Woman Slapped JJP MLA Ishwar Singh: ਹਰਿਆਣਾ ‘ਚ ਹੜ੍ਹਾਂ ਤੋਂ ਨਾਰਾਜ਼ ਇੱਕ ਔਰਤ ਨੇ ਬੁੱਧਵਾਰ ਨੂੰ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਵਿਧਾਇਕ ਈਸ਼ਵਰ ਸਿੰਘ ਨੂੰ ਥੱਪੜ ਮਾਰ ਦਿੱਤਾ। ਵਿਧਾਇਕ ਘਟਨਾ ਦੌਰਾਨ ਹੜ੍ਹ ਪ੍ਰਭਾਵਿਤ ਘੁਲਾ ਵਿੱਚ ਸਥਿਤੀ ਦਾ ਜਾਇਜ਼ਾ ਲੈ ਰਹੇ ਸੀ। ਦੱਸ ਦੇਈਏ ਕਿ ਘੱਗਰ ਦਰਿਆ ਦੇ ਵਹਾਅ ਕਾਰਨ ਇਲਾਕੇ ਵਿੱਚ ਹੜ੍ਹਾਂ ਦੀ ਸਥਿਤੀ ਪੈਦਾ ਹੋਣ ਕਾਰਨ ਇੱਥੋਂ ਦੇ ਲੋਕ ਪ੍ਰਭਾਵਿਤ ਹੋਏ। ਪ੍ਰਸ਼ਾਸਨ ਵੱਲੋਂ ਕੋਈ ਵਿਸ਼ੇਸ਼ ਪ੍ਰਬੰਧ ਨਾ ਕੀਤੇ ਜਾਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ।
ਵਿਧਾਇਕ ਦੇ ਥੱਪੜ ਮਾਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਨਿਊਜ਼ ਏਜੰਸੀ ਏਐਨਆਈ ਵੱਲੋਂ ਜਾਰੀ ਵੀਡੀਓ ‘ਚ ਮਹਿਲਾ ਵਿਧਾਇਕ ਨੂੰ ਥੱਪੜ ਮਾਰਦੀ ਨਜ਼ਰ ਆ ਰਹੀ ਹੈ। ਨਾਲ ਹੀ ਉਹ ਇਹ ਵੀ ਪੁੱਛਦੀ ਹੈ ਕਿ ਤੁਸੀਂ ਹੁਣ ਕਿਉਂ ਆਏ ਹੋ? ਦੱਸਿਆ ਜਾ ਰਿਹਾ ਹੈ ਕਿ ਛੋਟੇ ਬੰਨ੍ਹ ਦੇ ਟੁੱਟਣ ਨੂੰ ਲੈ ਕੇ ਔਰਤਾਂ ਗੁੱਸੇ ‘ਚ ਸੀ, ਜਿਸ ਕਾਰਨ ਪਾਣੀ ਇਲਾਕੇ ‘ਚ ਦਾਖਲ ਹੋ ਗਿਆ ਅਤੇ ਹੜ੍ਹ ਆ ਗਿਆ।
#WATCH | Haryana: In a viral video, a flood victim can be seen slapping JJP (Jannayak Janta Party) MLA Ishwar Singh in Guhla as he visited the flood affected areas
“Why have you come now?”, asks the flood victim pic.twitter.com/NVQmdjYFb0
— ANI (@ANI) July 12, 2023
ਵਾਇਰਲ ਵੀਡੀਓ ‘ਚ ਵਿਧਾਇਕ ਦੇ ਨੇੜੇ ਨਜ਼ਰ ਆ ਰਹੀ ਭੀੜ
ਵਾਇਰਲ ਵੀਡੀਓ ‘ਚ ਵਿਧਾਇਕ ਦੇ ਆਲੇ-ਦੁਆਲੇ ਲੋਕਾਂ ਦੀ ਭੀੜ ਖੜ੍ਹੀ ਦਿਖਾਈ ਦੇ ਰਹੀ ਹੈ। ਇਸ ਦੌਰਾਨ ਗੁੱਸੇ ‘ਚ ਆਈ ਇੱਕ ਔਰਤ ਨੇ ਅੱਗੇ ਆ ਕੇ ਉਸ ਨੂੰ ਥੱਪੜ ਮਾਰ ਦਿੱਤਾ। ਘਟਨਾ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਜੇਜੇਪੀ ਵਿਧਾਇਕ ਨੇ ਕਿਹਾ ਕਿ ਜਦੋਂ ਉਹ ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਇੱਕ ਪਿੰਡ ਗਿਆ ਸੀ ਤਾਂ ਲੋਕਾਂ ਨੇ ਉਸ ਦਾ ਅਪਮਾਨ ਕੀਤਾ ਸੀ। ਦੱਸ ਦੇਈਏ ਕਿ ਜੇਜੇਪੀ ਹਰਿਆਣਾ ਵਿੱਚ ਭਾਜਪਾ ਦੀ ਅਗਵਾਈ ਵਾਲੇ ਸੱਤਾਧਾਰੀ ਗੱਠਜੋੜ ਦਾ ਹਿੱਸਾ ਹੈ।
ਵਿਧਾਇਕ ਮੁਤਾਬਕ ਔਰਤ ਨੇ ਕਿਹਾ ਕਿ ਜੇਕਰ ਮੈਂ ਚਾਹੁੰਦਾ ਤਾਂ ਬੰਨ੍ਹ ਨਾ ਟੁੱਟਦਾ। ਮੈਂ ਉਸਨੂੰ ਸਮਝਾਇਆ ਕਿ ਇਹ ਇੱਕ ਕੁਦਰਤੀ ਆਫ਼ਤ ਸੀ। ਉਸ ਨੇ ਕਿਹਾ ਕਿ ਮੈਂ ਔਰਤ ਨੂੰ ਉਸ ਦੇ ਇਸ ਕੰਮ ਲਈ ‘ਮਾਫ਼’ ਕਰ ਦਿੱਤਾ ਹੈ ਤੇ ਮੈਂ ਉਸ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਂਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h