Harvind Singh alias Rinda: ਭਾਰਤ ਵਿਰੁੱਧ ਸਾਜ਼ਿਸ਼ ਰਚਣ ਵਾਲੇ ਅਤੇ ਸਾਰੇ ਅੱਤਵਾਦੀ ਹਮਲਿਆਂ ‘ਚ ਸ਼ਾਮਲ ਖ਼ੌਫ਼ਨਾਕ ਖ਼ਾਲਿਸਤਾਨੀ ਹਰਵਿੰਦਰ ਸਿੰਘ ਰਿੰਦਾ ਦੇ ਪਾਕਿਸਤਾਨ ਵਿੱਚ ਮਾਰੇ ਜਾਣ ਦੀ ਖ਼ਬਰ ਹੈ। NIA ਨੇ ਉਸ ‘ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਰਿੰਦਾ ਦੀ ਮੌਤ ਬਾਰੇ ਵੱਖਰੀ ਜਾਣਕਾਰੀ ਹਾਸਲ ਹੋਈ ਹੈ। ਇੱਕ ਖ਼ਬਰ ਮੁਤਾਬਕ ਰਿੰਦਾ ਦੀ ਗੈਂਗ ਵਾਰ ਵਿੱਚ ਮੌਤ ਹੋ ਗਈ। ਉੱਥੇ ਹੀ ਇੱਕ ਹੋਰ ਖ਼ਬਰ ਇਹ ਹੈ ਕਿ ਨਸ਼ੇ ਦੀ ਓਵਰਡੋਜ਼ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਖਾਲਿਸਤਾਨੀ ਅੱਤਵਾਦੀ ਰਿੰਦਾ ਨੂੰ ਕਿਡਨੀ ਦੀ ਬੀਮਾਰੀ ਸੀ। ਉਨ੍ਹਾਂ ਨੂੰ ਲਾਹੌਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੰਜਾਬ ਪੁਲਿਸ ਅਤੇ ਖੁਫੀਆ ਏਜੰਸੀਆਂ ਵੀ ਰਿੰਦਾ ਦੀ ਮੌਤ ਦੀ ਪੁਸ਼ਟੀ ਕਰ ਰਹੀਆਂ ਹਨ।
ਹਰਵਿੰਦ ਸਿੰਘ ਉਰਫ਼ ਰਿੰਦਾ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦਾ ਵਸਨੀਕ ਰਿਹਾ ਹੈ। ਰਿਪੋਰਟਾਂ ਮੁਤਾਬਕ 11 ਸਾਲ ਦੀ ਉਮਰ ‘ਚ ਰਿੰਦਾ ਆਪਣੇ ਪਰਿਵਾਰ ਸਮੇਤ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਵਿੱਚ ਸ਼ਿਫਟ ਹੋ ਗਿਆ। ਪੁਲਿਸ ਰਿਕਾਰਡ ਮੁਤਾਬਕ 18 ਸਾਲ ਦੀ ਉਮਰ ‘ਚ ਰਿੰਦਾ ਨੇ ਪਰਿਵਾਰਕ ਝਗੜੇ ਕਾਰਨ ਆਪਣੇ ਇੱਕ ਰਿਸ਼ਤੇਦਾਰ ਦਾ ਕਤਲ ਕਰ ਦਿੱਤਾ ਸੀ। ਨਾਂਦੇੜ ਸਾਹਿਬ ‘ਚ ਉਸ ਨੇ ਸਥਾਨਕ ਵਪਾਰੀਆਂ ਤੋਂ ਪੈਸੇ ਵਸੂਲੇ ਅਤੇ ਦੋ ਲੋਕਾਂ ਦਾ ਕਤਲ ਵੀ ਕੀਤਾ। ਉਸਦੇ ਖਿਲਾਫ ਵਜ਼ੀਰਾਬਾਦ ਅਤੇ ਵਿਮੰਤਲ ਥਾਣਿਆਂ ‘ਚ ਕਤਲ ਅਤੇ ਆਰਮਜ਼ ਐਕਟ ਵਰਗੇ ਮਾਮਲਿਆਂ ਵਿੱਚ ਦੋ ਐਫਆਈਆਰ ਦਰਜ ਕੀਤੀਆਂ ਗਈਆਂ।
