ਵੀਰਵਾਰ, ਜੁਲਾਈ 10, 2025 12:37 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਅਕਾਲੀ ਦਲ ਦੇ ਚੋਣ ਨਿਸ਼ਾਨ ਦੀ ਗੁਰੂ ਨਾਨਕ ਦੇਵ ਜੀ ਦੀ ਤੱਕੜੀ ਨਾਲ ਤੁਲਨਾ ਕਰਨ ਵਾਲੀ ਹਰਸਿਮਰਤ ਬਾਦਲ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਚੁੱਪ ਕਿਉਂ: ਮੁੱਖ ਮੰਤਰੀ

by Gurjeet Kaur
ਜਨਵਰੀ 19, 2024
in ਪੰਜਾਬ
0
ਅਕਾਲੀ ਦਲ ਦੇ ਚੋਣ ਨਿਸ਼ਾਨ ਦੀ ਗੁਰੂ ਨਾਨਕ ਦੇਵ ਜੀ ਦੀ ਤੱਕੜੀ ਨਾਲ ਤੁਲਨਾ ਕਰਨ ਵਾਲੀ ਹਰਸਿਮਰਤ ਬਾਦਲ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਚੁੱਪ ਕਿਉਂ: ਮੁੱਖ ਮੰਤਰੀ

        ਧਾਮੀ ਅਕਾਲੀ ਦਲ ਦਾ ਵਲੰਟੀਅਰ ਪਰ ਲੋਕ ਉਸ ਨੂੰ ਆਪਣੇ ਆਕਾਵਾਂ ਨੂੰ ਖ਼ੁਸ਼ ਕਰਨ ਵਾਲੀ ਨੀਤੀ ਲਈ ਮੁਆਫ਼ ਨਹੀਂ ਕਰਨਗੇ


ਅਕਾਲੀ ਦਲ ਦੇ ਚੋਣ ਨਿਸ਼ਾਨ ਦੀ ਤੁਲਨਾ ਪਹਿਲੇ ਸਿੱਖ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਨਾਲ ਕਰਨ ਬਾਰੇ ਹਰਸਿਮਰਤ ਕੌਰ ਬਾਦਲ ਦੇ ਬਿਆਨ ਉਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਧਾਰੀ ਚੁੱਪ ਉਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਵਾਲ ਚੁੱਕਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿੰਨੀ ਅਚੰਭੇ ਵਾਲੀ ਗੱਲ ਹੈ ਕਿ ਹਰਸਿਮਰਤ ਬਾਦਲ ਦੇ ਅਜਿਹੇ ਗੈਰ-ਜ਼ਿੰਮੇਵਾਰਾਨਾ ਤੇ ਨਿਰਾਧਾਰ ਬਿਆਨਾਂ ਰਾਹੀਂ ਹਰੇਕ ਸਿੱਖ ਦੇ ਹਿਰਦੇ ਨੂੰ ਠੇਸ ਪੁੱਜੀ ਹੈ ਪਰ ਸ਼੍ਰੋਮਣੀ ਕਮੇਟੀ ਇਸ ਮਸਲੇ ਉਤੇ ਚੁੱਪ ਹੈ।

ਉਨ੍ਹਾਂ ਕਿਹਾ ਕਿ ਇਸ ਤੋਂ ਸਾਫ਼ ਦਿਸਦਾ ਹੈ ਕਿ ਧਾਮੀ ਅਕਾਲੀ ਦਲ ਖ਼ਾਸ ਤੌਰ ਉਤੇ ਬਾਦਲ ਪਰਿਵਾਰ ਦੇ ਇਕ ਵਫ਼ਾਦਾਰ ਵਲੰਟੀਅਰ ਤੋਂ ਵੱਧ ਕੁੱਝ ਨਹੀਂ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਮੰਦਭਾਗੀਂ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਪਣੇ ਆਕਾਵਾਂ ਦੀਆਂ ਸਾਰੀਆਂ ਗਲਤੀਆਂ ਵੱਲੋਂ ਅੱਖਾਂ ਮੀਟ ਲਈਆਂ ਹਨ, ਜਿਸ ਕਾਰਨ ਸਮੁੱਚੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਵੱਜ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹਰਸਿਮਰਤ ਬਾਦਲ ਦਾ ਇਹ ਬਿਆਨ ਮਾਘੀ ਮੌਕੇ ਆਇਆ ਪਰ ਇਸ ਸਮੁੱਚੇ ਮਸਲੇ ਉਤੇ ਧਾਮੀ ਦੀ ਗੁੱਝੀ ਚੁੱਪ ਨਾਲ ਇਹ ਗੱਲ ਪੁਖ਼ਤਾ ਹੋਈ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਬਾਦਲਾਂ ਦੇ ਹੱਥਾਂ ਦੀ ਕਠਪੁਤਲੀ ਤੋਂ ਵੱਧ ਕੁੱਝ ਨਹੀਂ ਹਨ। ਉਨ੍ਹਾਂ ਕਿਹਾ ਕਿ ਇੰਨੀ ਕਿੰਨੀ ਮਾੜੀ ਗੱਲ ਹੈ ਕਿ ਬਾਦਲ ਪਰਿਵਾਰ ਦੀਆਂ ਕਾਰਵਾਈਆਂ ਪੂਰੀ ਤਰ੍ਹਾਂ ਸਿੱਖੀ ਰਹਿਤ ਮਰਿਆਦਾ ਦੇ ਉਲਟ ਹੋਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਇਨ੍ਹਾਂ ਵਿੱਚ ਕੁੱਝ ਵੀ ਗ਼ਲਤ ਨਜ਼ਰ ਨਹੀਂ ਆਉਂਦਾ। ਭਗਵੰਤ ਸਿੰਘ ਮਾਨ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਚੇਤਾਵਨੀ ਦਿੱਤੀ ਕਿ ਸਿੱਖ ਸੰਗਤ ਉਨ੍ਹਾਂ ਨੂੰ ਆਪਣੇ ਆਕਾਵਾਂ ਨੂੰ ਖ਼ੁਸ਼ ਕਰਨ ਦੀ ਨੀਤੀ ਲਈ ਮੁਆਫ਼ ਨਹੀਂ ਕਰੇਗੀ ਅਤੇ ਢੁਕਵਾਂ ਸਬਕ ਸਿਖਾਏਗੀ।

ਮੁੱਖ ਮੰਤਰੀ ਨੇ ਧਾਮੀ ਨੂੰ ਚੁਣੌਤੀ ਦਿੱਤੀ ਕਿ ਉਹ ਮੀਡੀਆ ਸਾਹਮਣੇ ਆਉਣ ਅਤੇ ਆਪਣੇ ਆਕਾਵਾਂ ਤੇ ਅਕਾਲੀ ਦਲ ਦਾ ਇਨ੍ਹਾਂ ਘਟੀਆ ਹਰਕਤਾਂ ਲਈ ਬਚਾਅ ਕਰਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪਿਛਲੇ ਸਮੇਂ ਵਿੱਚ ਮੁੱਖ ਮੰਤਰੀ ਉਤੇ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਦਖ਼ਲਅੰਦਾਜ਼ੀ ਦਾ ਦੋਸ਼ ਲਾਉਂਦੀ ਰਹੀ ਹੈ ਪਰ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਸ਼ੋਮਣੀ ਕਮੇਟੀ ਅਤੇ ਇਸ ਦੇ ਪ੍ਰਧਾਨ ਅਕਾਲੀ ਦਲ ਵਿੱਚ ਹਾਵੀ ਇਸ ਪਰਿਵਾਰ ਦੇ ਹੱਥ-ਠੋਕੇ ਵਜੋਂ ਕੰਮ ਕਰ ਰਹੇ ਹਨ।

Tags: akali dalBhagwant Mannbhagwant mann cmHarjinder Singh Dhamiharsimrat kaur badal
Share206Tweet129Share52

Related Posts

ਸਮਾਣਾ ਦਾ ਪੁਲਿਸ ਮੁਲਾਜ਼ਮ ਹੋਇਆ ਲਾਪਤਾ, ਰਾਤ ਨੂੰ ਡਿਊਟੀ ਕਰ ਪਰਤ ਰਿਹਾ ਸੀ ਵਾਪਸ

ਜੁਲਾਈ 9, 2025

ਲੁਧਿਆਣਾ ‘ਚ ਦਿਨ ਦਿਹਾੜੇ ਅਣਪਛਾਤੇ ਨੌਜਵਾਨ ਬੋਰੀ ‘ਚ ਬੰਨ ਸੁੱਟ ਗਏ ਲਾਸ਼

ਜੁਲਾਈ 9, 2025

ਪੰਜਾਬੀ ਭਾਸ਼ਾ ਦਾ ਪ੍ਰਮੁੱਖ ਖ਼ਬਰ ਚੈਨਲ ਲਿਵਿੰਗ ਇੰਡੀਆ ਨਿਊਜ਼, ਜੋ ਭਾਰਤ 3 ਪ੍ਰਮੁੱਖ ਖੇਤਰਾਂ ‘ਚ ਹੈ ਪ੍ਰਸਿੱਧ

ਜੁਲਾਈ 9, 2025

ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਨਹੀਂ ਚੱਲਣਗੀਆਂ PRTC ਬੱਸਾਂ

ਜੁਲਾਈ 9, 2025

ਅਬੋਹਰ ਦੇ ਮਸ਼ਹੂਰ ਕੁੜਤੇ ਪਜਾਮੇ ਦੇ ਸ਼ੋਅ ਰੂਮ ਮਾਲਕ ਦਾ ਗੋਲੀਆਂ ਮਾਰ ਕੇ ਕਤਲ

ਜੁਲਾਈ 7, 2025

ਸ੍ਰੀ ਹਰਿਮੰਦਰ ਸਾਹਿਬ ‘ਚ ਬੱਚੇ ਨੂੰ ਇਕੱਲਾ ਛੱਡ ਚਲੇ ਗਏ ਮਾਪੇ, CCTV ‘ਚ ਤਸਵੀਰਾਂ ਕੈਦ

ਜੁਲਾਈ 7, 2025
Load More

Recent News

ਸਰਕਾਰੀ ਸਕੂਲਾਂ ਲਈ ਜਾਰੀ ਹੋਇਆ ਨਵਾਂ ਹੁਕਮ! ਅਧਿਆਪਕਾਂ ਲਈ ਜਰੂਰੀ ਹੋਵੇਗਾ ਇਹ ਕੰਮ

ਜੁਲਾਈ 9, 2025

Crying Benefits: ਕਦੇ ਕਦੇ ਰੋਣਾ ਸਿਹਤ ਲਈ ਹੁੰਦਾ ਹੈ ਫ਼ਾਇਦੇਮੰਦ, ਜਾਣੋ ਕੀ ਹੋ ਸਕਦੇ ਹਨ ਫ਼ਾਇਦੇ

ਜੁਲਾਈ 9, 2025

ਸਮਾਣਾ ਦਾ ਪੁਲਿਸ ਮੁਲਾਜ਼ਮ ਹੋਇਆ ਲਾਪਤਾ, ਰਾਤ ਨੂੰ ਡਿਊਟੀ ਕਰ ਪਰਤ ਰਿਹਾ ਸੀ ਵਾਪਸ

ਜੁਲਾਈ 9, 2025

ਰਾਜਸਥਾਨ ਦੇ ਚੁਰੂ ‘ਚ ਫਿਰ ਹੋਇਆ ਪਲੇਨ ਕਰੈਸ਼, ਲੋਕਾਂ ‘ਚ ਮਚਿਆ ਹੜਕੰਪ

ਜੁਲਾਈ 9, 2025

ਲੁਧਿਆਣਾ ‘ਚ ਦਿਨ ਦਿਹਾੜੇ ਅਣਪਛਾਤੇ ਨੌਜਵਾਨ ਬੋਰੀ ‘ਚ ਬੰਨ ਸੁੱਟ ਗਏ ਲਾਸ਼

ਜੁਲਾਈ 9, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.