ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ ਦੇ ਲੈਟੇਰੀ ਦੇ ਜੰਗਲਾਂ ਵਿੱਚ ਲੱਕੜ ਦੇ ਤਸਕਰਾਂ ਨਾਲ ਹੋਏ ਮੁਕਾਬਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਜੰਗਲਾਤ ਕਰਮਚਾਰੀਆਂ ਖਿਲਾਫ ਮਾਮਲਾ ਦਰਜ ਹੋਣ ‘ਤੇ ਸੂਬਾ ਸਰਕਾਰ ਅਤੇ ਜੰਗਲਾਤ ਵਿਭਾਗ ਦੇ ਕਰਮਚਾਰੀ ਆਹਮੋ-ਸਾਹਮਣੇ ਹਨ। ਇਸ ਦੇ ਵਿਰੋਧ ਵਿੱਚ ਜੰਗਲਾਤ ਗਾਰਡ ਆਪਣੇ ਹਥਿਆਰ ਰਾਜ ਸਰਕਾਰ ਕੋਲ ਜਮ੍ਹਾਂ ਕਰਵਾ ਰਹੇ ਹਨ। ਜੰਗਲਾਤ ਗਾਰਡਾਂ ਦਾ ਦੋਸ਼ ਹੈ ਕਿ ਉਨ੍ਹਾਂ ਖਿਲਾਫ ਇਕਤਰਫਾ ਕਾਰਵਾਈ ਕੀਤੀ ਗਈ ਹੈ।
ਇਸ ਦੇ ਨਾਲ ਹੀ 14 ਦਿਨਾਂ ਬਾਅਦ ਮਾਮਲੇ ਦੀ ਜਾਂਚ ਲਈ ਇਕ ਮੈਂਬਰੀ ਜਾਂਚ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ।
ਜਿਕਰਯੋਗ ਹੈ ਕਿ ਇਹ ਮਾਮਲਾ 9 ਅਗਸਤ ਨੂੰ ਖਟਯਾਪੁਰਾ ਵਿੱਚ ਜੰਗਲਾਤ ਕਰਮਚਾਰੀਆਂ ਅਤੇ ਆਦਿਵਾਸੀਆਂ ਵਿਚਾਲੇ ਹੋਏ ਮੁਕਾਬਲੇ ਨਾਲ ਸਬੰਧਤ ਹੈ। ਜੰਗਲਾਤ ਵਿਭਾਗ ਦਾ ਦੋਸ਼ ਹੈ ਕਿ ਉਨ੍ਹਾਂ ਨੇ ਲੱਕੜ ਦੀ ਤਸਕਰੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਸਥਾਨਕ ਲੋਕਾਂ ਨੇ ਹਮਲਾ ਕੀਤਾ, ਸਵੈ-ਰੱਖਿਆ ਵਿੱਚ ਗੋਲੀ ਚਲਾਉਣੀ ਪਈ। ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਉਸ ‘ਤੇ ਲੱਕੜ ਚੋਰੀ ਦੇ ਕਈ ਦੋਸ਼ ਸਨ, ਜਦਕਿ ਆਦਿਵਾਸੀਆਂ ਦਾ ਕਹਿਣਾ ਹੈ ਕਿ ਉਸ ਨੂੰ ਘੇਰ ਕੇ ਮਾਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਕੁੰਵਰ ਵਿਜੈ ਪ੍ਰਤਾਪ ’ਚ ਸਾਨੂੰ ਗ੍ਰਿਫ਼ਤਾਰ ਕਰਨ ਦੀ ਹਿੰਮਤ ਨਹੀਂ ਸੀ: ਸੁਖਬੀਰ ਸਿੰਘ ਬਾਦਲ
