Kareena Kapoor to join politics: ਬਾਲੀਵੁੱਡ ਅਭਿਨੇਤਰੀਆਂ ਕਰੀਨਾ ਕਪੂਰ ਅਤੇ ਕਰਿਸ਼ਮਾ ਕਪੂਰ ਨੂੰ ਲੈ ਕੇ ਖਬਰ ਹੈ ਕਿ ਦੋਵੇਂ ਭੈਣਾਂ ਰਾਜਨੀਤੀ ‘ਚ ਐਂਟਰੀ ਕਰ ਸਕਦੀਆਂ ਹਨ। ਖਬਰਾਂ ਹਨ ਕਿ ਕਰੀਨਾ-ਕਰਿਸ਼ਮਾ ਸ਼ਿਵ ਸੈਨਾ (ਏਕਨਾਥ ਸ਼ਿੰਦੇ ਧੜੇ) ‘ਚ ਸ਼ਾਮਲ ਹੋ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਕਰੀਨਾ ਕਪੂਰ ਅਤੇ ਕਰਿਸ਼ਮਾ ਤੋਂ ਇਲਾਵਾ ਗੋਵਿੰਦਾ ਵੀ ਸ਼ਿਵ ਸੈਨਾ ‘ਚ ਸ਼ਾਮਲ ਹੋਣ ਜਾ ਰਹੇ ਹਨ। ਲੋਕ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਆਈਆਂ ਇਨ੍ਹਾਂ ਖ਼ਬਰਾਂ ਨੇ ਹਲਚਲ ਮਚਾ ਦਿੱਤੀ ਹੈ।
ਕਰੀਨਾ ਕਪੂਰ ਅਤੇ ਕਰਿਸ਼ਮਾ ਕਪੂਰ ਬਾਲੀਵੁੱਡ ਦੀਆਂ ਪ੍ਰਤਿਭਾਸ਼ਾਲੀ ਅਭਿਨੇਤਰੀਆਂ ਵਿੱਚੋਂ ਇੱਕ ਹਨ। ਅਦਾਕਾਰੀ ਦੇ ਨਾਲ-ਨਾਲ ਦੋਵੇਂ ਭੈਣਾਂ ਆਪਣੇ ਬੇਬਾਕ ਅੰਦਾਜ਼ ਲਈ ਵੀ ਜਾਣੀਆਂ ਜਾਂਦੀਆਂ ਹਨ। ਅਜਿਹੇ ‘ਚ ਦੋਹਾਂ ਦੇ ਰਾਜਨੀਤੀ ‘ਚ ਆਉਣ ਦੀ ਖਬਰ ਹੈਰਾਨ ਕਰਨ ਵਾਲੀ ਹੈ। ਹਾਲਾਂਕਿ ਅਦਾਕਾਰਾ ਦੇ ਪੱਖ ਤੋਂ ਅਜੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।
ਕੀ ਗੋਵਿੰਦਾ ਵੀ ਲੜੇਗਾ ਚੋਣ?
ਕਰੀਨਾ ਅਤੇ ਕਰਿਸ਼ਮਾ ਦੇ ਨਾਲ-ਨਾਲ ਗੋਵਿੰਦਾ ਦਾ ਨਾਂ ਵੀ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਖ਼ਬਰ ਹੈ ਕਿ ਗੋਵਿੰਦਾ ਲੋਕ ਸਭਾ ਚੋਣ ਲੜ ਸਕਦੇ ਹਨ। ਗੋਵਿੰਦਾ ਪਹਿਲਾਂ ਵੀ ਕਾਂਗਰਸ ਦੀ ਤਰਫੋਂ ਲੋਕ ਸਭਾ ਚੋਣ ਲੜ ਚੁੱਕੇ ਹਨ ਅਤੇ ਸੰਸਦ ਮੈਂਬਰ ਵੀ ਰਹੇ ਹਨ। ਜੇਕਰ ਅਭਿਨੇਤਾ ਦੁਬਾਰਾ ਚੋਣ ਲੜਦੇ ਹਨ ਤਾਂ ਇਹ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਲਈ ਚੰਗੀ ਖ਼ਬਰ ਹੋਵੇਗੀ।