Ajab Gajab: ਲੋਕ ਗੱਡੀਆਂ ਚਲਾਉਣਾ ਤਾਂ ਸਿੱਖ ਜਾਂਦੇ ਹਨ, ਪਰ ਉਨ੍ਹਾਂ ਨੂੰ ਕਈ ਵਾਰ ਗੱਡੀਆਂ ਨਾਲ ਜੁੜੀਆਂ ਅਨੋਖੀਆਂ ਜਾਣਕਾਰੀਆਂ ਨਹੀਂ ਹੁੰਦੀਆਂ।ਕਈ ਲੋਕ ਤਾਂ ਜਦੋਂ ਜ਼ਿਆਦਾ ਉਮਰ ਦੇ ਹੋ ਜਾਂਦੇ ਹਨ, ਉਦੋਂ ਉਨ੍ਹਾਂ ਨੂੰ ਗੱਡੀਆਂ ਨਾਲ ਜੁੜੀਆਂ ਰੋਚਕ ਗੱਲਾਂ ਲੱਗਦੀਆਂ ਹਨ ਤੇ ਉਹ ਹੈਰਾਨ ਹੁੰਦੇ ਹਨ ਕਿ ਸਾਰੀ ਜ਼ਿੰਦਗੀ ਕਾਰ ਜਾਂ ਬਾਈਕ ਚਲਾਉਣ ਦੇ ਬਾਅਦ ਵੀ ਉਹ ਇਹ ਗੱਲਾਂ ਨਹੀਂ ਜਾਣਦੇ ਸੀ।
ਅਜਿਹਾ ਹੀ ਕੁਝ ਇਕ ਇੰਗਲੈਂਡ ਦੀ ਮਹਿਲਾ ਦੇ ਨਾਲ ਹੋਇਆ ਜਿਸ ਨੂੰ ਪਤਾ ਲੱਗਿਆ ਕਿ ਕਾਰ ਦੇ ਡੈਸ਼ਬੋਰਡ ‘ਤੇ ਬਣੀ ਪੈਟਰੋਲ ਦੀ ਟੈਂਕੀ ਦੇ ਬਗਲ ‘ਚ ਐਰੋ, ਭਾਵ ਤੀਰ ਦਾ ਨਿਸ਼ਾਨ ਕਿਉਂ ਹੁੰਦਾ ਹੈ।ਉਸਨੇ ਸੋਸ਼ਲ ਮੀਡੀਆ ‘ਤੇ ਇਸਦੀ ਜਾਣਕਾਰੀ ਦਿੰਦੇ ਹੋਏ ਹੈਰਾਨੀ ਜਤਾਈ ਹੈ।
ਰਿਪੋਰਟ ਮੁਤਾਬਕ ਲੰਡਨ ਦੀ ਰਹਿਣ ਵਾਲੀ ਇਕ ਸੋਸ਼ਲ ਮੀਡੀਆ ਇਨਫਲੁਏਂਸਰ ਨੇ ਹਾਲ ਹੀ ‘ਚ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਕ ਟਿਕਟਾਕ ਵੀਡੀਓ ਪੋਸਟ ਕੀਤਾ ਜਿਸ ‘ਚ ਉਹ ਆਪਣੇ ਦਰਸ਼ਕਾਂ ਨੂੰ ਦੱਸ ਰਹੀ ਹੈ ਕਿ ਗੱਡੀ ਦੇ ਡੈਸ਼ਬੋਰਡ ‘ਚ ਬਣੇ ਐਰੋ ਦਾ ਕੀ ਮਤਲਬ ਹੁੰਦਾ ਹੈ।ਉਨ੍ਹਾਂ ਲਿਖਿਆ ਕਿ ਇਹ ਆਸਾਨ ਜਿਹਾ ਲਾਈਫ ਹੈਕ ਹੈ।
ਮਹਿਲਾ ਨੇ ਦੱਸਿਆ ਕਿਉਂ ਬਣਿਆ ਹੁੰਦਾ ਹੈ ਤੀਰ
ਮਹਿਲਾ ਆਪਣੀ ਕਾਰ ‘ਚ ਬੈਠੀ ਹੈ ਤੇ ਲੋਕਾਂ ਨੂੰ ਆਪਣੀ ਹੈਰਾਨੀ ਦਰਸਾਅ ਰਹੀ ਹੈ।ਉਹ ਫਿਰ ਆਪਣੇ ਡੈਸ਼ਬੋਰਡ ਵੱਲ ਕੈਮਰਾ ਘੁਮਾ ਦਿੰਦੀ ਹੈ ਤੇ ਕਹਿੰਦੀ ਹੈ ਕਿ ਉਸਨੂੰ ਅੱਜ ਜਾ ਕੇ ਪਤਾ ਲੱਗਾ ਕਿ ਪੈਟਰੋਲ ਟੈਂਕ ਦੇ ਸਾਈਨ ਦੇ ਨਾਲ ਇਹ ਐਰੋ ਕਿਉਂ ਹੁੰਦਾ ਹੈ।ਉਸਨੇ ਦੱਸਿਆ ਕਿ ਜਦੋਂ ਪੈਟਰੋਲ ਖ਼ਤਮ ਹੋਣ ਲਗਦਾ ਹੈ ਤਾਂ ਇਹ ਟੈਂਕ ਤੇ ਐਰੋ ਬਲਿੰਕ ਕਰਦਾ ਹੈ।ਦਰਅਸਲ, ਐਰੋ ਇਹ ਦੱਸਦਾ ਹੈ ਕਿ ਕਾਰ ‘ਚ ਟੈਂਕ ਦਾ ਛੋਟਾ ਜਿਹਾ ਦਰਵਾਜ਼ਾ ਕਾਰ ਦੇ ਕਿਹੜੇ ਪਾਸੇ ਬਣਿਆ ਹੋਇਆ ਹੈ।ਇਸਦੇ ਰਾਹੀਂ ਜਦੋਂ ਲੋਕ ਆਪਣੀ ਗੱਡੀ ਨੂੰ ਪੈਟਰੋਲ ਪੰਪ ‘ਤੇ ਲੈ ਜਾਂਦੇ ਹਨ, ਤਾਂ ਐਰੋ ਨਾਲ ਕਾਰ ਨੂੰ
ਅਜਿਹੀ ਦਿਸ਼ਾ ‘ਚ ਖੜ੍ਹਾ ਕਰਦੇ ਹਨ, ਜਿਸ ਨਾਲ ਉਹ ਆਸਾਨੀ ਨਾਲ ਤੇਲ ਭਰਵਾ ਸਕੇ।
ਮਹਿਲਾ ਨੇ ਲੋਕਾਂ ਤੋਂ ਪੁੱਛਿਆ ਕਿ ਕੀ ਕੋਈ ਹੋਰ ਹੈ ਜਿਸ ਨੂੰ ਇਸਦੇ ਬਾਰੇ ‘ਚ ਜਾਣਕਾਰੀ ਨਹੀਂ ਹੈ… ਤਾਂ ਕਈ ਲੋਕਾਂ ਨੇ ਪੋਸਟ ‘ਤੇ ਕਮੈਂਟ ਕਰ ਦੱਸਿਆ ਕਿ ਉਹ ਵੀ ਉਸ ਤਰ੍ਹਾਂ ਹੀ ਹਨ ।