ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਪਿਛਲੇ ਕੁਝ ਦਿਨਾਂ ਤੋਂ ਚੰਡੀਗੜ੍ਹ PGI ਵਿੱਚ ਇਲਾਜ ਅਧੀਨ ਹਨ। ਦਿਲ ਦੀ ਬਿਮਾਰੀ ਦੇ ਚਲਦੇ ਉਹਨਾਂ ਨੂੰ ਇਲਾਜ ਲਈ ਇਥੇ ਦਾਖਲ ਕਰਵਾਇਆ ਗਿਆ ਹੈ। ਬੀਜੇਪੀ ਆਗੂ ਸੁਨੀਲ ਜਾਖੜ ਨੇ PGI ਪਹੁੰਚ ਕੇ ਉਹਨਾਂ ਦਾ ਹਾਲ ਜਾਣਿਆ।
Called upon Sr. Balkar Singh, father of late Sidhu Moosewala today,who is recovering well after a heart procedure at PGI Chandigarh.
But I’m worried/alarmed as Sidhu Moosewala’s uncle mentioned unknown people trying to enter their ward. @ssputchandigarh must ensure security. pic.twitter.com/HDiAEUmx0p
— Sunil Jakhar (@sunilkjakhar) September 21, 2022
ਇਸ ਦੌਰਾਨ ਸੁਨੀਲ ਜਾਖੜ ਨੇ ਦਾਅਵਾ ਕੀਤਾ ਕਿ ਮੂਸੇਵਾਲਾ ਦੇ ਪਿਤਾ ਦੀ ਸੁਰੱਖਿਆ ਵਿੱਚ ਕਿਤੇ ਨਾ ਕਿਤੇ ਕੁਤਾਹੀ ਵਰਤੀ ਜਾ ਰਹੀ ਹੈ। ਬਲਕੌਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਜਾਖੜ ਨੇ ਆਪਣੇ ਟਵੀਟ ਵਿੱਚ ਲਿਖਿਆ, “ਮੂਸੇਵਾਲਾ ਦੇ ਚਾਚੇ ਵੱਲੋਂ ਮੈਨੂੰ ਦੱਸਿਆ ਗਿਆ ਕਿ ਅਣਪਛਾਤੇ ਲੋਕ ਉਹਨਾਂ ਦੇ ਵਾਰਡ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਬੇਹੱਦ ਚਿੰਤਾ ਦਾ ਵਿਸ਼ਾ ਹੈ।” ਜਾਖੜ ਨੇ ਚੰਡੀਗੜ੍ਹ ਦੇ SSP ਤੋਂ ਮੰਗ ਕੀਤੀ ਕਿ ਬਲਕੌਰ ਸਿੰਘ ਦੀ ਸੁਰੱਖਿਆ ਸੁਨਿਸ਼ਚਿਤ ਕੀਤੀ ਜਾਵੇ।
ਜਾਨੋ ਮਾਰਨ ਦੀਆਂ ਮਿਲ ਚੁੱਕੀਆਂ ਹਨ ਧਮਕੀਆਂ
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਗੈਂਗਸਟਰਾਂ ਵੱਲੋਂ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਦਰਅਸਲ, ਬਲਕੌਰ ਸਿੰਘ ਮੂਸੇਵਾਲਾ ਦੇ ਕਤਲ ਦੇ ਬਾਅਦ ਤੋਂ ਹੀ ਲਗਾਤਾਰ ਗੈੰਗਸਟਰਾਂ ਦੇ ਖਿਲਾਫ਼ ਖੁੱਲ੍ਹ ਕੇ ਬੋਲ ਰਹੇ ਹਨ ਅਤੇ ਉਹਨਾਂ ਨੂੰ ਪੁਲਿਸ ਵੱਲੋਂ ਸੁਰੱਖਿਆ ਦਿੱਤੇ ਜਾਣ ‘ਤੇ ਵੀ ਸਵਾਲ ਚੁੱਕ ਰਹੇ ਹਨ। ਲਾਰੈਂਸ ਗੈਂਗ ਵੱਲੋਂ ਬਕਾਇਦਾ ਉਹਨਾਂ ਨੂੰ ਈ-ਮੇਲ ਦੇ ਜ਼ਰੀਏ ਵੀ ਜਾਨੋ ਮਾਰਨ ਦੀ ਧਮਕੀ ਦਿੱਤੀ ਜਾ ਚੁੱਕੀ ਹੈ।
It was shocking to learn that unknown people tried to access S. Balkaur Singh Sidhu's ward in PGI. I am alarmed at the security lapse after broad daylight murder of #SidhuMooseWala & death threats from gangsters. @DGPPunjabPolice & @DgpChdPolice must ensure his safety & security. https://t.co/nW8nHtLJRr
— Parminder Singh Brar (@PSBrarOfficial) September 21, 2022
ਧਮਕੀਆਂ ਤੋਂ ਡਰਾਂਗਾ ਨਹੀਂ- ਬਲਕੌਰ ਸਿੰਘ
ਗੈੰਗਸਟਰਾਂ ਦੀਆਂ ਧਮਕੀਆਂ ਦੇ ਬਾਵਜੂਦ ਬਲਕੌਰ ਸਿੰਘ ਲਗਾਤਾਰ ਕਹਿੰਦੇ ਆ ਰਹੇ ਹਨ ਕਿ ਅਜਿਹੀਆਂ ਧਮਕੀਆਂ ਤੋਂ ਉਹ ਡਰਨ ਵਾਲੇ ਨਹੀਂ ਹਨ। ਉਹਨਾਂ ਨੇ ਇਥੋਂ ਤੱਕ ਦਾਅਵਾ ਕੀਤਾ ਕਿ ਗੈਂਗਸਟਰ ਇੱਕ ਦਿਨ ਉਹਨਾਂ ਨੂੰ ਜ਼ਰੂਰ ਮਾਰਨਗੇ। ਉਹਨਾਂ ਕਿਹਾ ਕਿ ਮੈਂ ਸਭ ਤੋਂ ਵੱਧ ਲਾਰੈਂਸ ਦੀਆਂ ਅੱਖਾਂ ਵਿੱਚ ਰੜਕਦਾ ਹਾਂ। ਇਸਦੇ ਨਾਲ ਹੀ ਉਹਨਾਂ ਨੇ ਪੰਜਾਬ ਪੁਲਿਸ ਨੂੰ ਵੀ ਦੋ-ਟੁੱਕ ਕਿਹਾ ਸੀ ਕਿ ਗੋਲੀ ਦਾ ਜਵਾਬ ਗੋਲੀ ਨਾਲ ਹੀ ਦੇਣਾ ਚਾਹੀਦਾ ਹੈ, ਗ੍ਰਿਫ਼ਤਾਰੀਆਂ ਨਾਲ ਕੁਝ ਨਹੀਂ ਹੋਣਾ।