ਝਾਰਖੰਡ ‘ਚ ਨੈਸ਼ਨਲ ਹਾਈਵੇ-133 ਦੀ ਮੁਰੰਮਤ ਦੀ ਮੰਗ ਨੂੰ ਲੈ ਕੇ ਕਾਂਗਰਸ ਵਿਧਾਇਕ ਦੀਪਿਕਾ ਪਾਂਡੇ ਸਿੰਘ ਗੋਡਾ ‘ਚ ਜਲ ਸਤਿਆਗ੍ਰਹਿ ‘ਤੇ ਬੈਠ ਗਈ ਹੈ। ਉਸ ਦਾ ਕਹਿਣਾ ਹੈ ਕਿ ਸੜਕ ਬਣਾਉਣ ਅਤੇ ਮੁਰੰਮਤ ਦਾ ਕੰਮ ਕੇਂਦਰ ਸਰਕਾਰ ਦੇ ਅਧੀਨ ਹੈ। ਇਸ ਸੜਕ ‘ਤੇ ਹਰ ਰੋਜ਼ ਹਾਦਸੇ ਵਾਪਰਦੇ ਰਹਿੰਦੇ ਹਨ। ਇਸ ਦੇ ਬਾਵਜੂਦ ਅੱਜ ਤੱਕ ਸੜਕ ਦੀ ਮੁਰੰਮਤ ਨਹੀਂ ਕਰਵਾਈ ਗਈ। ਦੀਪਿਕਾ ਪਾਂਡੇ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਸੜਕ ਦੀ ਪੂਰੀ ਤਰ੍ਹਾਂ ਮੁਰੰਮਤ ਨਹੀਂ ਹੋ ਜਾਂਦੀ, ਉਹ ਪਾਣੀ ਤੋਂ ਬਾਹਰ ਨਹੀਂ ਆਉਣਗੇ।
जल सत्याग्रह पर बैठी कांग्रेस विधायक, कीचड़ में बैठकर उसी पानी से नहाया#Jharkhand #Congress #Satyagraha #Ranchi #BJP pic.twitter.com/zf25NhiFW7
— News Track (@newstracklive) September 21, 2022
ਜਾਣਕਾਰੀ ਅਨੁਸਾਰ ਸੜਕ ਦਾ ਠੇਕਾ ਮਈ ਮਹੀਨੇ ਵਿੱਚ ਦਿੱਤਾ ਗਿਆ ਸੀ ਪਰ ਅੱਜ ਤੱਕ ਇਸ ’ਤੇ ਕੰਮ ਸ਼ੁਰੂ ਨਹੀਂ ਹੋਇਆ। ਵਾਇਰਲ ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਦੀਪਿਕਾ ਪਾਂਡੇ ਸਿੰਘ ਸੜਕ ਦੇ ਕਿਨਾਰੇ ਖੜ੍ਹੀ ਸੜਕ ਵੱਲ ਦੇਖ ਰਹੀ ਹੈ, ਜਿੱਥੇ ਗੋਡਿਆਂ ਤੱਕ ਪਾਣੀ ਭਰਿਆ ਹੋਇਆ ਹੈ। ਇਸ ਮੌਕੇ ਉਨ੍ਹਾਂ ਨਾਲ ਕਈ ਲੋਕ ਮੌਜੂਦ ਹਨ। ਉਹ ਅਚਾਨਕ ਪਾਣੀ ਨਾਲ ਭਰੀ ਸੜਕ ਦੇ ਵਿਚਕਾਰ ਬੈਠ ਜਾਂਦੀ ਹੈ ਤੇ ਸੜਕ ਦਾ ਗੰਦਾ ਪਾਣੀ ਆਪਣੇ ਉਪਰ ਪਾਉਣ ਲੱਗ ਜਾਂਦੀ ਹੈ। ਦੀਪਿਕਾ ਪਾਂਡੇ ਸਿੰਘ ਗੋਡਾ ਜ਼ਿਲ੍ਹੇ ਦੇ ਮਹਾਗਮਾ ਤੋਂ ਵਿਧਾਇਕ ਹੈ। ਇੱਥੋਂ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਹਨ।
ਕਾਂਗਰਸੀ ਵਿਧਾਇਕ ਦੀਪਿਕਾ ਪਾਂਡੇ ਸਿੰਘ ਨੇ ਸੀਐਮ ਹੇਮੰਤ ਸੋਰਨ ਨੂੰ ਇਸ ਸਮੱਸਿਆ ਦਾ ਜਲਦੀ ਹੱਲ ਕਰਨ ਦੀ ਅਪੀਲ ਕੀਤੀ ਹੈ। ਤਾਂ ਜੋ ਲੋਕਾਂ ਨੂੰ ਇਸ ਸਮੱਸਿਆ ਤੋਂ ਪਰੇਸ਼ਾਨ ਨਾ ਹੋਣਾ ਪਵੇ। ਇਸ ਦੇ ਨਾਲ ਹੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੜਕ ‘ਤੇ ਵੀ ਵੱਡੇ-ਵੱਡੇ ਟੋਏ ਪਏ ਹੋਏ ਹਨ, ਜੋ ਪਾਣੀ ਭਰਨ ਕਾਰਨ ਨਜ਼ਰ ਨਹੀਂ ਆ ਰਹੇ। ਜਿਸ ਕਾਰਨ ਇੱਥੇ ਹਾਦਸੇ ਵਾਪਰਦੇ ਰਹਿੰਦੇ ਹਨ। ਕਈ ਲੋਕ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ।