈਂ ਅਤੇ ਮੇਰਾ ਪਰਿਵਾਰ ਇਹ ਕਦੇ ਨਹੀਂ ਚਾਹੁੰਦਾ ਸੀ। ਲੋਕਾਂ ਲਈ ਗੀਤ ਗਾਉਣ ਵਾਲੇ ਦੇ ਨਾਲ ਸਾਰੀ ਦੁਨੀਆ ਖੜੀ ਹੈ, ਪਰ ਪਤਾ ਨਹੀਂ ਇਨਸਾਫ ਲੈਣ ਵਾਲੇ ਕਿਉਂ ਸੁੱਤੇ ਪਏ ਹਨ।
ਮੂਸੇਵਾਲਾ ਦੇ ਕਤਲ ਲਈ ਪੂਰੀ ਦੁਨੀਆ ਇਨਸਾਫ ਦੀ ਮੰਗ ਕਰ ਰਹੀ ਹੈ। ਜੇਕਰ ਇਹ ਸਰਕਾਰ ਪੰਜਾਬ ਦੇ ਪੁੱਤ ਨੂੰ ਇਨਸਾਫ਼ ਨਹੀਂ ਦੇ ਸਕਦੀ ਤਾਂ ਇਸ ਨੂੰ ਸਰਕਾਰ ਕਹਾਉਣ ਦਾ ਕੋਈ ਹੱਕ ਨਹੀਂ।
ਨਿੱਕੂ ਨੇ ਲਿਖਿਆ, “ਮੈਂ 25 ਸਾਲਾਂ ਤੋ ਆਪਣੇ ਪੰਜਾਬ ਵਿੱਚ ਰਹਿਕੇ, ਪੰਜਾਬੀ ਮਾਂ ਬੋਲੀ ਰਾਂਹੀਂ, ਗੁਰੂਆਂ ਦੀ ਬਖ਼ਸ਼ੀ ਦਸਤਾਰ ਕਰ ਕੇ, ਤੇ ਪੰਜਾਬੀ ਗੀਤਾਂ ਨਾਲ ਲੋਕਾਂ ਦੀ ਸੇਵਾ ਕਰ ਰਿਹਾਂ, ਸ਼ਿੱਧੂ ਵਾਂਗੂੰ ਕਦੇ ਆਪਣਾਂ ਪਿੰਡ ਨੀ ਛੱਡਿਆ, ਪਰ ਹੁਣ ਜੀਅ ਨੀ ਲੱਗਦਾ. ਸ਼ਗੋਂ ਬੱਚਿਆਂ ਦੇ ਫ਼ਿਊਚਰ ਨੂੰ ਲੈਕੇ ਫ਼ਿਕਰ ਹੋ ਰਹੀ ਆ, ਜਿਹੜੇ ਸਿੱਧੂ ਨੇ ਕਾਲੇ ਗੋਰਿਆਂ ਨੂੰ ਪੰਜਾਬੀ ਸੁਣਨ ਤੇ ਗਾਉਣ ਲਾ ਦਿੱਤਾ, ਮਰਨ ਤੋਂ ਬਾਅਦ ਵੀ ਕਰੋੜਾਂ ਰੁਪਏ ਟੈਕਸ ਪੇ ਕਰਦਾ ਸਰਜਾਰ ਨੂੰ, ਜੇ ਸਰਕਾਰਾਂ ਓਹਨੂੰ ਇੰਨਸਾਫ਼ ਨੀ ਦਵਾ ਸਕਦੀਆਂ, ਆਮ ਲੋਕਾਂ ਦਾ ਤਾਂ ਫ਼ਿਰ ਰੱਬ ਹੀ ਰਾਖਾ…..”
