EPF Scheme: ਜੇਕਰ ਤੁਸੀਂ ਵੀ ਨੌਕਰੀ ਕਰਦੇ ਹੋ ਤਾਂ ਇਹ ਖ਼ਬਰ ਤੁਹਾਨੂੰ ਖੁਸ਼ ਕਰ ਦੇਵੇਗੀ। ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੀ ਬਚਤ ਯੋਜਨਾ ਨੂੰ ਕੇਂਦਰ ਸਰਕਾਰ ਜਲਦੀ ਹੀ ਵਧਾਉਣ ਜਾ ਰਹੀ ਹੈ। ਨਵੇਂ ਫੈਸਲੇ ਤੋਂ ਬਾਅਦ ਕਰਮਚਾਰੀ ਅਤੇ ਮਾਲਕ ਦੋਵਾਂ ਨੂੰ ਪਹਿਲਾਂ ਨਾਲੋਂ ਵੱਧ ਯੋਗਦਾਨ ਦੇਣਾ ਹੋਵੇਗਾ। ਸਰਕਾਰ ਦੇ ਇਸ ਕਦਮ ਨਾਲ ਮੁਲਾਜ਼ਮਾਂ ਦੇ ਰਿਟਾਇਰਮੈਂਟ ਫੰਡ ‘ਚ ਕਾਫੀ ਵਾਧਾ ਹੋਵੇਗਾ।
ਇਸ ਫੈਸਲੇ ਤੋਂ ਬਾਅਦ ਪਹਿਲਾਂ ਨਾਲੋਂ ਜ਼ਿਆਦਾ ਕਰਮਚਾਰੀ ਕਰਮਚਾਰੀ ਭਵਿੱਖ ਫੰਡ ਦੇ ਦਾਇਰੇ ‘ਚ ਆ ਜਾਣਗੇ। ਵਰਤਮਾਨ ‘ਚ EPFO ਦੀ ਕਰਮਚਾਰੀ ਭਵਿੱਖ ਨਿਧੀ (EPF) ਯੋਜਨਾ ਲਈ ਤਨਖਾਹ ਸੀਮਾ 15,000 ਰੁਪਏ ਪ੍ਰਤੀ ਮਹੀਨਾ ਹੈ। ਇਸ ਨੂੰ ਅੱਠ ਸਾਲ ਪਹਿਲਾਂ 2014 ‘ਚ ਬਦਲਿਆ ਗਿਆ ਸੀ।
2014 ਵਿੱਚ ਇਸ ਨੂੰ 6,500 ਰੁਪਏ ਤੋਂ ਵਧਾ ਕੇ 15,000 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਸੀ। ਅਜਿਹੀ ਕੰਪਨੀ ਜਾਂ ਫੈਕਟਰੀ ਜਿੱਥੇ 20 ਤੋਂ ਵੱਧ ਕਰਮਚਾਰੀ ਹੋਣ, ਨਿਯਮਾਂ ਮੁਤਾਬਕ ਉਨ੍ਹਾਂ ਨੂੰ ਕਰਮਚਾਰੀਆਂ ਦਾ ਪੀਐੱਫ ਜਮ੍ਹਾ ਕਰਨਾ ਹੁੰਦਾ ਹੈ।
ਜਾਣਕਾਰੀ ਮੁਤਾਬਕ ਜਲਦ ਹੀ ਮਾਹਿਰਾਂ ਦੀ ਕਮੇਟੀ ਵੱਲੋਂ ਤਨਖ਼ਾਹ ਦੀ ਹੱਦ ਵਧਾਉਣ ਬਾਰੇ ਫ਼ੈਸਲਾ ਲਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਮਹਿੰਗਾਈ ਦੇ ਹਿਸਾਬ ਨਾਲ ਇੰਡੈਕਸ ਕੀਤਾ ਜਾਵੇਗਾ।
EPFO ਅਧੀਨ ਕਵਰੇਜ ਲਈ ਸਮੇਂ-ਸਮੇਂ ‘ਤੇ ਇਸ ਦੀ ਸਮੀਖਿਆ ਕੀਤੀ ਜਾਵੇਗੀ। ਸੂਤਰਾਂ ਦਾ ਕਹਿਣਾ ਹੈ ਕਿ EPFO ਤਹਿਤ ਘੱਟੋ-ਘੱਟ ਤਨਖਾਹ ਸੀਮਾ 15000 ਤੋਂ ਵਧਾ ਕੇ 21000 ਕਰ ਦਿੱਤੀ ਜਾਵੇਗੀ।
ਤਨਖਾਹ ਸੀਮਾ ਵਧਣ ਨਾਲ ਕਰਮਚਾਰੀ ਅਤੇ ਮਾਲਕ ਵਲੋਂ ਜਮ੍ਹਾ PF ਦਾ ਹਿੱਸਾ ਵਧੇਗਾ। ਹੁਣ ਇਹ 15000 ਰੁਪਏ ‘ਤੇ 1800 ਰੁਪਏ ਹੈ, ਜੇਕਰ ਇਸ ਨੂੰ ਵਧਾ ਕੇ 21000 ਕੀਤਾ ਜਾਵੇ ਤਾਂ ਇਹ 2530 ਰੁਪਏ ਹੋ ਜਾਵੇਗਾ। ਇਸ ਨਾਲ ਭਵਿੱਖ ਵਿੱਚ ਬਣਨ ਵਾਲਾ ਪੈਨਸ਼ਨ ਫੰਡ ਮੌਜੂਦਾ ਫੰਡ ਨਾਲੋਂ ਵੱਧ ਹੋ ਜਾਵੇਗਾ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER