ਲਿਫਟ ਦੀ ਸਹੂਲਤ ਸ਼ੁਰੂ ਹੋਣ ਨਾਲ ਲੋਕਾਂ ਦੀਆਂ ਕਈ ਸਮੱਸਿਆਵਾਂ ਹੱਲ ਹੋ ਗਈਆਂ। ਵੱਡੀਆਂ ਇਮਾਰਤਾਂ ਦੀਆਂ ਉਪਰਲੀਆਂ ਮੰਜ਼ਿਲਾਂ ਤੱਕ ਪਹੁੰਚਣ ਲਈ ਲੋਕਾਂ ਨੂੰ ਪੌੜੀਆਂ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ। ਲਿਫਟਾਂ ਦੇ ਆਉਣ ਤੋਂ ਪਹਿਲਾਂ, ਇਹ ਸਮੱਸਿਆ ਬਹੁਤ ਆਮ ਸੀ ਕਿ ਬਜ਼ੁਰਗਾਂ ਅਤੇ ਅਪਾਹਜ ਲੋਕਾਂ ਲਈ ਉੱਚੀਆਂ ਇਮਾਰਤਾਂ ‘ਤੇ ਚੜ੍ਹਨਾ ਸੰਭਵ ਨਹੀਂ ਸੀ। ਅੱਜ ਇਹ ਲਗਭਗ ਹਰ ਇਮਾਰਤ ਵਿੱਚ ਹੈ। ਇਸਦੀ ਵਰਤੋਂ ਕਰਦੇ ਸਮੇਂ, ਹਰ ਕਿਸੇ ਨੇ ਸ਼ਾਇਦ ਧਿਆਨ ਦਿੱਤਾ ਹੋਵੇਗਾ ਕਿ ਜ਼ਿਆਦਾਤਰ ਲਿਫਟਾਂ ਵਿੱਚ ਸ਼ੀਸ਼ਾ ਹੁੰਦਾ ਹੈ। ਅਸੀਂ ਇਸ ਨੂੰ ਦੇਖਦੇ ਹਾਂ ਅਤੇ ਆਪਣੇ ਚਿਹਰੇ ਵੱਲ ਦੇਖਦੇ ਹਾਂ ਅਤੇ ਅੱਗੇ ਵਧਦੇ ਹਾਂ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਕਿਉਂ ਲਗਾਇਆ ਜਾਂਦਾ ਹੈ ? ਆਓ, ਅੱਜ ਇਸ ਬਾਰੇ ਜਾਣਦੇ ਹਾਂ।
ਸ਼ੁਰੂਆਤੀ ਉਦਯੋਗਿਕ ਯੁੱਗ ਵਿੱਚ ਜਦੋਂ ਵੱਡੀਆਂ ਇਮਾਰਤਾਂ ਬਣਨੀਆਂ ਸ਼ੁਰੂ ਹੋਈਆਂ ਸਨ ਉਸ ਸਮੇਂ ਲਿਫਟ ਦਾ ਵਿਚਾਰ ਮਨੁੱਖੀ ਦਿਮਾਗ ਵਿੱਚ ਆਇਆ ਪਰ ਉਸ ਸਮੇਂ ਇਹ ਲਿਫਟ ਬਹੁਤ ਹੌਲੀ ਸੀ ਅਤੇ ਇਸ ਕਾਰਨ ਲੋਕ ਨਿਰਾਸ਼ ਹੋ ਗਏ ਅਤੇ ਲਿਫਟ ਦੀ ਰਫਤਾਰ ਨੂੰ ਲੈ ਕੇ ਆਲੋਚਨਾ ਕਰਨ ਲੱਗੇ। ਫਿਰ ਕੁਝ ਲੋਕਾਂ ਨੂੰ ਇੱਕ ਵਿਚਾਰ ਆਇਆ ਅਤੇ ਉਨ੍ਹਾਂ ਨੇ ਪਾਇਆ ਕਿ ਇਹ ਉਡੀਕ ਮਨੋਵਿਗਿਆਨਕ ਪੱਖ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਚਿੰਤਾ ਇੰਤਜ਼ਾਰ ਦੇ ਸਮੇਂ ਨੂੰ ਲੰਮਾ ਕਰ ਦਿੰਦੀ ਹੈ। ਇੰਜੀਨੀਅਰਾਂ ਨੇ ਕਈ ਹੱਲ ਪ੍ਰਸਤਾਵਿਤ ਕੀਤੇ, ਜਿਸ ਵਿੱਚ ਲਿਫਟ ਵਿੱਚ ਸ਼ੀਸ਼ੇ ਲਗਾਉਣ ਦਾ ਸੁਝਾਹ ਉਨ੍ਹਾਂ ਨੂੰ ਕਾਫੀ ਪਸੰਦ ਆਇਆ। ਇਹ ਵਿਚਾਰ ਸਫਲ ਵੀ ਰਿਹਾ।
ਬਹੁਤ ਸਾਰੇ ਲੋਕਾਂ ਨੂੰ ਕਲੋਸਟ੍ਰੋਫੋਬਿਕ ਸਮੱਸਿਆਵਾਂ ਹੁੰਦੀਆਂ ਹਨ। ਬੰਦ ਹੋਣ ਜਾਂ ਛੋਟੀਆਂ ਥਾਵਾਂ ‘ਤੇ ਹੋਣ ਦੇ ਡਰ ਨੂੰ ਕਲਾਸਟ੍ਰੋਫੋਬਿਕ ਕਿਹਾ ਜਾਂਦਾ ਹੈ। ਲਿਫਟ ਵਿੱਚ ਸ਼ੀਸ਼ੇ ਹੋਣ ਨਾਲ ਕਲੋਸਟ੍ਰੋਫੋਬਿਕ ਸਮੱਸਿਆ ਘੱਟ ਹੋ ਜਾਂਦੀ ਹੈ। ਲਿਫਟ ਵਿਚ ਲੱਗੇ ਸ਼ੀਸ਼ੇ ਹੋਣ ਕਾਰਨ ਤੁਹਾਡਾ ਧਿਆਨ ਚਾਰੇ ਪਾਸੇ ਰਹਿੰਦਾ ਹੈ, ਜਿਸ ਨਾਲ ਤੁਸੀਂ ਅੱਗੇ-ਪੀਛੇ ਧਿਆਨ ਰੱਖ ਸਕਦੇ ਹੋ। ਜੇਕਰ ਕੋਈ ਤੁਹਾਨੂੰ ਚੋਰੀ ਕਰਨ ਜਾਂ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਤੁਸੀਂ ਇਸਨੂੰ ਦੇਖ ਸਕਦੇ ਹੋ।