ਸਿੱਧੂ ਪਰਿਵਾਰ ਆਪਣੀ ਮੌਤ ਤੋਂ ਬਾਅਦ ਵੀ ਸਰਕਾਰ ਨੂੰ ਕਰੋੜਾਂ ਰੁਪਏ ਦਾ ਟੈਕਸ ਅਦਾ ਕਰ ਰਿਹਾ ਹੈ ਪਰ ਸਰਕਾਰ ਉਸ ਨੂੰ ਇਨਸਾਫ ਦਿਵਾਉਣ ‘ਚ ਨਾਕਾਮ ਸਾਬਤ ਹੋ ਰਹੀ ਹੈ। ਜੇਕਰ ਸਿੱਧੂ ਦੇ ਪਰਿਵਾਰ ਨੂੰ ਇਨਸਾਫ਼ ਨਾ ਮਿਲਿਆ ਤਾਂ ਆਮ ਲੋਕਾਂ ਦਾ ਰੱਬ ਹੀ ਰਾਖਾ ਹੈ। ਲਿਖਿਆ ਕਿ ਮੈਂ ਖੁਦ ਪਤਾ ਨਹੀਂ ਕਿੰਨੀਆਂ ਸਰਕਾਰਾਂ ਦੀ ਮੁਫਤ ਸੇਵਾ ਕੀਤੀ, ਮੌਜੂਦਾ ਸਰਕਾਰ ਲਈ ਦਿਨ-ਰਾਤ ਇਕ ਕਰ ਦਿੱਤਾ, ਪਰ ਮਾੜੇ ਸਮੇਂ ਵਿਚ ਕੀ ਮਦਦ ਕਰਨੀ, ਅੱਜ ਤੱਕ ਕਿਸੇ ਨੇ ਨਹੀਂ ਪੁੱਛਿਆ।
ਉਨ੍ਹਾਂ ਅੱਗੇ ਲਿਖਿਆ, “ਮੈਂ ਖ਼ੁਦ ਹਰ ਸਰਕਾਰ ਲਈ ਪਤਾ ਨੀ ਕਿੰਨੀ ਕ ਫ਼ਰੀ ਸੇਵਾ ਕੀਤੀ, ਹੁਣ ਵਾਲੀ ਸਰਕਾਰ ਲਈ ਤਾਂ ਦਿਨ ਰਾਤ ਇੱਕ ਕਰਤੇ ਸੀ, ਪਰ ਬੁਰੇ ਵਕਤ ਚ’ ਹੈਲਪ ਤਾਂ ਦੂਰ ਦੀ ਗੱਲ, ਹਲੇ ਤੱਕ ਹਾਲ ਵੀ ਨੀ ਪੁਛਿਆ.ਲੱਗਦੈ ਹੁਣ ਮਜਬੂਰੀ ਚ’ ਆਪਣਾਂ ਵਤਨ ਛੱਡਣਾਂ ਪੈਣਾ ਜੋ ਮੈਂ ਤੇ ਮੇਰਾ ਪਰੀਵਾਰ ਕਦੇ ਨੀ ਚਾਉਦੇ ਸੀ 😭
ਲ਼ੋਕਾਂ ਲਈ ਗਾਉਣ ਵਾਲੇ ਨਾਲ, ਲ਼ੋਕ ਤਾਂ ਪੂਰੀ ਦੁਨੀਆਂ ਲੈਕੇ ਖੜ ਗਏ, ਇੰਨਸਾਫ਼ ਦਿਵਾਉਣ ਵਾਲੇ ਪਤਾ ਨੀ ਕਿਉਂ ਸੁਤੇ ਪਏ ਨੇ.
ਜੀਹਦੇ ਇੰਨਸਾਫ਼ ਲਈ ਪੂਰੀ ਦੁਨੀਆਂ ਗੁਹਾਰ ਲਾ ਰਹੀ ਆ, ਜੇ ਪੰਜਾਬ ਦੇ ਇਸ ਪੁੱਤ ਨੂੰ ਇੰਨਸਾਫ਼ ਨਹੀ ਦਿਵਾ ਸਕਦੀ ਸਰਕਾਰ ਤਾਂ ਸਰਕਾਰ ਨੂੰ ਪੰਜਾਬ ਦੀ ਸਰਕਾਰ ਕਹਾਉਣ ਦਾ ਕੋਈ ਹੱਕ ਨਹੀਂ ….”
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h