Wrestlers Protest: ਡਬਲਯੂਐਫਆਈ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਤੇ ਪਹਿਲਵਾਨਾਂ ਵਿਚਾਲੇ ਤਕਰਾਰ ਚੱਲ ਰਹੀ ਹੈ। ਦਿੱਲੀ ਦੇ ਜੰਤਰ-ਮੰਤਰ ‘ਤੇ ਪਹਿਲਵਾਨ ਧਰਨੇ ‘ਤੇ ਬੈਠੇ ਹਨ। ਇਸ ਧਰਨੇ ਵਿੱਚ ਸ਼ਾਮਲ ਹੋਣ ਲਈ ਨਿਕਲੇ ਗੀਤਾ ਫੋਗਾਟ ਤੇ ਉਸ ਦੇ ਪਤੀ ਪਵਨ ਸਰੋਆ ਨੂੰ ਪੁਲਿਸ ਨੇ ਸਿੰਘੂ ਬਾਰਡਰ ਤੋਂ ਹਿਰਾਸਤ ‘ਚ ਲਿਆ। ਇੱਥੋਂ ਦੋਵਾਂ ਨੂੰ ਬਵਾਨਾ ਥਾਣੇ ਲਿਜਾਇਆ ਗਿਆ। ਇਸ ਤੋਂ ਪਹਿਲਾਂ ਗੀਤਾ ਨੇ ਟਵਿੱਟਰ ‘ਤੇ ਲਿਖਿਆ ਸੀ ਕਿ ਮੈਂ ਜੰਤਰ-ਮੰਤਰ ਜਾ ਰਹੀ ਹਾਂ।
ਦੱਸ ਦਈਏ ਕਿ ਬੁੱਧਵਾਰ ਰਾਤ ਨੂੰ ਜੰਤਰ-ਮੰਤਰ ‘ਤੇ ਹੋਏ ਹੰਗਾਮੇ ਤੋਂ ਬਾਅਦ ਪਹਿਲਵਾਨਾਂ ‘ਚ ਕਾਫੀ ਗੁੱਸਾ ