ਠੰਡੇ ਪਾਣੀ ਦੀਆਂ ਮੱਛੀਆਂ ਓਮੇਗਾ 3 ਦਾ ਸਭ ਤੋਂ ਵਧੀਆ ਸਰੋਤ ਹਨ। ਇਨ੍ਹਾਂ ਵਿੱਚ ਸੈਲਮਨ, ਸਾਰਡੀਨ, ਹੈਰਿੰਗ ਸ਼ਾਮਲ ਹੁੰਦੇ ਹਨ। ਇਨ੍ਹਾਂ ਤੋਂ ਇਲਾਵਾ, ਚਿਆ ਬੀਜ, ਸੂਰਜਮੁਖੀ ਦੇ ਬੀਜ ਅਤੇ ਕੋਲਡ ਪ੍ਰੈਸ ਤਕਨਾਲੋਜੀ ਦੁਆਰਾ ਕੱਢੇ ਗਏ ਤੇਲ ਵੀ ਓਮੇਗਾ 3 ਦੇ ਸਰੋਤ ਹਨ।ਮੱਛੀ ਦਿਮਾਗ ਦੀ ਸਿਹਤ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਮੱਛੀ ਵਿੱਚ ਮੌਜੂਦ ਪ੍ਰੋਟੀਨ ਤੁਹਾਨੂੰ ਨਵੇਂ ਸੈੱਲ ਬਣਾਉਣ ਵਿੱਚ ਮਦਦ ਕਰਦਾ ਹੈ, ਜੋ ਦਿਮਾਗ ਨੂੰ ਤੇਜ਼ ਕਰਨ ਵਿੱਚ ਮਦਦ ਕਰਦਾ ਹੈ।
ਦਿਲ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਆਪਣੀ ਡਾਈਟ ‘ਚ ਪੋਸ਼ਣ ਨਾਲ ਭਰਪੂਰ ਭੋਜਨ ਨੂੰ ਸ਼ਾਮਲ ਕਰ ਸਕਦੇ ਹੋ। ਮੱਛੀ ਵਿੱਚ ਮੌਜੂਦ ਓਮੇਗਾ 3 ਫੈਟੀ ਐਸਿਡ ਅਤੇ ਵਿਟਾਮਿਨ ਈ ਦਿਲ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ।
ਡਿਪ੍ਰੈਸ਼ਨ ਦੀ ਸਥਿਤੀ ਵਿੱਚ ਵੀ ਓਮੇਗਾ 3 ਦਾ ਸੇਵਨ ਲਾਭਦਾਇਕ ਹੈ। ਗਰਭ ਅਵਸਥਾ ਦੌਰਾਨ ਔਰਤਾਂ ਅਕਸਰ ਉਦਾਸ ਹੋ ਜਾਂਦੀਆਂ ਹਨ, ਅਜਿਹੇ ਵਿੱਚ ਡਾਕਟਰ ਉਨ੍ਹਾਂ ਨੂੰ ਓਮੇਗਾ 3 ਕੈਪਸੂਲ ਲੈਣ ਦੀ ਸਲਾਹ ਦਿੰਦੇ ਹਨ, ਪਰ ਜੇਕਰ ਤੁਸੀਂ ਮੱਛੀ ਦਾ ਸੇਵਨ ਕਰਦੇ ਸਕਦੇ ਹੋ ਤਾਂ ਕੈਪਸੂਲ ਲੈਣ ਦੀ ਕੋਈ ਲੋੜ ਨਹੀਂ ਹੋਵੇਗੀ।
ਮੱਛੀ ‘ਚ ਮੌਜੂਦ ਪੋਸ਼ਕ ਤੱਤ ਦਿਮਾਗ ਨੂੰ ਤੇਜ਼ ਕਰਨ ਦਾ ਕੰਮ ਕਰਦੇ ਹਨ। ਮੱਛੀ ਵਿੱਚ ਮੌਜੂਦ ਫੈਟੀ ਐਸਿਡ ਦਿਮਾਗ ਨੂੰ ਤੇਜ਼ ਕਰਦੇ ਹਨ ਅਤੇ ਯਾਦਦਾਸ਼ਤ ਸ਼ਕਤੀ ਵਧਾਉਂਦੇ ਹਨ। ਇਸ ਦੇ ਨਾਲ ਹੀ ਇਸ ਵਿੱਚ ਮੌਜੂਦ ਪ੍ਰੋਟੀਨ ਤੋਂ ਮਾਸਟਐਕਸ 200 ਡਿਸਕ ਦੇ ਨਵੇਂ ਸੈੱਲ ਬਣਦੇ ਹਨ।
