ਬੀ.ਸੀ. ਬਿਜ਼ਨਸ ਮੈਗਜ਼ੀਨ ਨੇ ਅਪਣੇ ਤੀਜੇ ਸਲਾਨਾ ‘ਵੂਮੈਨ ਆਫ਼ ਦਾ ਈਅਰ’ ਐਵਾਰਡਾਂ ਦਾ ਐਲਾਨ ਕੀਤਾ ਹੈ ਅਤੇ ਡਾਇਵਰਸਿਟੀ ਦੀ ਮੁੱਖ ਕਾਰਜਕਾਰੀ ਅਧਿਕਾਰੀ ਭਾਰਤੀ ਮੂਲ ਦੀ ਨੀਲਮ ਸਹੋਤਾ ਨੂੰ ਉਸ ਦੀਆਂ ਸ਼ਾਨਦਾਰ ਸ਼ਲਾਘਾਯੋਗ ਸੇਵਾਵਾਂ ਦੇ ਬਦਲੇ ਅਪਣੀ ਸੂਚੀ ਵਿਚ ਸ਼ਾਮਲ ਕੀਤਾ ਹੈ। ਨੀਲਮ ਸਹੋਤਾ ਨੇ ਔਰਤਾਂ ਦੀ ਅਗਵਾਈ ਅਤੇ ਹਮਦਰਦੀ ਲਈ ਗ਼ੈਰ-ਲਾਭਕਾਰੀ ਲੀਡਰ ਸ਼੍ਰੇਣੀ ਵਿਚ ਇਕ ਜਿੱਤ ਪ੍ਰਾਪਤ ਕੀਤੀ ਹੈ। ਇਹ ਐਵਾਰਡ ਹਰ ਸਾਲ ਉਨ੍ਹਾਂ ਲੋਕਾਂ ਨੂੰ ਮਿਲਦਾ ਹੈ ਜਿਨ੍ਹਾਂ ਨੇ ਅਪਣੇ ਖੇਤਰ ਦੇ ਅੰਦਰ ਸਮਾਜ ਭਲਾਈ ਦੀਆਂ ਸ਼ਲਾਘਾਯੋਗ ਸੇਵਾਵਾਂ ਦਿਤੀਆਂ ਹੋਣ।
ਮਿਲੀ ਹੋਈ ਜਾਣਕਾਰੀ ਅਨੁਸਾਰ ਸੂਬੇ ਭਰ ਤੋਂ 8 ਔਰਤਾਂ ਦੀ ਚੋਣ ਹੋਈ ਸੀ, ਜਿਨ੍ਹਾਂ ਵਿਚ ਪੰਜਾਬਣ ਨੀਲਮ ਸਹੋਤਾ ਦਾ ਨਾਂ ਸਾਮਲ ਹੈ। ਵੈਨਕੂਵਰ ਦੀ ਜੰਮਪਲ ਨੀਲਮ ਸਹੋਤਾ ਨੇ ਬੈਚੁਲਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਡਿਗਰੀ ਕੀਤੀ ਹੋਈ ਹੈ। ਇਹ ਵੀ ਜਿਕਰਯੋਗ ਹੈ ਕਿ ਉਹ ਸਾਈਮਨ ਫ਼ਰੇਜ਼ਰ ਯੂਨੀਵਰਸਿਟੀ ਬਰਨਬੀ ਦੀ ਗਵਰਨਿੰਗ ਕੌਂਸਲ ਮੈਂਬਰ ਅਤੇ ਡਾਇਵਰਸ ਸਿਟੀ ਕਮਿਊਨਿਟੀ ਸਰਵਿਸਿਜ਼ ਦੀ ਸੀ.ਈ.ਓ. ਵੀ ਹੈ।
ਨੀਲਮ ਸਹੋਤਾ ਬੀਤੇ ਤਕਰੀਬਨ 6 ਸਾਲ ਤੋਂ ਸਰੀ ਲਾਇਬ੍ਰੇਰੀਜ਼ ਬੋਰਡ ਨਾਲ ਸੇਵਾਵਾਂ ਨਿਭਾਅ ਰਹੀ ਹੈ ਤੇ ਦੋ ਸਾਲ ਪਹਿਲਾਂ ਉਸ ਨੂੰ ਬੋਰਡ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਸੀ। ਇਥੇ ਇਹ ਵੀ ਜਿਕਰਯੋਗ ਹੈ ਕਿ