US-Canada Border: ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਡੋਨਾਲਡ ਟਰੰਪ ਦੀ ਜਿੱਤ ਕਾਰਨ ਕੈਨੇਡਾ ਵਿੱਚ ਤਣਾਅ ਸਕਦਾ ਹੈ। ਉੱਥੇ ਹਾਈ ਅਲਰਟ ਐਲਾਨ ਕਰ ਦਿੱਤਾ ਗਿਆ ਹੈ। ਦਰਅਸਲ, ਟਰੰਪ ਦੀ ਜਿੱਤ ਨਾਲ ਅਮਰੀਕਾ ਤੋਂ ਵੱਡੀ ਗਿਣਤੀ ਵਿਚ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਕੈਨੇਡਾ ਵਿਚ ਦਾਖਲ ਹੋਣ ਦਾ ਡਰ ਹੈ। ਕੈਨੇਡੀਅਨ ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਸਬੰਧੀ ‘ਹਾਈ ਅਲਰਟ’ ਉਤੇ ਹਨ। ਅਸੀਂ ਅਮਰੀਕੀ ਸਰਹੱਦ ‘ਤੇ ਨਜ਼ਰ ਰੱਖ ਰਹੇ ਹਾਂ। ਘੁਸਪੈਠ ਨੂੰ ਰੋਕਣ ਲਈ ਸਰਹੱਦ ਉਤੇ ਹਰ ਤਰ੍ਹਾਂ ਦੀ ਸਾਵਧਾਨੀ ਵਰਤੀ ਜਾ ਰਹੀ ਹੈ। ਲਗਭਗ 9 ਹਜ਼ਾਰ ਕਿਲੋਮੀਟਰ ਵਿਚ ਫੈਲੀ ਅਮਰੀਕਾ-ਕੈਨੇਡਾ ਸਰਹੱਦ ‘ਤੇ ਕੈਮਰਿਆਂ, ਸੈਂਸਰਾਂ ਅਤੇ ਡਰੋਨਾਂ ਨਾਲ ਨਜ਼ਰ ਰੱਖੀ ਜਾ ਰਹੀ ਹੈ। ਇਸ ਨਾਲ ਨਜਿੱਠਣ ਲਈ ਕੈਨੇਡਾ ਦੀ ਡਿਪਟੀ ਪੀਐਮ ਕ੍ਰਿਸਟੀਆ ਫ੍ਰੀਲੈਂਡ ਵੀ ਅਧਿਕਾਰੀਆਂ ਨਾਲ ਮੈਰਾਥਨ ਮੀਟਿੰਗ ਕਰ ਰਹੀ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਕਾਰਨ ਹੈ ਕਿ ਅਮਰੀਕਾ-ਕੈਨੇਡਾ ਸਰਹੱਦ ਉਤੇ ਸੁਰੱਖਿਆ ਇੰਨੀ ਸਖ਼ਤ ਕੀਤੀ ਜਾ ਰਹੀ ਹੈ ਜਾਂ ਕੈਨੇਡਾ ‘ਚ ਹਾਈ ਅਲਰਟ ਹੈ? ਦਰਅਸਲ, ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਪ੍ਰਚਾਰ ਦੌਰਾਨ ਡੋਨਾਲਡ ਟਰੰਪ ਗੈਰ-ਕਾਨੂੰਨੀ ਪ੍ਰਵਾਸੀਆਂ ‘ਤੇ ਜ਼ਿਆਦਾ ਹਮਲੇ ਕਰ ਰਹੇ ਸਨ। ਉਨ੍ਹਾਂ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ‘ਦੇਸ਼ ਦੇ ਖੂਨ ‘ਚ ਜ਼ਹਿਰ ਘੋਲਣ ਵਾਲਾ’ ਦੱਸਿਆ। ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਜਿੱਤ ਤੋਂ ਬਾਅਦ ਉਹ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵੱਡੇ ਸਮੂਹਿਕ ਦੇਸ਼ ਨਿਕਾਲੇ ਦਾ ਐਲਾਨ ਕਰਨਗੇ। ਉਨ੍ਹਾਂ ਦੇ ਪਹਿਲੇ ਕਾਰਜਕਾਲ (2017 ਤੋਂ 2021) ਦੌਰਾਨ ਵੀ 10 ਹਜ਼ਾਰ ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੈਨੇਡਾ ਭੱਜਣ ਲਈ ਮਜਬੂਰ ਕੀਤਾ ਗਿਆ ਸੀ।
ਅਸੀਂ ਤਿਆਰ ਹਾਂ- ਕੈਨੇਡੀਅਨ ਪੁਲਿਸ
ਏਐਫਪੀ ਨਾਲ ਗੱਲ ਕਰਦਿਆਂ, ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਦੇ ਬੁਲਾਰੇ ਸਾਰਜੈਂਟ ਚਾਰਲਸ ਪੋਇਰੀਅਰ ਨੇ ਕਿਹਾ, ‘ਅਸੀਂ ਹਾਈ ਅਲਰਟ ਉਤੇ ਹਾਂ। ਸਾਡੀਆਂ ਸਾਰੀਆਂ ਨਜ਼ਰਾਂ ਸਰਹੱਦ ‘ਤੇ ਟਿਕੀਆਂ ਹੋਈਆਂ ਹਨ ਕਿ ਕੀ ਹੋਣ ਵਾਲਾ ਹੈ…? ਕਿਉਂਕਿ ਅਸੀਂ ਜਾਣਦੇ ਹਾਂ ਕਿ ਪ੍ਰਵਾਸੀਆਂ ‘ਤੇ ਟਰੰਪ ਦੇ ਰੁਖ ਨਾਲ ਕੈਨੇਡਾ ‘ਚ ਗੈਰ-ਕਾਨੂੰਨੀ ਪ੍ਰਵਾਸ ਦਾ ਰੁਝਾਨ ਵਧ ਸਕਦਾ ਹੈ। ਇਸ ਦੇ ਨਾਲ ਹੀ ਕੈਨੇਡਾ ਵਿੱਚ ਸਥਾਈ ਨਿਵਾਸ ਲਈ ਅਰਜ਼ੀ ਨੂੰ ਪੂਰਾ ਕਰਨ ਲਈ 1 ਸਾਲ ਅਤੇ ਸ਼ਰਨ ਲਈ ਮਨਜ਼ੂਰੀ ਲੈਣ ਲਈ 44 ਮਹੀਨੇ ਲੱਗਣ ਦੀ ਸੰਭਾਵਨਾ ਹੈ।
ਅਮਰੀਕਾ ਵਿਚ ਡੋਨਾਲਡ ਟਰੰਪ ਦੀ ਜਿੱਤ ਤੋਂ ਬਾਅਦ ਅਮਰੀਕਾ ਦੇ ਗੈਰ-ਕਾਨੂੰਨੀ ਪ੍ਰਵਾਸੀਆਂ ‘ਚ ਡਰ ਦਾ ਮਾਹੌਲ ਹੈ। ਲੋਕ ਲਗਾਤਾਰ ਗੂਗਲ ‘ਤੇ ਮਾਈਗ੍ਰੇਸ਼ਨ ਦੀ ਖੋਜ ਕਰ ਰਹੇ ਹਨ। ਗੂਗਲ ਟਰੈਂਡਸ ਵਿਚ ਨਜ਼ਰ ਆ ਰਿਹਾ ਹੈ ਕਿ ਲੋਕ ਕੈਨੇਡਾ ‘ਚ ਮਾਈਗ੍ਰੇਸ਼ਨ ਲਈ ਲਗਾਤਾਰ ਖੋਜ ਕਰ ਰਹੇ ਹਨ। ਸਭ ਤੋਂ ਵੱਧ ਖੋਜੇ ਗਏ ਕੀਵਰਡ ਹਨ “immigrate to Canada”, “Canada immigration process” and “how to move to Canada”।