ਜੋ ਪੁਰਸ਼ ਮੱਛੀ ਦੇ ਨਾਲ-ਨਾਲ ਫਲਾਂ ਅਤੇ ਹੋਰ ਸਿਹਤਮੰਦ ਚੀਜ਼ਾਂ ਦਾ ਸੇਵਨ ਕਰਦੇ ਹਨ, ਉਨ੍ਹਾਂ ਦੇ ਸ਼ੁਕਰਾਣੂ ਵੀ ਸਿਹਤਮੰਦ ਅਤੇ ਕਿਰਿਆਸ਼ੀਲ ਹੁੰਦੇ ਹਨ।ਮੱਛੀ ਵਿੱਚ ਪਾਏ ਜਾਣ ਵਾਲੇ ਓਮੇਗਾ 3 ਕਾਰਨ ਇਸ ਦਾ ਸੇਵਨ ਕਰਨ ਵਾਲਿਆਂ ਦੀ ਚਮੜੀ ਅਤੇ ਵਾਲ ਸੁੰਦਰ ਰਹਿੰਦੇ ਹਨ। ਇਸ ਨਾਲ ਚਮੜੀ ਦੀ ਨਮੀ ਨਹੀਂ ਜਾਂਦੀ ਅਤੇ ਵਾਲ ਵੀ ਚਮਕਦਾਰ ਰਹਿੰਦੇ ਹਨ।
ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਤੁਹਾਨੂੰ ਹੋਰ ਮਾਸਾਹਾਰੀ ਭੋਜਨ ਛੱਡ ਕੇ ਮੱਛੀ ਖਾਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਮੱਛੀ ‘ਚ ਚਰਬੀ ਘੱਟ ਹੁੰਦੀ ਹੈ ਜਿਸ ਕਾਰਨ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਹੀਂ ਵਧਦੀ।
ਜੋ ਲੋਕ ਨਿਯਮਿਤ ਤੌਰ ‘ਤੇ ਮੱਛੀ ਦਾ ਸੇਵਨ ਕਰਦੇ ਹਨ ਉਨ੍ਹਾਂ ਨੂੰ ਕੈਂਸਰ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ। ਮੱਛੀ ਵਿੱਚ ਓਮੇਗਾ 3 ਫੈਟੀ ਐਸਿਡ ਵੱਡੀ ਮਾਤਰਾ ‘ਚ ਪਾਇਆ ਜਾਂਦਾ ਹੈ, ਜੋ ਕੈਂਸਰ ਤੋਂ ਬਚਾਉਂਦਾ ਹੈ। ਇਸ ਨੂੰ ਖਾਣ ਨਾਲ ਬ੍ਰੈਸਟ ਕੈਂਸਰ, ਪ੍ਰੋਸਟੇਟ ਕੈਂਸਰ ਤੋਂ ਬਚਾਅ ਰਹਿੰਦਾ ਹੈ। ਜੇਕਰ ਤੁਸੀਂ ਨਾਨ-ਵੈਜ ਖਾਣ ਦੇ ਸ਼ੌਕੀਨ ਹੋ ਤਾਂ ਆਪਣੀ ਡਾਈਟ ‘ਚ ਮੱਛੀ ਦੀ ਵਰਤੋਂ ਕਰਨਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਵੇਗਾ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER