World Television Day 2022: ਵਿਸ਼ਵ ਟੈਲੀਵਿਜ਼ਨ ਦਿਵਸ ਹਰ ਸਾਲ 21 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਟੈਲੀਵਿਜ਼ਨ ਦੀ ਮਹੱਤਤਾ ਨੂੰ ਉਜਾਗਰ ਕਰਨਾ ਹੈ। ਟੈਲੀਵਿਜ਼ਨ ਇੱਕ ਅਜਿਹਾ ਜਨ ਮਾਧਿਅਮ ਹੈ ਜਿੱਥੇ ਆਡੀਓ-ਵਿਜ਼ੂਅਲ ਸੰਚਾਰ ਰਾਹੀਂ ਤੁਸੀਂ ਮਨੋਰੰਜਨ, ਸਿੱਖਿਆ, ਖ਼ਬਰਾਂ, ਰਾਜਨੀਤੀ, ਗੱਪਾਂ ਆਦਿ ਬਾਰੇ ਇੱਕ ਥਾਂ ‘ਤੇ ਜਾਣਕਾਰੀ ਹਾਸਲ ਕਰਦੇ ਹੋ। ਇਸਦੀ ਕਾਢ ਤੋਂ ਲੈ ਕੇ, ਇਹ ਸਿੱਖਿਆ ਅਤੇ ਮਨੋਰੰਜਨ ਦੇ ਸਭ ਤੋਂ ਮਹੱਤਵਪੂਰਨ ਮਾਧਿਅਮਾਂ ਚੋਂ ਇੱਕ ਰਿਹਾ ਹੈ।
ਵਿਸ਼ਵ ਟੈਲੀਵਿਜ਼ਨ ਦਿਵਸ ਦਾ ਇਤਿਹਾਸ
ਨਵੰਬਰ 1996 ਵਿੱਚ ਸੰਯੁਕਤ ਰਾਸ਼ਟਰ (UN) ਨੇ ਪਹਿਲੇ ਵਿਸ਼ਵ ਟੈਲੀਵਿਜ਼ਨ ਫੋਰਮ ਦਾ ਆਯੋਜਨ ਕੀਤਾ। ਪ੍ਰਮੁੱਖ ਮੀਡੀਆ ਸ਼ਖਸੀਅਤਾਂ ਫੋਰਮ ਦਾ ਹਿੱਸਾ ਸੀ, ਜਿੱਥੇ ਉਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਟੈਲੀਵਿਜ਼ਨ ਦੀ ਵਧ ਰਹੀ ਮਹੱਤਤਾ ਬਾਰੇ ਚਰਚਾ ਕੀਤੀ। ਇਸੇ ਲਈ ਜਨਰਲ ਅਸੈਂਬਲੀ ਨੇ ਹਰ ਸਾਲ 21 ਨਵੰਬਰ ਨੂੰ ਵਿਸ਼ਵ ਟੈਲੀਵਿਜ਼ਨ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ।
ਟੈਲੀਵਿਜ਼ਨ ਦਾ ਇਤਿਹਾਸ
ਟੈਲੀਵਿਜ਼ਨ ਦੀ ਖੋਜ ਇੱਕ ਸਕਾਟਿਸ਼ ਇੰਜੀਨੀਅਰ ਜੌਨ ਲੋਗੀ ਬੇਅਰਡ ਨੇ ਸਾਲ 1924 ‘ਚ ਕੀਤੀ। ਇਸ ਤੋਂ ਬਾਅਦ ਸਾਲ 1927 ਵਿੱਚ ਫਿਲੋ ਫਾਰਨਸਵਰਥ ਨੇ ਦੁਨੀਆ ਦਾ ਪਹਿਲਾ ਕੰਮ ਕਰਨ ਵਾਲਾ ਟੈਲੀਵਿਜ਼ਨ ਬਣਾਇਆ, ਜਿਸ ਨੂੰ 01 ਸਤੰਬਰ 1928 ਨੂੰ ਪ੍ਰੈਸ ਨੂੰ ਪੇਸ਼ ਕੀਤਾ ਗਿਆ। ਕਲਰ ਟੈਲੀਵਿਜ਼ਨ ਦੀ ਖੋਜ ਵੀ ਜੌਨ ਲੋਗੀ ਬੇਅਰਡ ਨੇ 1928 ਵਿੱਚ ਕੀਤੀ ਸੀ। ਜਦੋਂ ਕਿ ਜਨਤਕ ਪ੍ਰਸਾਰਣ 1940 ਤੋਂ ਸ਼ੁਰੂ ਹੋਇਆ ਸੀ।
ਭਾਰਤ ਵਿੱਚ ਟੀਵੀ ਦਾ ਇਤਿਹਾਸ
ਇਹ ਟੀਵੀ ਦੀ ਕਾਢ ਤੋਂ ਤਿੰਨ ਦਹਾਕਿਆਂ ਬਾਅਦ 1924 ਵਿੱਚ ਭਾਰਤ ਵਿੱਚ ਆਇਆ। ਪ੍ਰੈਸ ਇਨਫਰਮੇਸ਼ਨ ਬਿਊਰੋ ਮੁਤਾਬਕ, ਸੰਯੁਕਤ ਰਾਸ਼ਟਰ ਵਿਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (ਯੂਨੈਸਕੋ) ਦੀ ਸਹਾਇਤਾ ਨਾਲ ਨਵੀਂ ਦਿੱਲੀ ਵਿੱਚ 15 ਸਤੰਬਰ, 1959 ਨੂੰ ਭਾਰਤ ਵਿੱਚ ਟੈਲੀਵਿਜ਼ਨ ਦੀ ਸ਼ੁਰੂਆਤ ਕੀਤੀ ਗਈ। ‘ਆਲ ਇੰਡੀਆ ਰੇਡੀਓ’ ਦੇ ਤਹਿਤ ਟੀਵੀ ਦੀ ਸ਼ੁਰੂਆਤ ਕੀਤੀ ਗਈ ਤੇ ਟੀਵੀ ਦਾ ਪਹਿਲਾ ਆਡੀਟੋਰੀਅਮ ਆਕਾਸ਼ਵਾਣੀ ਭਵਨ ‘ਚ ਪੰਜਵੀਂ ਮੰਜ਼ਿਲ ‘ਤੇ ਬਣਾਇਆ ਗਿਆ। ਇਸ ਦਾ ਉਦਘਾਟਨ ਰਾਸ਼ਟਰਪਤੀ ਡਾ: ਰਾਜਿੰਦਰ ਪ੍ਰਸਾਦ ਨੇ ਕੀਤਾ ਸੀ।
ਇਸ ਦਿਨ ਦਿੱਲੀ ‘ਚ ਕੀਤੀ ਗਈ ਦੂਰਦਰਸ਼ਨ ਕੇਂਦਰ ਦੀ ਸਥਾਪਨਾ
ਟੈਲੀਵਿਜ਼ਨ ਦੀ ਵਰਤੋਂ ਦੇਸ਼ ਵਿੱਚ ਪਹਿਲੀ ਵਾਰ 15 ਸਤੰਬਰ, 1959 ਨੂੰ ਦਿੱਲੀ ਵਿੱਚ ਦੂਰਦਰਸ਼ਨ ਕੇਂਦਰ ਦੀ ਸਥਾਪਨਾ ਨਾਲ ਕੀਤੀ ਗਈ ਸੀ, ਪਰ ਮੰਨਿਆ ਜਾਂਦਾ ਹੈ ਕਿ ਇਹ 80 ਦੇ ਦਹਾਕੇ ਤੋਂ ਆਮ ਲੋਕਾਂ ‘ਚ ਫੈਲਿਆ। ਬਦਲਦੀ ਤਕਨਾਲੋਜੀ ਅਤੇ ਨਵੀਆਂ ਕਾਢਾਂ ਕਾਰਨ ਟੈਲੀਵਿਜ਼ਨ ‘ਚ ਵਿਆਪਕ ਤਬਦੀਲੀਆਂ ਆ ਰਹੀਆਂ ਸੀ। 