World’s Oldest Person Dies: ਦੁਨੀਆ ਦੀ ਸਭ ਤੋਂ ਬਜ਼ੁਰਗ ਤੇ ਫਰਾਂਸੀਸੀ ਨਨ ਲਯੂਸੀਲ ਰੈਂਡਨ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 118 ਸਾਲ ਦੀ ਉਮਰ ‘ਚ ਆਖਰੀ ਸਾਹ ਲਏ। ਲਯੂਸੀਲ ਰੈਂਡਨ ਦਾ ਜਨਮ 11 ਫਰਵਰੀ 1904 ਨੂੰ ਦੱਖਣੀ ਫਰਾਂਸ ਵਿੱਚ ਹੋਇਆ ਸੀ। ਜਾਣਕਾਰੀ ਮੁਤਾਬਕ ਬੁਲਾਰੇ ਡੇਵਿਡ ਟਾਵੇਲਾ ਨੇ ਦੱਸਿਆ ਕਿ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦਾ ਦਿਹਾਂਤ ਹੋ ਗਿਆ। ਉਸ ਨੇ ਦੱਸਿਆ ਕਿ ਰੈਂਡਨ ਦੀ ਮੌਤ ਨਰਸਿੰਗ ਹੋਮ ‘ਚ ਸੌਂਦੇ ਸਮੇਂ ਹੋਈ ਸੀ।
ਬੁਲਾਰੇ ਨੇ ਦੱਸਿਆ ਕਿ ਇਹ ਬਹੁਤ ਦੁੱਖ ਦੀ ਗੱਲ ਹੈ, ਪਰ ਉਹ ਆਪਣੇ ਪਿਆਰੇ ਭਰਾ ਨਾਲ ਜੁੜਨਾ ਚਾਹੁੰਦੀ ਸੀ, ਇਸ ਲਈ ਇਹ ਉਸ ਲਈ ਮੁਕਤੀ ਵਰਗਾ ਹੈ। ਉਨ੍ਹਾਂ ਕਿਹਾ ਕਿ ਰੈਂਡਨ ਦੇ ਭਰਾ ਦਾ ਪਹਿਲਾਂ ਦਿਹਾਂਤ ਹੋ ਗਿਆ ਸੀ। ਰੈਂਡਨ ਦੱਖਣੀ ਸ਼ਹਿਰ ਐਲਸ ‘ਚ ਰਹਿ ਰਹੇ ਤਿੰਨ ਭਰਾਵਾਂ ਵਿੱਚੋਂ ਇੱਕਲੌਤੀ ਕੁੜੀ ਸੀ ਅਤੇ ਇੱਕ ਪ੍ਰੋਟੈਸਟੈਂਟ ਪਰਿਵਾਰ ‘ਚ ਵੱਡੀ ਹੋਈ ਸੀ। 2021 ਵਿੱਚ, ਉਹ ਕੋਵਿਡ -19 ਦੀ ਪਕੜ ਤੋਂ ਬਚ ਗਈ। ਰੈਂਡਨ ਦੇ ਨਰਸਿੰਗ ਹੋਮ ਵਿੱਚ 81 ਲੋਕ ਸੰਕਰਮਿਤ ਹੋਏ ਸੀ। ਜਾਣਕਾਰੀ ਮੁਤਾਬਕ ਉਹ ਨੇਤਰਹੀਣ ਸੀ ਤੇ ਵ੍ਹੀਲਚੇਅਰ ‘ਤੇ ਨਿਰਭਰ ਸੀ, ਫਿਰ ਵੀ ਉਹ ਆਪਣੇ ਤੋਂ ਕਾਫੀ ਛੋਟੇ ਬਜ਼ੁਰਗਾਂ ਦੀ ਦੇਖਭਾਲ ਕੀਤੀ।
ਇਸ ਵਿਅਕਤੀ ਨੇ 119 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
ਇਸ ਤੋਂ ਪਹਿਲਾਂ ਅਪ੍ਰੈਲ 2022 ਵਿੱਚ ਜਾਪਾਨ ਦੇ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਕੇਨ ਤਨਾਕਾ ਦਾ ਦਿਹਾਂਤ ਹੋਇਆ ਸੀ। ਕੇਨ ਨੇ 119 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। ਕੇਨ ਦਾ ਜਨਮ 2 ਜਨਵਰੀ 1903 ਨੂੰ ਜਾਪਾਨ ਦੇ ਦੱਖਣ-ਪੱਛਮੀ ਫੁਕੂਓਕਾ ਖੇਤਰ ਵਿੱਚ ਹੋਇਆ ਸੀ। ਕੇਨ ਦਾ ਨਾਂ 2019 ਵਿੱਚ ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ ਸੀ। ਤਨਾਕਾ ਉਦੋਂ 116 ਸਾਲਾਂ ਦਾ ਸੀ। ਕੇਨ ਦਾ ਵਿਆਹ 1922 ਵਿੱਚ ਹਿਦੇਓ ਤਨਾਕਾ ਨਾਲ ਹੋਇਆ ਸੀ। ਉਸਨੇ ਚਾਰ ਬੱਚਿਆਂ ਨੂੰ ਜਨਮ ਦਿੱਤਾ ਤੇ ਪੰਜਵੇਂ ਨੂੰ ਗੋਦ ਲਿਆ।
ਕੇਨ ਨੇ ਆਪਣੀ ਜਵਾਨੀ ਵਿੱਚ ਕਈ ਕਾਰੋਬਾਰ ਚਲਾਏ, ਜਿਸ ਵਿੱਚ ਚਾਵਲ ਦੇ ਕੇਕ ਦੀ ਦੁਕਾਨ ਵੀ ਸ਼ਾਮਲ ਸੀ। ਤਨਾਕਾ ਨੇ 2021 ਵਿੱਚ ਟੋਕੀਓ ਓਲੰਪਿਕ ਲਈ ਟਾਰਚ ਰਿਲੇਅ ਵਿੱਚ ਹਿੱਸਾ ਲੈਣ ਲਈ ਵ੍ਹੀਲਚੇਅਰ ਦੀ ਵਰਤੋਂ ਕਰਨ ਦੀ ਯੋਜਨਾ ਬਣਾਈ ਸੀ, ਪਰ ਕੋਰੋਨਾ ਨੇ ਉਸਦੀ ਯੋਜਨਾ ਨੂੰ ਪੂਰਾ ਨਹੀਂ ਹੋਣ ਦਿੱਤਾ।
ਵਿਸ਼ਵ ਬੈਂਕ ਦੇ ਅੰਕੜਿਆਂ ਮੁਤਾਬਕ, ਜਾਪਾਨ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਹੈ, ਜਿਸ ਵਿੱਚ ਲਗਪਗ 28 ਪ੍ਰਤੀਸ਼ਤ ਲੋਕ 65 ਜਾਂ ਇਸ ਤੋਂ ਵੱਧ ਉਮਰ ਦੇ ਹਨ। ਗਿਨੀਜ਼ ਵਿੱਚ ਸਭ ਤੋਂ ਬਜ਼ੁਰਗ ਜੀਵਿਤ ਵਿਅਕਤੀ ਫਰਾਂਸੀਸੀ ਔਰਤ ਜੀਨ ਲੁਈਸ ਕੈਲਮੈਂਟ ਸੀ। ਜੀਨ ਦੀ ਮੌਤ 1997 ਵਿੱਚ 122 ਸਾਲ 164 ਦਿਨ ਦੀ ਉਮਰ ਵਿੱਚ ਹੋਈ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h