ਰਿੰਦਾ ਪੰਜਾਬ ਯੂਨੀਵਰਸਿਟੀ ਵਿੱਚ ਵੀ ਪੜ੍ਹਨ ਆਇਆ ਸੀ। ਇਸ ਦੌਰਾਨ ਵਿਦਿਆਰਥੀ ਰਾਜਨੀਤੀ ਵਿੱਚ ਬਹੁਤ ਸਰਗਰਮ ਹੋ ਗਿਆ ਤੇ ਇੱਥੋਂ ਉਸਨੇ ਆਪਣੀਆਂ ਅਪਰਾਧਿਕ ਗਤੀਵਿਧੀਆਂ ਨੂੰ ਫੈਲਾਉਣਾ ਸ਼ੁਰੂ ਕਰ ਦਿੱਤਾ। ਚੰਡੀਗੜ੍ਹ ਪੁਲਿਸ ਦੇ ਇੱਕ ਅਧਿਕਾਰੀ ਨੇ ਕੁਝ ਸਮਾਂ ਪਹਿਲਾਂ ਮੀਡੀਆ ਨੂੰ ਦੱਸਿਆ ਸੀ ਕਿ
“ਉਸ ਨੇ ਵਿਦਿਆਰਥੀ ਪ੍ਰਦਰਸ਼ਨਾਂ ‘ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਸਾਲ 2016 ਵਿੱਚ ਉਸਨੇ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ (SOI) ਦੇ ਨੇਤਾਵਾਂ ‘ਤੇ ਗੋਲੀਆਂ ਚਲਾ ਦਿੱਤੀਆਂ ਸੀ। ਇਸ ਦੌਰਾਨ ਉਸਨੇ ਸੈਕਟਰ-11 ਥਾਣੇ ਦੇ ਐਸਐਚਓ ਨਰਿੰਦਰ ਪਟਿਆਲ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਯੂਨੀਵਰਸਿਟੀ ਦੇ ਗੇਟ ‘ਤੇ ਭੀੜ ਹੋਣ ਕਾਰਨ ਸਾਜ਼ਿਸ਼ ਨਾਕਾਮ ਹੋ ਗਈ।”
ਭੱਜ ਕੇ ਪਾਕਿਸਤਾਨ ਪਹੁੰਚਿਆ!
ਪੰਜਾਬ ਯੂਨੀਵਰਸਿਟੀ ‘ਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਰਿੰਦਾ ਫਰਾਰ ਹੋ ਗਿਆ ਸੀ। ਹਰਵਿੰਦਰ ਸਿੰਘ ਦੇ ਨਾਲ-ਨਾਲ ਦਿਲਪ੍ਰੀਤ ਸਿੰਘ ਬਾਬਾ ਅਤੇ ਹਰਜਿੰਦਰ ਸਿੰਘ ‘ਤੇ ਚੰਡੀਗੜ੍ਹ ‘ਚ ਕਤਲ, ਫਿਰੌਤੀ ਅਤੇ ਅਸਲਾ ਐਕਟ ਦੇ ਕੇਸ ਵੀ ਦਰਜ ਸੀ। ਹਾਲਾਂਕਿ, ਅਪ੍ਰੈਲ 2018 ਵਿੱਚ ਮੋਹਾਲੀ ‘ਚ ਮਸ਼ਹੂਰ ਗਾਇਕ ਪਰਮੀਸ਼ ਵਰਮਾ ‘ਤੇ ਹੋਏ ਹਮਲੇ ਤੋਂ ਬਾਅਦ ਦਿਲਪ੍ਰੀਤ ਬਾਬਾ ਅਤੇ ਰਿੰਦਾ ਵੱਖ ਹੋ ਗਏ ਸੀ।
ਰਿਪੋਰਟਾਂ ਮੁਤਾਬਕ ਹਰਵਿੰਦਰ ਸਿੰਘ ਨੇਪਾਲ ਰਾਹੀਂ ਪਾਕਿਸਤਾਨ ਭੱਜਿਆ ਸੀ। ਇਸ ਦੇ ਲਈ ਉਸ ਨੇ ਜਾਅਲੀ ਪਾਸਪੋਰਟ ਦੀ ਵਰਤੋਂ ਕੀਤੀ। ਦੋਸ਼ ਹੈ ਕਿ ਉਹ ਪਾਕਿਸਤਾਨ ਦੀ ਖੁਫੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ ਯਾਨੀ ISI ਦੀ ਸੁਰੱਖਿਆ ਹੇਠ ਹੈ। ਇਹ ਵੀ ਦੋਸ਼ ਹੈ ਕਿ ਉਹ ਇਸ ਸੁਰੱਖਿਆ ਹੇਠ ਪਾਕਿਸਤਾਨ ਤੋਂ ਅੱਤਵਾਦੀ ਮੌਡਿਊਲ ਚਲਾ ਰਿਹਾ ਹੈ।
ਪੰਜਾਬ ਪੁਲਿਸ ਨੇ 2017 ਵਿੱਚ ਰਿੰਦਾ ਨੂੰ ਫੜਨ ਦੀ ਕੋਸ਼ਿਸ਼ ਕੀਤੀ ਸੀ। ਉਸ ਸਮੇਂ ਉਹ ਬੈਂਗਲੁਰੂ ਦੇ ਇੱਕ ਹੋਟਲ ਵਿੱਚ ਆਪਣੀ ਪਤਨੀ ਨਾਲ ਸੀ। ਪੰਜਾਬ ਪੁਲਿਸ ਨੇ ਇਸ ਦੀ ਸੂਚਨਾ ਬੰਗਲੌਰ ਪੁਲਿਸ ਨੂੰ ਦਿੱਤੀ ਸੀ। ਹਾਲਾਂਕਿ ਰਿੰਦਾ ਹੋਟਲ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਉਸ ਦੀ ਪਤਨੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ ਜੋ ਅਜੇ ਵੀ ਪੁਲਿਸ ਦੇ ਰਾਡਾਰ ਵਿਚ ਹੈ।
ਹਰਵਿੰਦਰ ਸਿੰਘ ਰਿੰਦਾ ਦੇ ਕ੍ਰਾਇਮ ਰਿਕਾਰਡ
ਸਾਲ 2020 ‘ਚ ਭਾਰਤ ‘ਚੋਂ ਫਰਾਰ ਹੋਣ ਤੋਂ ਬਾਅਦ ਪਾਕਿਸਤਾਨੀ ਖੁਫੀਆ ਏਜੰਸੀ ISI ਦੀ ਆੜ ‘ਚ ਇਸਲਾਮਾਬਾਦ ‘ਚ ਬੈਠਾ ਹਰਵਿੰਦਰ ਸਿੰਘ ਰਿੰਦਾ ਅਜੇ ਤੱਕ ਦੇਸ਼ ਵਿਰੋਧੀ ਗਤੀਵਿਧੀਆਂ ‘ਚ ਸਰਗਰਮ ਰਿਹਾ। ਰਿੰਦਾ ਭਾਰਤ ਦੇ ਪੰਜਾਬ, ਹਰਿਆਣਾ, ਹੈਦਰਾਬਾਦ ਅਤੇ ਮਹਾਰਾਸ਼ਟਰ ਨੂੰ ਹਥਿਆਰਾਂ, ਖਾਸ ਕਰਕੇ ਵਿਸਫੋਟਕਾਂ ਦੀ ਖੇਪ ਲਗਾਤਾਰ ਭੇਜਦਾ ਹੈ। ਦੇਸ਼ ਦੀਆਂ ਸਾਰੀਆਂ ਏਜੰਸੀਆਂ ਇਸ ਅੱਤਵਾਦੀ ਨੂੰ ਲੱਭ ਰਹੀਆਂ ਸੀ।
