Virat Kohli And Sachin Tendulkar, who’s Shubman Gill favourite : ਤੀਜੇ ਵਨਡੇ ਵਿੱਚ, ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 90 ਦੌੜਾਂ ਨਾਲ ਜਿੱਤ ਦਰਜ ਕੀਤੀ। ਭਾਰਤ ਵੱਲੋਂ ਸ਼ੁਭਮਨ ਗਿੱਲ ਨੇ ਸ਼ਾਨਦਾਰ 112 ਦੌੜਾਂ ਅਤੇ ਰੋਹਿਤ ਸ਼ਰਮਾ ਨੇ 101 ਦੌੜਾਂ ਦੀ ਪਾਰੀ ਖੇਡੀ। ਵਨਡੇ ‘ਚ ਗਿੱਲ ਦਾ ਇਹ ਚੌਥਾ ਸੈਂਕੜਾ ਹੈ।
ਦੱਸ ਦੇਈਏ ਕਿ ਤੀਜਾ ਵਨਡੇ ਜਿੱਤ ਕੇ ਭਾਰਤੀ ਟੀਮ ਸੀਰੀਜ਼ 3-0 ਨਾਲ ਜਿੱਤਣ ‘ਚ ਸਫਲ ਰਹੀ ਸੀ। ਗਿੱਲ ਨੂੰ ਪਲੇਅਰ ਆਫ ਦਾ ਮੈਚ ਦਾ ਖਿਤਾਬ ਨਹੀਂ ਮਿਲਿਆ ਪਰ ਉਸ ਦੀ ਬੱਲੇਬਾਜ਼ੀ ਨੇ ਫੈਨਸ ਦਾ ਦਿਲ ਜਿੱਤ ਲਿਆ।
ਇਹੀ ਕਾਰਨ ਹੈ ਕਿ ਮੈਚ ਤੋਂ ਬਾਅਦ ਉਨ੍ਹਾਂ ਦਾ ਸਟਾਰ ਸਪੋਰਟਸ ‘ਤੇ ਇੰਟਰਵਿਊ ਲਿਆ ਗਿਆ। ਇੰਟਰਵਿਊ ਦੌਰਾਨ ਜਦੋਂ ਗਿੱਲ ਨੂੰ ਵਿਰਾਟ ਕੋਹਲੀ ਤੇ ਸਚਿਨ ਤੇਂਦੁਲਕਰ ਚੋਂ ਇੱਕ ਨੂੰ ਚੁਣਨ ਲਈ ਕਿਹਾ ਗਿਆ ਤਾਂ ਭਾਰਤੀ ਕ੍ਰਿਕਟਰ ਨੇ ਵਿਰਾਟ ਦਾ ਨਾਂ ਲਿਆ। ਆਪਣੀ ਗੱਲ ਰੱਖਦੇ ਹੋਏ ਗਿੱਲ ਨੇ ਕਿਹਾ, ‘ਮੈਨੂੰ ਲਗਦਾ ਹੈ ਕਿ ਮੈਂ ਵਿਰਾਟ ਭਾਈ..ਸਚਿਨ ਸਰ ਕਰਕੇ ਕ੍ਰਿਕਟ ਖੇਡਣਾ ਸ਼ੁਰੂ ਕੀਤਾ, ਕਿਉਂਕਿ ਮੇਰੇ ਪਿਤਾ ਉਨ੍ਹਾਂ ਦੇ ਵੱਡੇ ਫੈਨ ਸੀ। ਜਦੋਂ ਸਚਿਨ ਸਰ ਨੇ ਕ੍ਰਿਕਟ ਨੂੰ ਅਲਵਿਦਾ ਕਿਹਾ, ਉਸ ਸਮੇਂ ਮੈਂ ਬਹੁਤ ਛੋਟਾ ਸੀ। ਸਮੇਂ ਦੇ ਨਾਲ ਮੈਂ ਕ੍ਰਿਕਟ ਨੂੰ ਚੰਗੀ ਤਰ੍ਹਾਂ ਸਮਝਣ ਲੱਗਾ, ਮੈਂ ਵਿਰਾਟ ਭਾਈ ਕਹਾਂਗਾ, ਕਿਉਂਕਿ ਮੈਂ ਉਨ੍ਹਾਂ ਤੋਂ ਕ੍ਰਿਕਟ ਬਾਰੇ ਬਹੁਤ ਕੁਝ ਸਿੱਖਿਆ ਹੈ।
ਮੈਚ ਦੀ ਗੱਲ ਕਰੀਏ ਤਾਂ ਭਾਰਤ ਨੇ ਪਹਿਲਾਂ ਖੇਡਦੇ ਹੋਏ 385 ਦੌੜਾਂ ਬਣਾਈਆਂ ਸਨ, ਰੋਹਿਤ ਅਤੇ ਗਿੱਲ ਨੇ ਪਹਿਲੀ ਵਿਕਟ ਲਈ 212 ਦੌੜਾਂ ਜੋੜੀਆਂ ਜੋ ਕਿ 2019 ਵਿਸ਼ਵ ਕੱਪ ਤੋਂ ਬਾਅਦ ਵਨਡੇ ਵਿੱਚ ਭਾਰਤ ਵੱਲੋਂ ਪਹਿਲੀ ਵਿਕਟ ਲਈ ਦੂਜੀ ਸਭ ਤੋਂ ਵੱਡੀ ਸਾਂਝੇਦਾਰੀ ਹੈ।
ਦੱਸ ਦੇਈਏ ਕਿ ਨਿਊਜ਼ੀਲੈਂਡ ਲਈ ਕੋਨਵੇ ਨੇ 138 ਦੌੜਾਂ ਬਣਾਈਆਂ ਸੀ, ਜਿਸ ਦੇ ਆਧਾਰ ‘ਤੇ ਕੀਵੀ ਟੀਮ ਕਿਸੇ ਤਰ੍ਹਾਂ 295 ਦੌੜਾਂ ਤੱਕ ਪਹੁੰਚਣ ‘ਚ ਕਾਮਯਾਬ ਰਹੀ। ਭਾਰਤ ਵੱਲੋਂ ਸ਼ਾਰਦੁਲ ਅਤੇ ਕੁਲਦੀਪ ਯਾਦਵ ਨੇ 3-3 ਵਿਕਟਾਂ ਲੈ ਕੇ ਭਾਰਤ ਨੂੰ ਮੈਚ ਵਿੱਚ ਜਿੱਤ ਦਿਵਾਈ। ਹੁਣ ਭਾਰਤੀ ਟੀਮ ਵਨਡੇ ‘ਚ ਨੰਬਰ ਇਕ ਟੀਮ ਬਣ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h