ਪੰਜਾਬ ਦੀ ਮੋਹਾਲੀ ਅਦਾਲਤ ਵੱਲੋਂ ਪਾਦਰੀ ਬਜਿੰਦਰ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਅੱਜ (ਸ਼ਨੀਵਾਰ) ਦੋ ਪੀੜਤ ਔਰਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੀਆਂ। ਜਿੱਥੇ ਉਹ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮਿਲੇ ਅਤੇ ਆਪਣੀ ਹੱਡਬੀਤੀ ਸੁਣਾਈ। ਜਿਸ ਤੋਂ ਬਾਅਦ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦੋਵਾਂ ਔਰਤਾਂ ਨੂੰ ਇਨਸਾਫ਼ ਅਤੇ ਮਦਦ ਦਾ ਭਰੋਸਾ ਦਿੱਤਾ ਹੈ।
ਪੀੜਤ ਔਰਤਾਂ ਨੇ ਦੱਸਿਆ ਕਿ ਬਜਿੰਦਰ ਨੇ ਨਾ ਸਿਰਫ਼ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ, ਸਗੋਂ ਕਈ ਹੋਰ ਔਰਤਾਂ ਨਾਲ ਵੀ ਗਲਤ ਕੰਮ ਕੀਤੇ। ਜਥੇਦਾਰ ਸਾਹਿਬ ਨੇ ਦੋਵਾਂ ਔਰਤਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਅਤੇ ਸਰਕਾਰ ਤੋਂ ਦੋਸ਼ੀਆਂ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਬਜਿੰਦਰ ਵਿਰੁੱਧ ਬੋਲਣ ਲਈ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ ਅਤੇ ਉਨ੍ਹਾਂ ਵਿਰੁੱਧ ਝੂਠੇ ਮਾਮਲੇ ਦਰਜ ਕੀਤੇ ਜਾ ਰਹੇ ਹਨ।
ਬਲਾਤਕਾਰ ਪੀੜਤਾ ਨੇ ਕਿਹਾ ਕਿ ਬਜਿੰਦਰ ਨੇ ਉਸਨੂੰ ਅਤੇ ਹੋਰ ਔਰਤਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਬਜਿੰਦਰ ਧਰਮ ਦੇ ਨਾਮ ‘ਤੇ ਔਰਤਾਂ ਨਾਲ ਬੁਰਾ ਵਰਤਾਓ ਕਰਦਾ ਹੈ ਅਤੇ ਜੇਕਰ ਉਹ ਵਿਰੋਧ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਕੁੱਟਦਾ ਹੈ। ਬਹੁਤ ਸਾਰੀਆਂ ਕੁੜੀਆਂ ਡਰ ਦੇ ਕਾਰਨ ਅਜੇ ਵੀ ਚੁੱਪ ਹਨ।
ਕਿਉਂਕਿ ਉਸਨੂੰ ਵੀ ਧਮਕੀ ਦਿੱਤੀ ਗਈ ਸੀ ਕਿ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ। ਜਥੇਦਾਰ ਸਾਹਿਬ ਨੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ। ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਮੈਂ ਹੋਰ ਕੁੜੀਆਂ ਨੂੰ ਵੀ ਅੱਗੇ ਆਉਣ ਲਈ ਕਹਿਣਾ ਚਾਹਾਂਗੀ।
ਹਮਲੇ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।
ਹਾਲ ਹੀ ਵਿੱਚ ਇੱਕ ਤਾਜ਼ਾ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ ਬਜਿੰਦਰ ਇੱਕ ਔਰਤ ‘ਤੇ ਹੱਥ ਚੁੱਕਦਾ ਦਿਖਾਈ ਦੇ ਰਿਹਾ ਹੈ। ਪੀੜਤਾ ਨੇ ਮੀਡੀਆ ਸਾਹਮਣੇ ਆ ਕੇ ਦੱਸਿਆ ਕਿ ਜਦੋਂ ਉਸਨੇ ਇੱਕ ਹੋਰ ਬੱਚੇ ‘ਤੇ ਹੋ ਰਹੇ ਅੱਤਿਆਚਾਰਾਂ ਵਿਰੁੱਧ ਆਵਾਜ਼ ਉਠਾਈ ਤਾਂ ਉਸਨੂੰ ਵੀ ਕੁੱਟਿਆ ਗਿਆ।
ਪੀੜਤਾ ਨੇ ਦੱਸਿਆ ਕਿ ਉਹ ਪਿਛਲੇ 10 ਸਾਲਾਂ ਤੋਂ ਬਜਿੰਦਰ ਦੇ ਕੈਂਪ ਵਿੱਚ ਜਾ ਰਹੀ ਸੀ ਅਤੇ ਪਿਛਲੇ 6 ਸਾਲਾਂ ਤੋਂ ਉੱਥੇ ਸੇਵਾ ਕਰ ਰਹੀ ਸੀ। ਜਦੋਂ ਉਸਨੇ ਪਹਿਲਾਂ ਇਸ ਬੇਇਨਸਾਫ਼ੀ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸਨੂੰ ਡਰਾਇਆ ਗਿਆ ਅਤੇ ਚੁੱਪ ਰਹਿਣ ਲਈ ਮਜਬੂਰ ਕੀਤਾ ਗਿਆ।