ਅੰਮ੍ਰਿਤਸਰ ਦੇ ਰਣਜੀਤ ਐਵਿਨਿਊ ਨਜ਼ਦੀਕ ਫਲੈਟਾਂ ‘ਚ 21 ਸਾਲਾ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਣ ਨਾਲ ਮੌ.ਤ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ।ਪਰਿਵਾਰ ‘ਚ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ।
ਪਰਿਵਾਰ ਨੇ ਇਕੱਲੇ ਇਕੱਲੇ ਨਸ਼ਾ ਤਸਕਰ ਦਾ ਨਾਮ ਲੈ ਪਰਿਵਾਰ ਨੇ ਲਗਾਈ ਨਸ਼ੇ ਦੇ ਸੌਦਾਗਰਾਂ ਦੀ ਗ੍ਰਿਫਤਾਰੀ ਦੀ ਗੁਹਾਰ।ਮਾਮਲਾ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਦੀ ਜਿੱਥੇ ਅੱਜ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ 21 ਸਾਲਾ ਨੌਜਵਾਨ ਜਿਸਦੀ ਪਛਾਣ ਸੰਨੀ ਉਰਫ ਕਾਲੂ ਵਜੋਂ ਹੋਈ ਦੀ ਮੌਤ ਹੋ ਗਈ ।ਜਿੱਥੇ ਪਰਿਵਾਰ ‘ਚ ਮਾਤਮ ਛਾਇਆ ਉਥੇ ਹੀ ਇਲਾਕਾ ਨਿਵਾਸੀਆਂ ‘ਚ ਨਸ਼ੇ ਦੇ ਸੌਦਾਗਰਾਂ ਖਿਲਾਫ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੇ ਰੋਸ ਵਿਅਕਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਦੇ ਪਿਤਾ ਤੇ ਭੀਮ ਐਕਸ਼ਨ ਆਰਮੀ ਦੇ ਫਾਉਂਡਰ ਨਿਤੀਸ਼ ਭੀਮ ਨੇ ਇਕੱਲੇ ਇਕੱਲੇ ਨਸ਼ਾ ਤਸਕਰ ਦਾ ਨਾਮ ਲੈਂਦਿਆਂ ਦੱਸਿਆ ਕਿ ਇਸ ਇਲਾਕੇ ‘ਚ ਨਸ਼ੇ ਦੇ ਸੌਦਾਗਰਾਂ ਵਲੋਂ ਸ਼੍ਰੇਆਮ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ‘ਚ ਧਕੇਲਿਆ ਜਾ ਰਿਹਾ ਜਿਸ ਨਾਲ ਬੀਤੇ ਮਹੀਨਿਆਂ ‘ਚ ਕਈ ਨੌਜਵਾਨ ਇਸਦੇ ਸ਼ਿਕਾਰ ਹੋ ਆਪਣੀ ਜ਼ਿੰਦਗੀ ਤੋਂ ਹੱਥ ਥੋਹ ਬੈਠੇ ਹਨ ਤੇ ਅੱਜ ਸਾਡਾ 21 ਸਾਲਾਂ ਦਾ ਬੇਟਾ ਇਸਦੀ ਭੇਟ ਚੜ ਗਿਆ ਜਿਸਦੀ 14 ਨੰਬਰ ਫਲੈਟ ‘ਚ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ ਹੋ ਗਈ ਪਰ ਪੁਲਿਸ ਪ੍ਰਸ਼ਾਸਨ ਅਜੇ ਵੀ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਤੇ ਨੌਜਵਾਨ ਨਸ਼ੇ ਦੇ ਛੇਵੇਂ ਦਰਿਆ ਦੀ ਭੇਟ ਚੜ ਰਹੇ ਹਨ ਜੋ ਕਿ ਬਹੁਤ ਮੰਦਭਾਗਾ ਹੈ।