Google Feature: ਗੂਗਲ ਨੇ ਭਾਰਤ ‘ਚ ਆਪਣੇ ਸਭ ਤੋਂ ਵੱਡੇ ਈਵੈਂਟ ਗੂਗਲ ਫਾਰ ਇੰਡੀਆ 2022 ‘ਚ ਕਈ ਨਵੇਂ ਫੀਚਰਜ਼ ਤੇ ਪ੍ਰੋਡਕਟਸ ਦਾ ਐਲਾਨ ਕੀਤਾ ਹੈ। ਗੂਗਲ ਨੇ ਕਿਹਾ ਕਿ ਕੰਪਨੀ ਜਲਦ ਹੀ ਇਕ ਨਵਾਂ ਫੀਚਰ ਜਾਰੀ ਕਰਨ ਜਾ ਰਹੀ ਹੈ, ਜਿਸ ਦੀ ਮਦਦ ਨਾਲ ਸਮਾਰਟਫੋਨ ਦੀ ਮਦਦ ਨਾਲ ਡਾਕਟਰਾਂ ਦੀ ਖਰਾਬ ਹੈਂਡਰਾਈਟਿੰਗ ਨੂੰ ਵੀ ਪੜ੍ਹਿਆ ਜਾ ਸਕਦਾ ਹੈ। ਕੰਪਨੀ ਦੇ ਅਨੁਸਾਰ, ਉਹ ਡਾਕਟਰਾਂ ਦੀ ਹੈਂਡਰਾਈਟਿੰਗ ਨੂੰ ਡੀਕੋਡ ਕਰਨ ਲਈ ਇੱਕ ਨਵੀਂ ਤਕਨੀਕ ‘ਤੇ ਕੰਮ ਕਰ ਰਹੇ ਹਨ ਤੇ ਇਸਨੂੰ ਜਲਦੀ ਹੀ ਰੋਲਆਊਟ ਕਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਗੂਗਲ ਨੇ ਵੀ ਜਲਦ ਹੀ ਇਸ ਈਵੈਂਟ ‘ਚ ਪ੍ਰੋਜੈਕਟ ਵਾਨੀ ਨੂੰ ਪੇਸ਼ ਕਰਨ ਦਾ ਐਲਾਨ ਕੀਤਾ ਹੈ।
ਕੰਪਨੀ ਗੂਗਲ ਲੈਂਸ ਦੀ ਮਦਦ ਨਾਲ ਡਾਕਟਰਾਂ ਦੀ ਖਰਾਬ ਹੈਂਡਰਾਈਟਿੰਗ ਦੀ ਡੀਕੋਡਿੰਗ ਕਰਨ ‘ਤੇ ਕੰਮ ਕਰ ਰਹੀ ਹੈ। ਯਾਨੀ ਕਿ ਸਮਾਰਟਫੋਨ ਤੋਂ ਡਾਕਟਰ ਵਲੋਂ ਲਿਖੀ ਗਈ ਪਰਚੀ ਦੀ ਸਿਰਫ ਇੱਕ ਫੋਟੋ ਲੈਣੀ ਹੋਵੇਗੀ ਜਾਂ ਇਸ ਨੂੰ ਸਕੈਨ ਕਰਨਾ ਹੋਵੇਗਾ ਤੇ ਗੂਗਲ ਲੈਂਸ ਇਸ ਨੂੰ ਯੂਜ਼ਰ ਦਿਖਾ ਦੇਵੇਗਾ। ਇੰਨਾ ਹੀ ਨਹੀਂ ਤੁਸੀਂ ਇਸ ਨੂੰ ਸ਼ੇਅਰ ਵੀ ਕਰ ਸਕੋਗੇ। ਹਾਲਾਂਕਿ ਹੁਣ ਤੱਕ ਕੰਪਨੀ ਨੇ ਇਸ ਫੀਚਰ ਦੇ ਰੋਲਆਊਟ ਦੀ ਤਰੀਕ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਗੂਗਲ ਨੇ ਇਹ ਵੀ ਕਿਹਾ ਕਿ ਗੂਗਲ ਲੈਂਸ ਦੀ ਵਰਤੋਂ ਕਰਨ ਵਾਲਿਆਂ ‘ਚ ਭਾਰਤੀ ਯੂਜ਼ਰਸ ਸਭ ਤੋਂ ਜ਼ਿਆਦਾ ਹਨ।
