WPL 2023 Prize Money, Mumbai Indians WPL Champion: ਮੁੰਬਈ ‘ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵਲੋਂ ਆਯੋਜਿਤ ਪਹਿਲੀ ਮਹਿਲਾ ਪ੍ਰੀਮੀਅਰ ਲੀਗ ਦਾ ਸਫਲ ਆਯੋਜਨ ਪੂਰਾ ਹੋ ਗਿਆ ਹੈ, ਜਿਸਦਾ ਫਾਈਨਲ ਮੈਚ ਐਤਵਾਰ ਨੂੰ ਬ੍ਰੇਬੋਰਨ ਸਟੇਡੀਅਮ ਵਿੱਚ ਖੇਡਿਆ ਗਿਆ। ਇਸ ਘੱਟ ਸਕੋਰ ਵਾਲੇ ਰੋਮਾਂਚਕ ਮੈਚ ਵਿੱਚ ਮੁੰਬਈ ਇੰਡੀਅਨਜ਼ ਦੀ ਟੀਮ ਨੇ 7 ਵਿਕਟਾਂ ਨਾਲ ਜਿੱਤ ਦਰਜ ਕਰਕੇ ਡਬਲਯੂਪੀਐੱਲ ਦਾ ਪਹਿਲਾ ਖਿਤਾਬ ਆਪਣੇ ਨਾਂ ਕਰ ਲਿਆ ਹੈ।
ਮੁੰਬਈ ਨੇ ਤੋੜਿਆ ਦਿੱਲੀ ਦਾ ਸੁਪਨਾ, ਜਿੱਤਿਆ ਪਹਿਲਾ ਖਿਤਾਬ
ਮੁੰਬਈ ਇੰਡੀਅਨਜ਼ ਦੀ ਟੀਮ ਨੇ ਹੈਲੀ ਮੈਥਿਊਜ਼ (4 ਓਵਰ 5 ਦੌੜਾਂ 3 ਵਿਕਟਾਂ) ਤੇ ਆਈਸੀ ਵੋਂਗ (3 ਵਿਕਟਾਂ) ਦੀ ਗੇਂਦਬਾਜ਼ੀ ਦੇ ਦਮ ‘ਤੇ ਦਿੱਲੀ ਕੈਪੀਟਲਜ਼ ਨੂੰ ਪਹਿਲੀ ਗੇਂਦਬਾਜ਼ੀ ‘ਚ 131 ਦੌੜਾਂ ਦੇ ਸਕੋਰ ‘ਤੇ ਰੋਕ ਦਿੱਤਾ। ਬਾਅਦ ‘ਚ ਜਦੋਂ ਦੌੜਾਂ ਦਾ ਪਿੱਛਾ ਕਰਨ ਦਾ ਮੌਕਾ ਆਇਆ ਤਾਂ ਹਰਮਨਪ੍ਰੀਤ ਕੌਰ (37) ਅਤੇ ਨੈਟ ਸਕਾਈਵਰ ਬਰੰਟ (60) ਨੇ ਅਹਿਮ ਸਾਂਝੇਦਾਰੀ ਕਰਕੇ 3 ਗੇਂਦਾਂ ਪਹਿਲਾਂ ਹੀ ਟੀਮ ਨੂੰ ਜਿੱਤ ਦਿਵਾਈ।
ਜਾਣੋ ਕਿਸ ਨੂੰ ਮਿਲੇ ਕਿੰਨੇ ਪੈਸੇ
ਇਨਾਮ ਜੇਤੂ ਇਨਾਮੀ ਰਾਸ਼ੀ
ਜੇਤੂ ਮੁੰਬਈ ਇੰਡੀਅਨਜ਼ 6 ਕਰੋੜ ਰੁਪਏ
ਉਪ ਜੇਤੂ ਦਿੱਲੀ ਕੈਪੀਟਲਜ਼ 3 ਕਰੋੜ ਰੁਪਏ
ਔਰੇਂਜ ਕੈਪ (ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ) ਮੇਗ ਲੈਨਿੰਗ (345 ਦੌੜਾਂ) 5 ਲੱਖ ਰੁਪਏ
ਪਰਪਲ ਕੈਪ (ਸਭ ਤੋਂ ਵੱਧ ਵਿਕਟ ਲੈਣ ਵਾਲੇ) ਹੇਲੀ ਮੈਥਿਊਜ਼ (16 ਵਿਕਟਾਂ) 5 ਲੱਖ ਰੁਪਏ
ਸੀਜ਼ਨ ਦੀ ਪਾਵਰ ਸਟ੍ਰਾਈਕਰ ਸੋਫੀ ਡਿਵਾਈਨ (13 ਛੱਕੇ) 5 ਲੱਖ ਰੁਪਏ
ਸੀਜ਼ਨ ਦਾ ਕੈਚ ਹਰਮਨਪ੍ਰੀਤ ਕੌਰ ਬਨਾਮ ਯੂਪੀ ਵਾਰੀਅਰਜ਼ (ਮੈਚ 15) 5 ਲੱਖ ਰੁਪਏ
ਸੀਜ਼ਨ ਦਾ ਸਭ ਤੋਂ ਕੀਮਤੀ ਖਿਡਾਰੀ ਹੈਲੀ ਮੈਥਿਊਜ਼ (271 ਦੌੜਾਂ ਅਤੇ 16 ਵਿਕਟਾਂ) 5 ਲੱਖ ਰੁਪਏ
ਸੀਜ਼ਨ ਦਾ ਉੱਭਰਦਾ ਖਿਡਾਰੀ ਯਸਤਿਕਾ ਭਾਟੀਆ (214 ਦੌੜਾਂ ਅਤੇ 13 ਵਿਕਟਾਂ) 5 ਲੱਖ ਰੁਪਏ
ਫੇਅਰਪਲੇ ਅਵਾਰਡ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ
ਪਲੇਅਰ ਆਫ ਦ ਮੈਚ (ਫਾਇਨਲ) ਨੈਟ ਸਾਇਵਰ ਬਰੰਟ 2.50 ਲੱਖ ਰੁਪਏ
ਪਾਵਰ ਸਟ੍ਰਾਈਕਰ ਆਫ਼ ਦ ਮੈਚ (ਫਾਇਨਲ) ਰਾਧਾ ਯਾਦਵ (2 ਛੱਕੇ) 1 ਲੱਖ ਰੁਪਏ
ਮੁੰਬਈ ਇੰਡੀਅਨਜ਼ ਦੀ ਟੀਮ ਨੇ ਮਹਿਲਾ ਪ੍ਰੀਮੀਅਰ ਲੀਗ ਦਾ ਪਹਿਲਾ ਖਿਤਾਬ ਜਿੱਤ ਕੇ ਦਿੱਲੀ ਕੈਪੀਟਲਜ਼ ਦਾ ਪਹਿਲਾ ਖਿਤਾਬ ਹਾਸਲ ਕਰਨ ਦਾ ਸੁਪਨਾ ਤੋੜ ਦਿੱਤਾ। ਲੀਗ ਖ਼ਤਮ ਹੋਣ ਨਾਲ ਖਿਡਾਰੀਆਂ ਤੇ ਟੀਮਾਂ ‘ਤੇ ਪੈਸੇ ਦੀ ਬਰਸਾਤ ਹੋ ਗਈ ਹੈ।
WPL Player of the Match (final) prize money 2023: ਨੈਟ ਸਾਇਵਰ ਬਰੰਟ ਨੂੰ ਫਾਈਨਲ ਵਿੱਚ 55 ਗੇਂਦਾਂ ਵਿੱਚ 60* ਦੀ ਪਾਰੀ ਲਈ ਪਲੇਅਰ ਆਫ਼ ਦਾ ਮੈਚ ਦਿੱਤਾ ਗਿਆ। ਉਨ੍ਹਾਂ ਨੂੰ 2.50 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ।
WPL Player of the Tournament (final) prize money 2023: ਹੇਲੀ ਮੈਥਿਊਜ਼ ਨੂੰ 271 ਦੌੜਾਂ ਬਣਾਉਣ ਅਤੇ 16 ਵਿਕਟਾਂ ਲੈਣ ਲਈ ਟੂਰਨਾਮੈਂਟ ਦੇ ਸਰਵੋਤਮ ਖਿਡਾਰੀ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ 5 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h