Viral News : ਮੁੰਬਈ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਜਿੱਥੇ ਇਕ ਔਰਤ ਨੇ ਆਪਣੇ ਕਾਰੋਬਾਰੀ ਪਤੀ ਨੂੰ ਵਸ਼ ‘ਚ ਕਰਨ ਲਈ ਜੋਤਸ਼ੀ ਨੂੰ 59 ਲੱਖ ਰੁਪਏ ਦਿੱਤੇ ਹਨ।ਇਹ ਘਟਨਾ ਮੁੰਬਈ ਦੇ ਪਵਈ ਇਲਾਕੇ ਦੀ ਹੈ।ਪੁਲਿਸ ਨੇ ਔਰਤ ਦੇ ਸਾਬਕਾ ਪ੍ਰੇਮੀ ਪਰੇਸ਼ ਗੜਾ ਤੇ ਜੋਤਸ਼ੀ ਬਾਦਲ ਸ਼ਰਮਾ ਦੇ ਖਿਲਾਫ ਧੋਖਾਧੜੀ ਤੇ ਬੇਈਮਾਨੀ ਨਾਲ ਪੈਸਾ ਲੈਣ ਦਾ ਮਾਮਲਾ ਦਰਜ ਕੀਤਾ ਹੈ।ਜਾਣਕਾਰੀ ਮੁਤਾਬਕ ਜੋਤਸ਼ੀ ਤੇ ਔਰਤ ਦੇ ਐਕਸ ਲਵਰ ਨੇ ਮਿਲ ਕੇ ਕਾਰੋਬਾਰੀ ਦੀ ਪਤਨੀ ‘ਤੇ ‘ਕਾਲਾ ਜਾਦੂ’ ਦੇ ਨਾਮ ‘ਤੇ ਪਤੀ ਨੂੰ ਵਸ਼ ਕਰਾਉਣ ਦਾ ਭਰੋਸਾ ਦਿਵਾ ਕੇ ਉਸ ਤੋਂ 24 ਲੱਖ ਦਾ ਸੋਨਾ ਤੇ 35 ਲੱਖ ਰੁਪਏ ਦੀ ਨਗਦੀ ਲਈ।
38 ਸਾਲ ਦੀ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਉਹ ਜੋਤਸ਼ੀ ਬਾਦਲ ਸ਼ਰਮਾ ਨੂੰ ਮਿਲੀ ਸੀ।ਇਹ ਘਟਨਾ 13-18 ਅਕਤੂਬਰ ਦੇ ਵਿਚਾਲੇ ਹੋਈ।ਪੁਲਿਸ ਜਲਦ ਹੀ ਦੋਵਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕਰ ਰਹੀ ਹੈ।ਔਰਤ ਦੇ ਪਤੀ ਨੇ ਆਪਣੀ ਸ਼ਿਕਾਇਤ ‘ਚ ਪੁਲਿਸ ਨੂੰ ਦੱਸਿਆ ਕਿ ਉਸਨੇ ਕਰਮਚਾਰੀਆਂ ਨੂੰ ਦਿਵਾਲੀ ‘ਤੇ ਸੈਲਰੀ ਦੇਣ ਲਈ ਇਹ ਰੁਪਏ ਘਰ ਰੱਖੇ ਸੀ।
ਜਦੋਂ ਸੈਲਰੀ ਦੇਣ ਦਾ ਸਮਾਂ ਆਇਆ ਤਾਂ ਪੈਸੇ ਨਹੀਂਸੀ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਕੰਮ ‘ਚ ਔਰਤ ਦੇ ਸਾਬਕਾ ਪ੍ਰੇਮੀ ਪ੍ਰੇਸ਼ ਨੇ ਜੋਤਸ਼ੀ ਦੀ ਮਦਦ ਕੀਤੀ।13 ਸਾਲ ਪਹਿਲਾਂ ਜਦੋਂ ਕਾਰੋਬਾਰੀ ਨੂੰ ਆਪਣੀ ਪਤਨੀ ਦੇ ਅਫੇਅਰ ਦਾ ਪਤਾ ਲੱਗਾ ਤਾਂ ਉਸਦੇ ਬਾਅਦ ਹੀ ਦੋਵਾਂ ਦੇ ਵਿਚਾਲੇ ਝਗੜੈ ਹੋਣ ਲਗੇ।ਇਸ ਤੋਂ ਪ੍ਰੇਸ਼ਾਨ ਹੋ ਕੇ ਕਾਰੋਬਾਰੀ ਦੀ ਪਤਨੀ ਉਸ ਨੂੰ ਆਪਣੇ ਵਸ਼ ‘ਚ ਕਰਨਾ ਚਾਹੁੰਦੀ ਸੀ।ਔਰਤ ਨੇ ਪੁਲਿਸ ਨੂੰ ਦੱਸਿਆ ਕਿ ਜੋਤਸ਼ੀ ਬਾਦਲ ਨੇ ਉਸ ਨੂੰ ਕਿਹਾ ਸੀ ਕਿ ਉਹ ਉਸਦੇ ਪਤੀ ਨੂੰ ਵਸ਼ ‘ਚ ਕਰਨ ਲਈ ਕਾਲਾ ਜਾਦੂ ਕਰੇਗਾ।ਕਿਉਂਕਿ ਉਸਦਾ ਪਤੀ ਸਿਰਫ ਆਪਣੇ ਭਰਾ ਤੇ ਪਰਿਵਾਰ ਵਾਲਿਆਂ ਦੀ ਸੁਣਦਾ ਹੈ।
ਕਾਰੋਬਾਰੀ ਦਾ ਕਹਿਣਾ ਹੈ ਕਿ ਉਸਨੇ ਪਤਨੀ ਨੂੰ ਇਸ ਬਾਰੇ ਪੁੱਛਿਆ ਤਾਂ ਉਸਨੇ ਕੁਝ ਨਹੀਂ ਦੱਸਿਆ।ਕਾਫੀ ਕੋਸ਼ਿਸ਼ ਕਰਨ ਤੋਂਬਾਅਦ ਜਦੋਂ ਪਤੀ ਤੇ ਦਿਓਰ ਨੇ ਭਰੋਸੇ ‘ਚ ਲੈ ਕੇ ਪੁੱਛਿਆ ਤਾਂ ਸਾਰਾ ਮਾਮਲਾ ਖੁੱਲ੍ਹਕੇ ਸਾਹਮਣੇ ਆ ਗਿਆ।ਜਿਸ ਨੂੰ ਸੁਣਕੇ ਉਨ੍ਹਾਂ ਦੇ ਹੋਸ਼ ‘ਚ ਉਡ ਗਏ।ਫਿਰ ਤੁਰੰਤ ਹੀ ਇਸਦੀ ਸ਼ਿਕਾਇਤ ਥਾਣੇ ‘ਚ ਦਰਜ ਕਰਾਈ ਪੁਲਿਸ ਦੋਸ਼ੀਆਂ ਦੀ ਤਲਾਸ਼ ‘ਚ ਜੁਟ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h