1982 ਵਿੱਚ, ਪਹਿਲਾ ਰਾਸ਼ਟਰੀ ਟੈਲੀਵਿਜ਼ਨ ਚੈਨਲ ਸ਼ੁਰੂ ਹੋਇਆ। ਇਸੇ ਸਾਲ ਦੇਸ਼ ਵਿੱਚ ਪਹਿਲਾ ਰੰਗੀਨ ਟੀਵੀ ਵੀ ਆਇਆ।
ਭਾਰਤ ਵਿੱਚ ਟੀਵੀ ਦੇ ਸ਼ੁਰੂਆਤੀ ਦਿਨਾਂ ਵਿੱਚ ਕਮਿਊਨਿਟੀ ਹੈਲਥ, ਟ੍ਰੈਫਿਕ, ਸੜਕ ਦੇ ਨਿਯਮਾਂ, ਕਰਤੱਵਾਂ ਅਤੇ ਨਾਗਰਿਕਾਂ ਦੇ ਅਧਿਕਾਰਾਂ ਵਰਗੇ ਵਿਸ਼ਿਆਂ ‘ਤੇ ਹਫ਼ਤੇ ਵਿੱਚ ਦੋ ਵਾਰ ਇੱਕ ਘੰਟੇ ਲਈ ਪ੍ਰੋਗਰਾਮ ਚਲਾਏ ਜਾਂਦੇ ਸੀ। 1972 ਤੱਕ ਅੰਮ੍ਰਿਤਸਰ ਅਤੇ ਮੁੰਬਈ ਲਈ ਟੈਲੀਵਿਜ਼ਨ ਸੇਵਾਵਾਂ ਸ਼ੁਰੂ ਹੋ ਗਈਆਂ। ਜਦੋਂ ਕਿ 1975 ਤੱਕ ਭਾਰਤ ਦੇ ਸਿਰਫ਼ ਸੱਤ ਸ਼ਹਿਰਾਂ ਵਿੱਚ ਟੈਲੀਵਿਜ਼ਨ ਸੇਵਾ ਸ਼ੁਰੂ ਹੋਈ ਸੀ। ਇਸ ਦੇ ਨਾਲ ਹੀ ਭਾਰਤ ਵਿੱਚ ਰੰਗੀਨ ਟੀਵੀ ਅਤੇ ਰਾਸ਼ਟਰੀ ਪ੍ਰਸਾਰਣ ਸਾਲ 1982 ਵਿੱਚ ਸ਼ੁਰੂ ਹੋਇਆ।
ਇਸ ਦਿਨ ਮੈਟਰੋ ਚੈਨਲ ਆਇਆ
26 ਜਨਵਰੀ, 1993 ਨੂੰ, ਦੂਰਦਰਸ਼ਨ ਨੇ ਵਿਸਥਾਰ ਕੀਤਾ ਅਤੇ ਆਪਣਾ ਦੂਜਾ ਚੈਨਲ ਸ਼ੁਰੂ ਕੀਤਾ, ਜਿਸਦਾ ਨਾਮ “ਮੈਟਰੋ ਚੈਨਲ” ਸੀ। ਬਾਅਦ ਵਿੱਚ ਪਹਿਲਾ ਚੈਨਲ ਡੀਡੀ 1 ਅਤੇ ਦੂਜਾ ਡੀਡੀ 2 ਦੇ ਰੂਪ ਵਿੱਚ ਪ੍ਰਸਿੱਧ ਹੋਇਆ। ਅੱਜ ਦੇਸ਼ ਭਰ ਵਿੱਚ ਦੂਰਦਰਸ਼ਨ ਵਲੋਂ 30 ਤੋਂ ਵੱਧ ਰਾਸ਼ਟਰੀ ਅਤੇ ਖੇਤਰੀ ਚੈਨਲਾਂ ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h