ਗੂਗਲ ਦਾ ਨਵਾਂ ਫੀਚਰ ਗੂਗਲ ਟ੍ਰਾਂਸਲੇਟ ਫੀਚਰ ਦੇ ਤਹਿਤ ਹੀ ਕੰਮ ਕਰਨ ਜਾ ਰਿਹਾ ਹੈ, ਜਿਸ ‘ਚ ਗੂਗਲ ਲੈਂਸ ਦੀ ਮਦਦ ਨਾਲ ਕਿਸੇ ਵੀ ਸ਼ਬਦ ਦੀ ਫੋਟੋ ਖਿੱਚ ਕੇ ਉਸ ਨੂੰ ਸਕੈਨ ਕਰਕੇ ਦੂਜੀ ਭਾਸ਼ਾ ‘ਚ ਅਨੁਵਾਦ ਕੀਤਾ ਜਾ ਸਕਦਾ ਹੈ। ਯਾਨੀ ਤੁਹਾਡੇ ਫੋਨ ਦਾ ਕੈਮਰਾ ਸ਼ਬਦਾਂ ਦਾ ਅਨੁਵਾਦ ਕਰਨ ਲਈ ਉਪਯੋਗੀ ਹੋ ਜਾਂਦਾ ਹੈ। ਗੂਗਲ ਯੂਜ਼ਰਸ ਨੂੰ ਲਾਈਵ ਟ੍ਰਾਂਸਲੇਟ ਦਾ ਵਿਕਲਪ ਵੀ ਦਿੰਦਾ ਹੈ। ਸਿੱਧੇ ਸ਼ਬਦਾਂ ਵਿੱਚ, ਡਾਕਟਰ ਦੀ ਪਰਚੀ ਨੂੰ ਪੜ੍ਹਨ ਲਈ, ਤੁਹਾਨੂੰ ਆਪਣੇ ਸਮਾਰਟਫੋਨ ‘ਚ ਗੂਗਲ ਲੈਂਸ ਖੋਲ੍ਹਣਾ ਹੋਵੇਗਾ।
ਗੂਗਲ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਦੀ ਮਦਦ ਨਾਲ ਏਆਈ/ਐਮਐਲ ਮਾਡਲ ਬਣਾਉਣ ਦੀ ਯੋਜਨਾ ਬਣਾਈ ਹੈ। ਇਸ ਦੇ ਲਈ ਕੰਪਨੀ ਨੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਨਾਲ ਵੀ ਸਾਂਝੇਦਾਰੀ ਕੀਤੀ ਹੈ। ਇਸ ਪ੍ਰੋਜੈਕਟ ਨੂੰ ‘ਪ੍ਰੋਜੈਕਟ ਵਾਣੀ’ ਦਾ ਨਾਂ ਦਿੱਤਾ ਗਿਆ ਹੈ। ਇਸ ਪ੍ਰਾਜੈਕਟ ‘ਚ ਵੱਖ-ਵੱਖ ਭਾਰਤੀ ਖੇਤਰੀ ਭਾਸ਼ਾਵਾਂ ਨੂੰ ਇਕੱਠਾ ਕਰਕੇ ਲਿਪੀਅੰਤਰਿਤ ਕੀਤਾ ਜਾਵੇਗਾ। ਇਸਦੇ ਲਈ, ਕੰਪਨੀ ਭਾਰਤ ਦੇ 773 ਜ਼ਿਲ੍ਹਿਆਂ ਤੋਂ ਓਪਨ-ਸੋਰਸ ਭਾਸ਼ਾ ਦੇ ਨਮੂਨੇ ਸਟੋਰ ਕਰੇਗੀ। ਪ੍ਰੋਜੈਕਟ ਵਾਨੀ ਦੀ ਮਦਦ ਨਾਲ ਭਾਰਤ ‘ਚ ਗੂਗਲ ਵੌਇਸ ਕਮਾਂਡਾਂ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ, ਨਾਲ ਹੀ ਭਾਸ਼ਾ ਦੇ ਅਨੁਵਾਦ ‘ਚ ਵੀ ਮਦਦ ਕੀਤੀ ਜਾ ਸਕਦੀ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h