ਹਾਲਾਂਕਿ ਉਦਘਾਟਨੀ ਸਮਾਰੋਹ ਸ਼ਾਮ 5.30 ਵਜੇ ਸ਼ੁਰੂ ਹੋਣਾ ਸੀ ਪਰ ਬੀਸੀਸੀਆਈ ਨੇ ਇਸ ਨੂੰ ਇਕ ਘੰਟੇ ਲਈ ਟਾਲ ਦਿੱਤਾ। ਫਿਰ ਸ਼ਾਮ 6.25 ਵਜੇ ਮਸ਼ਹੂਰ ਐਂਕਰ ਅਤੇ ਅਦਾਕਾਰਾ ਮੰਦਿਰਾ ਬੇਦੀ ਨੇ ਟੂਰਨਾਮੈਂਟ ਦਾ ਉਦਘਾਟਨ ਕੀਤਾ, ਜਿਸ ਤੋਂ ਬਾਅਦ ਡਾਂਸ ਅਤੇ ਸੰਗੀਤ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਕਿਆਰਾ ਅਡਵਾਨੀ ਨੇ ਆਪਣੇ ਬਿਹਤਰੀਨ ਡਾਂਸ ਮੂਵ ਨਾਲ ਪ੍ਰਸ਼ੰਸਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਕਿਆਰਾ ਤੋਂ ਬਾਅਦ ਕ੍ਰਿਤੀ ਸੈਨਨ ਨੇ ਵੀ ਆਪਣੀਆਂ ਫਿਲਮਾਂ ਦੇ ਗੀਤਾਂ ‘ਤੇ ਪਰਫਾਰਮ ਕੀਤਾ।
The #TATAWPL kicks off in style! 🙌
Kiara Advani's entertaining performance gets the crowd going! 👌👌 pic.twitter.com/cKfuGOCpEC
— Women's Premier League (WPL) (@wplt20) March 4, 2023
ਏਪੀ ਢਿੱਲੋਂ ਦੇ ਗੀਤਾਂ ‘ਤੇ ਹੋਈ ਖੂਬ ਮਸਤੀ
ਇਨ੍ਹਾਂ ਦੋਵਾਂ ਤੋਂ ਬਾਅਦ ਜਿਵੇਂ ਹੀ ਪੰਜਾਬੀ ਪੌਪਸਟਾਰ ਏਪੀ ਢਿੱਲੋਂ ਸਟੇਡੀਅਮ ਵਿੱਚ ਦਾਖ਼ਲ ਹੋਏ ਤਾਂ ਸਟੇਡੀਅਮ ਵਿੱਚ ਬੈਠੇ ਸਾਰੇ ਦਰਸ਼ਕਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਢਿੱਲੋਂ ਨੇ ਆਪਣੇ ਹਿੱਟ ਗੀਤਾਂ ਨਾਲ ਕਰੀਬ 15 ਮਿੰਟ ਤੱਕ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ। ਢਿੱਲੋਂ ਦੇ ਨਾਲ-ਨਾਲ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਗੀਤ ਵੀ ਗਾਏ।
𝘼𝙋 𝘿𝙝𝙞𝙡𝙡𝙤𝙣 𝙞𝙣 𝙩𝙝𝙚 𝙝𝙤𝙪𝙨𝙚!
How about THAT for an electrifying performance 🤩#TATAWPL | @apdhillxn pic.twitter.com/CuYbqWEo0a
— Women's Premier League (WPL) (@wplt20) March 4, 2023
ਗੁਜਰਾਤ ਨੇ ਟਾਸ ਜਿੱਤਿਆ
ਡਾਂਸ ਅਤੇ ਸੰਗੀਤ ਤੋਂ ਬਾਅਦ ਕਪਤਾਨਾਂ ਦੀ ਵਾਰੀ ਸੀ। ਇੱਕ-ਇੱਕ ਕਰਕੇ ਪੰਜ ਟੀਮਾਂ ਦੀਆਂ ਕਪਤਾਨਾਂ ਹਰਮਨਪ੍ਰੀਤ ਕੌਰ, ਐਲੀਸਾ ਹੀਲੀ, ਸਮ੍ਰਿਤੀ ਮੰਧਾਨਾ, ਮੇਗ ਲੈਨਿੰਗ ਅਤੇ ਬੈਥ ਮੂਨੀ ਵੱਡੇ ਪੱਧਰ ‘ਤੇ ਪਹੁੰਚੀਆਂ। ਇਨ੍ਹਾਂ ਪੰਜਾਂ ਨੇ ਮਿਲ ਕੇ ਡਬਲਯੂਪੀਐੱਲ ਟਰਾਫੀ ਤੋਂ ਪਰਦਾ ਚੁੱਕਿਆ। ਜਿਵੇਂ ਹੀ ਟਰਾਫੀ ਸਭ ਦੇ ਸਾਹਮਣੇ ਆਈ ਤਾਂ ਸਟੇਡੀਅਮ ‘ਚ ਤਾੜੀਆਂ ਦੀ ਗੂੰਜ ਉੱਠੀ। ਟਾਸ ਲਗਭਗ ਇਕ ਘੰਟੇ ਦੇ ਉਦਘਾਟਨੀ ਸਮਾਰੋਹ ਤੋਂ ਬਾਅਦ ਹੋਇਆ, ਜਿਸ ਵਿਚ ਗੁਜਰਾਤ ਜਾਇੰਟਸ ਦੇ ਕਪਤਾਨ ਬੇਥ ਮੂਨੀ ਨੇ ਟਾਸ ਜਿੱਤ ਕੇ ਮੁੰਬਈ ਇੰਡੀਅਨਜ਼ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਬੁਲਾਇਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h