1971 ਦੀ ਭਾਰਤ ਪਾਕਿਸਤਾਨ ਜੰਗ ਵਿਚ ਸਾਂਬਾਂ ਸੈਕਟਰ ਤੋਂ ਲਾਪਤਾ ਹੋਏ ਭਾਰਤੀ ਫੌਜੀ ਸੁਰਜੀਤ ਸਿੰਘ ਨੂੰ ਬੇਸ਼ੱਕ ਭਾਰਤੀ ਫੌਜ ਸਹੀਦ ਕਰਾਰ ਦੇ ਚੁੱਕੀ ਹੈ ਪਰ ਪਾਕਿਸਤਾਨ ਜੇਲ੍ਹ ਵਿਚ ਰਿਹਾਅ ਹੋ ਕੇ ਆਏ ਕੁਝ ਭਾਰਤੀਆਂ ਅਨੁਸਾਰ ਫੌਜੀ ਸੁਰਜੀਤ ਸਿੰਘ ਜਿੰਦਾ ਹੈ ਅਤੇ ਪਾਕਿਸਤਾਨ ਦੀ ਕੋਟਲਖਪਤ ਜੇਲ੍ਹ ਵਿਚ ਬੰਦ ਹੈ। ਸੁਰਜੀਤ ਸਿੰਘ ਦੀ ਘਰ ਵਾਪਸੀ ਲਈ ਸਾਲਾਂ ਤੋਂ ਸਰਕਾਰਾਂ ਦੇ ਦਫਤਰਾਂ ਦੀਆ ਠੋਕਰਾਂ ਖਾ ਖਾ ਕੇ ਅੱਕ ਚੁੱਕੇ ਪਰਿਵਾਰ ਨੇ ਆਖਰ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਇੱਛਾ ਮੌਤ ਜਾਂ ਦੇਸ਼ ਨਿਕਾਲਾ ਦਿੱਤੇ ਜਾਣ ਦੀ ਮੰਗ ਰੱਖੀ ਹੈ। ਫੌਜੀ ਸੁਰਜੀਤ ਸਿੰਘ ਦੇ ਲੜਕੇ ਅਮਰੀਕ ਸਿੰਘ ਨੇ ਮੀਡੀਆ ਰਾਹੀਂ ਆਪਣੀ ਇਹ ਮੰਗ ਸਰਕਾਰਾਂ ਤੱਕ ਪਹੁੰਚਾਏ ਜਾਣ ਦੀ ਗੁਹਾਰ ਲਗਾਈ।
ਇਹ ਵੀ ਪੜ੍ਹੋ- ਚੰਡੀਗੜ੍ਹ ਵਿੱਚ ਸਮਾਰਟ CCTV ਕੈਮਰੇ ਲਗਾਉਣ ਦੇ 8 ਮਹੀਨਿਆਂ ਦੇ ਅੰਦਰ ਕੱਟੇ ਗਏ 3 ਲੱਖ ਤੋਂ ਵੱਧ ਟ੍ਰੈਫਿਕ ਚਲਾਨ
ਕੀ ਹੈ ਪੂਰਾ ਮਾਮਲਾ?
ਦਰਅਸਲ ਫਰੀਦਕੋਟ ਦੇ ਨਾਲ ਲਗਦੇ ਪਿੰਡ ਦਾ ਰਹਿਣ ਵਾਲਾ ਸੁਰਜੀਤ ਸਿੰਘ ਭਾਰਤੀ ਫੌਜ ਦਾ ਸਿਪਾਹੀ ਸੀ ਅਤੇ 1971 ਦੀ ਜੰਗ ਦੌਰਾਨ ਸ਼ਾਂਬਾਂ ਸੈਕਟਰ ਤੋਂ ਲਾਪਤਾ ਹੋ ਗਿਆ ਸੀ। ਜਦ ਫੌਜੀ ਸੁਰਜੀਤ ਸਿੰਘ ਲਾਪਤਾ ਹੋਇਆ ਤਾਂ ਉਸ ਦੇ ਵਿਆਹ ਨੂੰ ਮਹਿਜ ਡੇਢ ਸਾਲ ਦਾ ਸਮਾਂ ਹੋਇਆ ਸੀ ਅਤੇ ਉਸ ਦੇ ਇਕਲੌਤੇ ਪੁੱਤ ਦੀ ਉਮਰ ਮਹਿਜ 1 ਮਹੀਨਾਂ ਸੀ। ਸਮਾਂ ਪਾ ਕੇ ਭਾਰਤੀ ਫੌਜ ਵੱਲੋਂ ਸੁਰਜੀਤ ਸਿੰਘ ਨੂੰ ਸ਼ਹੀਦ ਐਲਾਨ ਦਿੱਤਾ ਗਿਆ ਅਤੇ ਸ਼ਹੀਦ ਦਾ ਸਾਰਟੀਫੀਕੇਟ ਵੀ ਪਰਿਵਾਰ ਨੂੰ ਸੌਪਿਆ ਗਿਆ ਪਰ ਕੁਝ ਸਾਲ ਪਹਿਲਾਂ ਪਾਕਿਸਤਾਨ ਸਰਕਾਰ ਵੱਲੋਂ ਮਨਾਏ ਗਏ 300 ਸਾਲਾ ਖਾਲਸਾ ਸਾਜਨਾਂ ਦਿਵਸ ਮੌਕੇ ਕੁਝ ਭਾਰਤੀ ਕੈਦੀਆਂ ਨੂੰ ਪਾਕਿਸਤਾਨ ਸਰਕਾਰ ਵੱਲੋਂ ਰਿਹਾਅ ਕੀਤਾ ਗਿਆ ਸੀ ਜਿੰਨਾਂ ਵਿਚੋਂ ਕੁਝ ਕੈਦੀਆਂ ਨੇ ਸੁਰਜੀਤ ਸਿੰਘ ਦੇ ਪਰਿਵਾਰ ਨਾਲ ਸੰਪਰਕ ਕਰ ਕੇ ਦੱਸਿਆ ਕਿ ਫੌਜੀ ਸੁਰਜੀਤ ਸਿੰਘ ਜਿੰਦਾ ਹੈ ਅਤੇ ਪਾਕਿਸਤਾਨ ਦੀ ਕੋਟਲਖਪਤ ਜੇਲ੍ਹ ਵਿਚ ਬੰਦ ਹੈ। ਪਰਿਵਾਰ ਦੀ ਉਸ ਵਕਤ ਖੁਸ਼ੀ ਦਾ ਕੋਈ ਟਿਕਾਣਾਂ ਨਹੀਂ ਸੀ ਰਿਹਾ। ਪਰ ਇਹ ਖੁਸ਼ੀ ਹੁਣ ਉਹਨਾਂ ਲਈ ਨਾਸੂਰ ਬਣ ਗਈ ਹੈ। ਕਿਉਂਕਿ ਜਿਥੇ ਪੂਰਾ ਪਰਿਵਾਰ ਸੁਰਜੀਤ ਸਿੰਘ ਨੂੰ ਸ਼ਹੀਦ ਮੰਨ ਕੇ ਸਭ ਕੁਝ ਭੁਲਾ ਕੇ ਆਪਣੀ ਜ਼ਿੰਦਗੀ ਜੀਅ ਰਿਹਾ ਸੀ, ਉਹਨਾਂ ਨੂੰ ਸੁਰਜੀਤ ਸਿੰਘ ਦੇ ਜਿੰਦਾ ਹੋਣ ਦੀ ਖਬਰ ਨੇ ਮੁੜ ਉਸੇ ਮੋੜ ‘ਤੇ ਲਿਆ ਖੜ੍ਹੇ ਕੀਤਾ ਜਿਸ ਨੂੰ ਭੁਲਾ ਕੇ ਉਹਨਾਂ ਜਿੰਦਗੀ ਜਿਉਣਾਂ ਸੁਰੂ ਕੀਤਾ ਸੀ। ਉਸ ਦਿਨ ਤੋਂ ਇਸ ਪਰਿਵਾਰ ਲਈ ਹਰ ਖੁਸ਼ੀ ਦਾ ਦਿਨ ਤਿਉਹਾਰ ਹੌਕਿਆ ਵਿਚ ਤਬਦੀਲ ਹੋ ਜਾਂਦਾ। ਕਈ ਸਰਕਾਰਾਂ ਕੇਂਦਰ ਅਤੇ ਪੰਜਾਬ ਵਿਚ ਬਦਲ ਗਈਆਂ ਪਰ ਅੱਜ ਤੱਕ ਸੁਰਜੀਤ ਸਿੰਘ ਫੌਜੀ ਦੇ ਪਰਿਵਾਰ ਦੇ ਹੱਥ ਸਫਲਤਾ ਨਹੀਂ ਲੱਗੀ।
ਇਹ ਵੀ ਪੜ੍ਹੋ- ਧਾਰਮਿਕ ਸਮਾਗਮ ‘ਚ ਪਹੁੰਚੇ ਅਮ੍ਰਿਤਪਾਲ ਸਿੰਘ ਮੌਜੂਦਾ ਸਰਕਾਰਾਂ ਅਤੇ ਵਿਰੋਧ ਕਰਨ ਵਾਲਿਆਂ ‘ਤੇ ਬਰਸੇ
ਗੱਲਬਾਤ ਕਰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਜਦੋਂ ਵੀ ਕੋਈ ਦਿਨ ਤਿਉਹਾਰ ਹੁੰਦਾ ਉਹਨਾਂ ਦੇ ਘਰ ਮਾਤਮ ਦਾ ਮਹੌਲ ਬਣ ਜਾਂਦਾ ਕਿਉਕਿ ਉਹਨਾਂ ਦੀ ਮਾਤਾ ਅਕਸਰ ਸੁਰਜੀਤ ਸਿੰਘ ਨੂੰ ਯਾਦ ਕਰ ਲੈਂਦੀ ਹੈ ਅਤੇ ਇਹੀ ਕਹਿੰਦੀ ਰਹਿੰਦੀ ਹੈ ਕਿ ਆਪਾਂ ਤਾਂ ਇਥੇ ਤਿਉਹਾਰ ਮਨਾ ਰਹੇ ਹਾਂ ਉਹਨਾਂ ਦਾ ਉਥੇ ਕੀ ਹਾਲ ਹੋਵੇਗਾ, ਉਹਨਾਂ ਦੱਸਿਆ ਕਿ ਉਨਾਂ ਨੇ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਪਾਕਿਸਤਾਨ ਸਰਕਾਰ ਦੇ ਵਜੀਰਾਂ ਤੱਕ ਵੀ ਪਹੁੰਚ ਕੀਤੀ ਪਰ ਸਿਵਾਏ ਭਰੋਸੇ ਤੋਂ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਪਿਆ। ਉਹਨਾਂ ਕਿਹਾ ਕਿ ਹੁਣ ਇਹ ਸਭ ਸਹਿਣ ਕਰਨਾਂ ਮੁਸ਼ਕਿਲ ਹੈ ਇਸ ਲਈ ਹੁਣ ਉਹ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਹਨਾਂ ਦਾ ਪੂਰਾ ਪਰਿਵਾਰ ਨਿਰਾਸ਼ ਹੋ ਕੇ ਥੱਕ ਚੁੱਕਾ ਹੈ, ਹਾਰ ਚੁੱਕਾ ਹੈ, ਜੇਕਰ ਸਰਕਾਰ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਵਾਪਸ ਨਹੀਂ ਲਿਆ ਸਕਦੀ ਤਾਂ ਸਰਕਾਰ ਜਾਂ ਤਾਂ ਉਹਨਾਂ ਦੇ ਪੂਰੇ ਪਰਿਵਾਰ ਨੂੰ ਦੇਸ਼ ਨਿਕਾਲਾ ਦੇ ਦੇਵੇ ਜਾਂ ਫਿਰ ਪੂਰੇ ਪਰਿਵਾਰ ਨੂੰ ਇੱਛਾ ਮੌਤ ਦੀ ਆਗਿਆ ਦੇ ਦੇਵੇ। ਅਜਿਹਾ ਨਾਂ ਹੋਵੇ ਕਿ ਦੁਖੀ ਹੋਇਆ ਪਰਿਵਾਰ ਖੁਦ ਹੀ ਕੋਈ ਗਲਤ ਕਦਮ ਉਠਾਅ ਲਵੇ।
TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ
Link ‘ਤੇ Click ਕਰਕੇ ਹੁਣੇ Download ਕਰੋ :
Android: https://bit.ly/3VMis0h