Sleeping Sitting: ਕੰਮ ਕਰਦੇ ਸਮੇਂ ਨੀਂਦ ਆ ਜਾਣਾ ਆਮ ਗੱਲ ਹੈ। ਦਰਅਸਲ ਜਦੋਂ ਥਕਾਵਟ ਹੋਣ ਲੱਗਦੀ ਹੈ ਤਾਂ ਨੀਂਹ ਆਉਂਣਾ ਲਾਜ਼ਮੀ ਹੈ। ਕਈ ਵਾਰ ਇਸ ਨੂੰ ਰੋਕਣਾ ਮੁਸ਼ਕਿਲ ਹੋਣ ਜਾਂਦਾ ਹੈ ਤੇ ਅਸੀਂ ਬੈਠੇ ਬੈਠੇ ਹੀ ਸੌਂ ਜਾਂਦੇ ਹਾਂ। ਪਰ ਕੀ ਬੈਠੇ-ਬੈਠੇ ਸੌਣਾ ਸਿਹਤ ਲਈ ਠੀਕ ਹੈ?
ਦਰਅਸਲ ਸੌਣ ਦੀ ਸਥਿਤੀ ਨੀਂਦ ਤੇ ਸਿਹਤ ‘ਤੇ ਮਹੱਤਵਪੂਰਨ ਪ੍ਰਭਾਵ ਪਾ ਸਕਦੀ ਹੈ। ਅਜਿਹੇ ‘ਚ ਇਹ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਹਰ ਪੋਜ਼ੀਸ਼ਨ ਸਰੀਰ ਦੇ ਲਈ ਫਾਇਦੇਮੰਦ ਨਹੀਂ ਹੋ ਸਕਦੀ। ਬੈਠਕੇ ਸੌਣ ਦੇ ਕੀ ਫਾਇਦੇ ਹਨ ਤੇ ਕੀ ਨੁਕਸਾਨ ਇਸ ਬਾਰੇ ਵਿਸਥਾਰ ‘ਚ ਜਾਣਦੇ ਹਾਂ।
ਗਰਭਅਸਵਥਾ ਦੌਰਾਨ ਆਰਾਮਾਦਾਇਕ- ਗਰਭਵਤੀ ਮਹਿਲਾਵਾਂ ਅਕਸਰ ਆਪਣੇ ਪੇਟ ਦੇ ਲਈ ਉਪਯੁਕਤ ਤੇ ਆਰਾਮਦਾਇਕ ਸਥਿਤੀ ਲੱਭਣ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ। ਬੈਠੇ-ਬੈਠੇ ਸੌਣ ਨਾਲ ਉਨ੍ਹਾਂ ਦੇ ਪੇਟ ਨੂੰ ਸਹਾਰਾ ਮਿਲ ਸਕਦਾ ਹੈ ਤੇ ਇਹ ਉਨ੍ਹਾਂ ਲਈ ਫਾਇਦੇਮੰਦ ਹੋ ਸਕਦਾ ਹੈ।
ਸਲੀਪ ਏਪਨਿਆ ਦੇ ਮਾਮਲਿਆਂ ‘ਚ ਮਦਦ: ਕਈ ਲੋਕਾਂ ਨੂੰ ਸੌਣ ਦੌਰਾਨ ਸਾਹ ਦੀ ਤਕਲੀਫ ਹੁੰਦੀ ਹੈ। ਇਸ ਨੂੰ ਸਲੀਪ ਏਪਨਿਆ ਕਹਿੰਦੇ ਹਨ। ਅਜਿਹੇ ‘ਚ ਬੈਠੇ-ਬੈਠੇ ਸੌਣ ਨਾਲ ਔਬਸਟ੍ਰਕਟਿਵ ਸਲੀਪ ਏਪਨਿਆ ਦੇ ਲੱਛਣਾ ਨੂੰ ਘੱਟ ਕਰਨ ‘ਚ ਮਦਦ ਮਿਲ ਸਕਦੀ ਹੈ। ਇਸ ਤੋਂ ਪੀੜਤ ਲੋਕਾਂ ਨੂੰ ਫਾਇਦਾ ਹੋ ਸਕਦਾ ਹੈ।
ਐਸਿਡ ਰਿਫਲਕਸ ‘ਚ ਮਦਦ: ਬੈਠਣ ਨਾਲ ਭੋਜਨ-ਨਾਲਿਕਾ ਦੇ ਕੰਮ ‘ਚ ਸਹਾਇਤਾ ਮਿਲ ਸਕਦੀ ਹੈ। ਇਸ ਲਈ ਜਿਹੜੇ ਲੋਕਾਂ ਨੂੰ ਗੈਸਟ੍ਰੋਇੰਟੇਸਟਾਇਨਲ ਪਰੇਸ਼ਾਨੀ ਤੇ ਪਾਚਨ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਨੂੰ ਬੈਠੇ-ਬੈਠੇ ਸੌਣ ਨਾਲ ਫਾਇਦਾ ਹੋ ਸਕਦਾ ਹੈ।
