ਅਕਸਰ ਅਸੀਂ ਆਪਣੇ ਘਰ ਤੋਂ ਦਫਤਰ, ਦਫਤਰ ਤੋਂ ਘਰ ਜਾਂ ਕਿਸੇ ਵੀ ਜਗਾਹ ਤੇ ਜਾਣ ਲਈ ਕਿਰਾਏ ਤੇ ਕੈਬ ਬੁੱਕ ਕਰਦੇ ਹਾਂ. ਅੱਜ ਦੇ ਸਮੇਂ ਵਿੱਚ ਇਹ ਇੱਕ ਇਨਸਾਨੀ ਖਾਸ ਜਰੂਰਤ ਬਣ ਚੁੱਕੀ ਹੈ, ਪਰ ਹਾਲ ਹੀ ਵਿੱਚ ਮੋਬਾਈਲ ਦੇ ਆਧਾਰ ‘ਤੇ ਕੀਮਤਾਂ ਵਿੱਚ ਅੰਤਰ ਬਾਰੇ ਸ਼ਿਕਾਇਤਾਂ ਨਾਲ ਸੋਸ਼ਲ ਮੀਡੀਆ ਭਰਿਆ ਹੋਇਆ ਹੈ।
ਦੱਸ ਦੇਈਏ ਕੇ ਮੋਬਾਈਲ ਫੋਨ ਦੇ ਮੋਡਲ ਦੇ ਅਧਾਰ ‘ਤੇ OLA ਜਾਂ UBER ਬੁੱਕ ਕਰਨ ਵਾਲੇ ਖਪਤਕਾਰਾਂ ਵੱਲੋਂ ਇਹ ਸ਼ਿਕਾਇਤ ਕੀਤੀ ਗਈ ਹੈ ਕਿ OLA ਅਤੇ UBER ਐਂਡਰਾਇਡ ਫੋਨ ਵਿੱਚ ਕੈਬ ਦਾ ਕਿਰਾਇਆ ਵੱਖਰਾ ਦੱਸਦਾ ਹੈ ਅਤੇ Iphone ਵਿੱਚ ਵੱਖਰਾ।
ਇਸ ‘ਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ 23 ਜਨਵਰੀ ਨੂੰ ਕਿਹਾ ਕਿ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (CCPA) ਨੇ OLA -UBER ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਕਿ ਐਂਡਰਾਇਡ ਦੇ ਮੁਕਾਬਲੇ ਆਈਫੋਨ ਦੀ ਕੀਮਤ ਵਿੱਚ ਅੰਤਰ ਪਿੱਛੇ ਸੱਚਾਈ ਕੀ ਹੈ, ਜੇਕਰ ਅੰਤਰ ਹੈ ਤਾਂ ਕਿੱਥੇ ਅਤੇ ਕਿੰਨਾ।
ਆਈਫੋਨ ਅਤੇ ਐਂਡਰਾਇਡ ਵਿਚਕਾਰ ਕੀਮਤਾਂ ਵਿੱਚ ਅੰਤਰ ਸਿਰਫ਼ ਰਾਈਡ ਬੁਕਿੰਗ ਵਿੱਚ ਚਿੰਤਾ ਦਾ ਵਿਸ਼ਾ ਨਹੀਂ ਹੈ। ਕਈ ਸ਼ਾਪਿੰਗ ਪਲੇਟਫਾਰਮਾਂ ਅਤੇ ਐਪਸ ਦੀ ਸਬਸਕ੍ਰਿਪਸ਼ਨ ਵਿੱਚ ਵੀ ਕੀਮਤ ਵਿੱਚ ਅੰਤਰ ਦੇਖਿਆ ਗਿਆ ਹੈ। ਇਸ ਵਿੱਚ Flipcart, YouTube, Blinkit, Zepto ਸ਼ਾਮਿਲ ਹਨ।