ਇਸਦੇ ਅਪਰਾਧਾਂ ਦੀ ਸੂਚੀ ਯਾਨੀ ਕ੍ਰਾਈਮ ਹੋਰੋਸਕੋਪ (ਡੋਜ਼ੀਅਰ) ਮੁਤਾਬਕ ਰਿੰਦਾ ਦੇ ਮਨਪਸੰਦ ਹਥਿਆਰ .32, 9mm ਅਤੇ ਡਬਲ ਬੈਰਨ ਵਰਗੀਆਂ ਬੰਦੂਕਾਂ ਹਨ ਜਿਨ੍ਹਾਂ ਦੀ ਵਰਤੋਂ ਉਹ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਕਰਦਾ ਰਿਹਾ।
ਡੋਜ਼ੀਅਰ ਮੁਤਾਬਕ, ਰਿੰਦਾ ਲਗਾਤਾਰ ਆਪਣੀ ਲੁੱਕ ਬਦਲਦਾ ਰਹਿੰਦਾ ਹੈ। ਡੋਜ਼ੀਅਰ ‘ਚ ਰਿੰਦਾ ਦੀਆਂ ਕੁੱਲ 6 ਤਸਵੀਰਾਂ ਹਨ, ਫੋਟੋਆਂ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਰਿੰਦਾ ਨੇ ਪਹਿਲਾਂ ਪੱਗ ਨਹੀਂ ਬੰਨ੍ਹੀ ਸੀ, ਬਗੈਰ ਪੱਗ ਦੇ ਉਸ ਦੀਆਂ 2 ਤਸਵੀਰਾਂ ਹਨ। ਬਾਅਦ ‘ਚ ਖਾਲਿਸਤਾਨੀ ਅੱਤਵਾਦੀਆਂ ਦੇ ਸੰਪਰਕ ‘ਚ ਆਉਣ ਤੋਂ ਬਾਅਦ ਉਸ ਨੇ ਸਿਰ ‘ਤੇ ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀ ਤੇ ਇਸ ਤਰ੍ਹਾਂ ਉਸ ਨੇ ਆਪਣਾ ਰੂਪ ਬਦਲ ਲਿਆ।
A+ ਕੈਟਾਗਿਰੀ ਦਾ ਗੈਂਗਸਟਰ ਹੈ ਰਿੰਦਾ
ਦੱਸ ਦੇਈਏ ਕਿ ਰਿਪੋਰਟ ਮੁਤਾਬਕ, ਰਿੰਦਾ ਇੱਕ ਬਹੁਤ ਹੀ ਖ਼ਤਰਨਾਕ ਕਿਸਮ ਦਾ ਗੈਂਗਸਟਰ ਹੈ, ਇਸ ਲਈ ਪੁਲਿਸ ਨੇ ਉਸਨੂੰ A+ ਸ਼੍ਰੇਣੀ ਦਾ ਗੈਂਗਸਟਰ ਦੱਸਿਆ ਹੈ। ਉਸ ਦੇ ਭਾਰਤ ਤੋਂ ਭੱਜਣ ਤੱਕ ਪੰਜਾਬ ਅਤੇ ਮਹਾਰਾਸ਼ਟਰ ਵਿੱਚ ਕੁੱਲ 27 ਅਪਰਾਧਿਕ ਮਾਮਲੇ ਦਰਜ ਸੀ। ਜਿਸ ਸਬੰਧੀ ਡੋਜ਼ੀਅਰ ਵਿੱਚ ਦੱਸਿਆ ਗਿਆ ਹੈ ਕਿ ਰਿੰਦਾ ‘ਤੇ ਕਤਲ, ਅਗਵਾ, ਕਤਲ ਦੀ ਕੋਸ਼ਿਸ਼ ਅਤੇ ਹਥਿਆਰਾਂ ਦੇ ਜ਼ਿਆਦਾਤਰ ਕੇਸ ਦਰਜ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h