ਪਿੱਠ ਦਰਦ ਦਾ ਕਾਰਨ: ਬੈਠੇ-ਬੈਠੇ ਲੰਬੇ ਸਮੇਂ ਤਕ ਸੌਣ ਨਾਲ ਸਰੀਰ ਇਕ ਹੀ ਸਥਿਤੀ ‘ਚ ਰਹਿੰਦਾ ਹੈ। ਇਹ ਠੀਕ ਨਹੀਂ ਹੈ। ਅਜਿਹੇ ‘ਚ ਪਿੱਠ ਤੇ ਸਰੀਰ ‘ਚ ਦਰਦ ਹੋ ਸਕਦਾ ਹੈ।
ਜੋੜਾਂ ‘ਚ ਅਕੜਨ: ਗਤੀਸ਼ੀਲਤਾ ਦੀ ਕਮੀ ਤੇ ਘੱਟ ਖਿਚਾਅ ਕਾਰਨ ਜੋੜਾਂ ‘ਚ ਅਕੜਨ ਹੋ ਸਕਦੀ ਹੈ। ਲੇਟਣ ਨਾਲ ਸਰੀਰ ‘ਚ ਖਿਚਾਅ ਆਉਂਦਾ ਹੈ। ਦੂਜੀ ਪਾਸੇ ਬੈਠਣ ਨਾਲ ਇਸ ਤਰ੍ਹਾਂ ਦੇ ਮੂਵਮੈਂਟ ਸਰੀਰ ‘ਚ ਨਹੀਂ ਹੋ ਪਾਉਂਦੇ।
ਰਕਤ ਸੰਚਾਰ ‘ਚ ਗੜਬੜੀ: ਲੰਬੇ ਸਮੇਂ ਤਕ ਇਕ ਹੀ ਸਥਿਤੀ ‘ਚ ਬੈਠਣ ਨਾਲ ਧਮਨੀਆਂ ‘ਚ ਖੂਨ-ਸੰਚਾਰ ‘ਚ ਰੁਕਾਵਟ ਹੋ ਸਕਦੀ ਹੈ।ਸੌਂਦੇ ਸਮੇਂ ਲੰਮਾ ਸਮਾਂ ਟ੍ਰੈਕ ਜਾਂ ਰਿਕਾਰਡ ਰੱਖਣਾ ਸੌਖਾ ਨਹੀਂ ਹੁੰਦਾ। ਜਾਣਕਾਰਾਂ ਦੇ ਮੁਤਾਬਕ ਲੰਬੇ ਸਮੇਂ ਤਕ ਬੈਠੇ ਰਹਿਣ ਨਾਲ ਨਸਾਂ ‘ਚ ਸੁੰਗੜਨ ਜਿਹੀ ਸਥਿਤੀ ਪੈਦਾ ਹੋ ਸਕਦੀ ਹੈ। ਇਸ ਸਥਿਤੀ ਦੀ ਵਿਸ਼ੇਸ਼ ਤੌਰ ‘ਤੇ ਸਰੀਰ ਦੇ ਹੇਠਲੇ ਹਿੱਸਿਆਂ ਖਾਸਕਰ ਪੈਰਾਂ ਜਾਂ ਜਾਂਘਾ ਦੀਆਂ ਨਾੜਾਂ ‘ਚ ਖੂਨ ਦੇ ਕਲੌਟਸ ਜੰਮਣ ਦਾ ਖਤਰਾ ਹੁੰਦਾ ਹੈ।ਲੰਬੇ ਸਮੇਂ ਤਕ ਇਕ ਹੀ ਸਥਿਤੀ ‘ਚ ਸੌਣ ਨਾਲ ਵੀ ਅਜਿਹਾ ਹੋ ਸਕਦਾ ਹੈ। ਜੇਕਰ ਇਸ ‘ਤੇ ਧਿਆਨ ਨਾ ਦਿੱਤਾ ਗਿਆ ਤਾਂ ਇਕ ਘਾਤਕ ਸਥਿਤੀ ਬਣ ਸਕਦੀ ਹੈ। ਇਸ ਨਾਲ ਮੌਤ ਵੀ ਹੋ ਸਕਦੀ ਹੈ। ਡੀਪ ਵੇਨ ਥ੍ਰੌਮਬੋਸਿਸ ਦੇ ਕੁਝ ਇਕੋ ਜਿਹੇ ਲੱਛਣ ਹਨ। ਜਿਸ ‘ਚ ਅਚਾਨਕ ਪੈਰ ‘ਚ ਦਰਦ, ਚਮੜੀ ਦਾ ਲਾਲ ਹੋਣਾ, ਪੈਰਾਂ ‘ਚ ਸੋਜ ਆਦਿ ਮਹਿਸੂਸ ਹੋ ਸਕਦੀ ਹੈ।