ਅਗਲੇ ਦਿਨ ਜੰਗਲਾਤ ਕਰਮਚਾਰੀਆਂ ਦੇ ਖਿਲਾਫ ਕਤਲ ਅਤੇ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਸੀ। ਵਿਰੋਧ ਵਿੱਚ ਜੰਗਲਾਤ ਕਰਮਚਾਰੀਆਂ ਨੇ ਆਪਣੀਆਂ ਬੰਦੂਕਾਂ ਜਮਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੰਗਲਾਤ ਵਿਭਾਗ ਨੇ ਉਨ੍ਹਾਂ ਨੂੰ ਬੰਦੂਕਾਂ ਦਿੱਤੀਆਂ ਹਨ ਤਾਂ ਫਿਰ ਕਿਸ ਕੰਮ ਲਈ? ਰਾਜ ਵਿੱਚ ਜੰਗਲਾਤ ਫੋਰਸ ਨੂੰ ਫੌਜਦਾਰੀ ਜਾਬਤਾ 1973 ਦੀ ਧਾਰਾ 45 ਤਹਿਤ ਹਥਿਆਰਬੰਦ ਬਲ ਐਲਾਨਿਆ ਨਹੀਂ ਗਿਆ ਹੈ ਅਤੇ ਨਾ ਹੀ ਹਥਿਆਰਾਂ ਦੀ ਵਰਤੋਂ ਸਬੰਧੀ ਧਾਰਾ 197 ਤਹਿਤ ਕੋਈ ਨਿਯਮ ਬਣਾਇਆ ਗਿਆ ਹੈ।
ਐਮਪੀ ਰੇਂਜਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਸ਼ੂਪਾਲ ਅਹੀਰਵਰ ਨੇ ਕਿਹਾ ਕਿ ਸਾਨੂੰ ਜੰਗਲ ਦੀ ਸੁਰੱਖਿਆ ਲਈ ਹਥਿਆਰ ਦਿੱਤੇ ਗਏ ਹਨ, ਪਰ ਚਲਾਉਣ ਦੀ ਸ਼ਕਤੀ ਨਹੀਂ ਹੈ, ਕੋਈ ਪ੍ਰੋਟੋਕੋਲ ਨਹੀਂ ਹੈ। ਅਸੀਂ ਉਸ ਬੰਦੂਕ ਦਾ ਕੀ ਕਰੀਏ?
ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ ਵਿੱਚ ਕੁੱਲ 94,689 ਲੱਖ ਹੈਕਟੇਅਰ ਜੰਗਲੀ ਖੇਤਰ ਹੈ। ਕੁੱਲ 52,739 ਪਿੰਡਾਂ ਵਿੱਚੋਂ 22,600 ਪਿੰਡ ਜਾਂ ਤਾਂ ਜੰਗਲ ਵਿੱਚ ਵਸੇ ਹੋਏ ਹਨ ਜਾਂ ਜੰਗਲਾਂ ਦੀ ਹੱਦ ਦੇ ਨਾਲ ਲੱਗਦੇ ਹਨ। ਜੰਗਲ ਨੂੰ 8,286 ਬੀਟਾਂ ਵਿੱਚ ਵੰਡਿਆ ਗਿਆ ਹੈ। ਇੱਕ ਬੀਟ ਦਾ ਖੇਤਰਫਲ 12 ਤੋਂ 16 ਵਰਗ ਕਿਲੋਮੀਟਰ ਤੱਕ ਹੁੰਦਾ ਹੈ। ਇਸ ਦੀ ਸੁਰੱਖਿਆ ਲਈ ਸਿਰਫ਼ ਇੱਕ ਵਣ ਗਾਰਡ ਤਾਇਨਾਤ ਹੈ। ਵਣ ਗਾਰਡਾਂ ਦੀਆਂ 14,024 ਅਸਾਮੀਆਂ ਵਿੱਚੋਂ 1695 ਖਾਲੀ ਹਨ। ਇਸ ਵਿੱਚ ਵੀ 4000 ਤੋਂ ਵੱਧ ਦਫਤਰਾਂ ਅਤੇ ਅਫਸਰਾਂ ਦੇ ਬੰਗਲਿਆਂ ਵਿੱਚ ਸੇਵਾ ਕੀਤੀ ਜਾ ਰਹੀ ਹੈ।