WI vs IND: ਭਾਰਤੀ ਟੀਮ ਆਪਣੇ ਮਜ਼ਬੂਤ ਖਿਡਾਰੀਆਂ ਦੀ ਮੌਜੂਦਗੀ ’ਚ ਸ਼ੁੱਕਰਵਾਰ ਤੋਂ ਇਥੇ ਸ਼ੁਰੂ ਹੋਣ ਵਾਲੀ 3 ਮੈਚਾਂ ਦੀ ਟੀ-20 ਸੀਰੀਜ਼ ’ਚ ਦਮਦਾਰ ਪ੍ਰਦਰਸ਼ਨ ਕਰ ਕੇ ਲਗਾਤਾਰ ਦੂਜੀ ਸੀਰੀਜ਼ ’ਚ ‘ਕਲੀਨ ਸਵੀਪ’ ਕਰਨ ਦੇ ਇਰਾਦੇ ਨਾਲ ਮੈਦਾਨ ’ਚ ਉਤਰੇਗੀ। ਟੀ-20 ਵਿਸ਼ਵ ਕੱਪ ’ਚ 3 ਮਹੀਨਿਆਂ ਤੋਂ ਘਟ ਸਮਾਂ ਬਚਾਇਆ ਹੈ, ਜਿਸ ਨਾਲ ਕਪਤਾਨ ਰੋਹਿਤ ਸ਼ਰਮਾ ਅਤੇ ਕੋਚ ਰਾਹੁਲ ਦ੍ਰਵਿੜ ਨੂੰ ਆਪਣੀ ‘ਕੋਰ’ ਟੀਮ ਪੱਕੀ ਕਰਨ ਲਈ ਕਰੀਬ 16 ਮੈਚ (ਵੈਸਟ ਇੰਡੀਜ਼ ਦੇ ਖਿਲਾਫ 5, ਏਸ਼ੀਆ ਕੱਪ ’ਚ ਜੇਕਰ ਭਾਰਤ ਫਾਈਨਲ ਖੇਡਦਾ ਹੈ ਤਾਂ 5 ਮੈਚ, ਆਸਟ੍ਰੇਲੀਆ ਖਿਲਾਫ 3 ਮੈਚ, ਦੱਖਣੀ ਅਫਰੀਕਾ ਖਿਲਾਫ 3 ਮੈਚ) ਮਿਲਣਗੇ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਨੂੰ 191 ਦੌੜਾਂ ਦਾ ਟੀਚਾ ਦਿੱਤਾ ਹੈ। ਟੀਚੇ ਦਾ ਪਿੱਛਾ ਕਰਦੀ ਹੋਈ ਵੈਸਟਇੰਡੀਜ਼ ਭਾਰਤ ਤੋਂ 68 ਦੌੜਾਂ ਨਾਲ ਹਾਰ ਗਈ।
ਇਹ ਵੀ ਪੜ੍ਹੋ- Birmingham 2022 Commonwealth Games:22ਵੀਆਂ ਰਾਸ਼ਟਰਮੰਡਲ ਖੇਡਾਂ ਦੀ ਸ਼ੁਰੂਆਤ ਹੋਈ…
ਟੀਮਾਂ
ਭਾਰਤ : ਰੋਹਿਤ ਸ਼ਰਮਾ (ਕਪਤਾਨ),ਰਿਸ਼ਭ ਪੰਤ (ਵਿਕਟਕੀਪਰ), ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ,ਹਾਰਦਿਕ ਪਾਂਡਿਆ,ਦਿਨੇਸ਼ ਕਾਰਤਿਕ,ਰਵਿੰਦਰ ਜਡੇਜਾ,ਰਵੀ ਬਿਸ਼ਨੋਈ, ਭੁਵਨੇਸ਼ਵਰ ਕੁਮਾਰ, ਰਵੀਚੰਦਰਨ ਅਸ਼ਵਿਨ,ਅਰਸ਼ਦੀਪ ਸਿੰਘ।
ਵੈਸਟਇੰਡੀਜ਼ : ਸ਼ਾਮਰਾਹ ਬਰੂਕਸ, ਨਿਕੋਲਸ ਪੂਰਨ (ਕਪਤਾਨ/ਵਿਕਟਕੀਪਰ), ਸ਼ਿਮਰੋਨ ਹੇਟਮਾਇਰ,ਰੋਵਮੈਨ ਪਾਵੇਲ,ਕਾਇਲ ਮੇਅਰਸ,ਜੇਸਨ ਹੋਲਡਰ, ਅਕੀਲ ਹੁਸੈਨ, ਓਡੇਨ ਸਮਿਥ, ਕੀਮੋ ਪਾਲ,ਅਲਜਾਰੀ ਜੋਸੇਫ, ਓਬੇਦ ਮੈਕੋਏ।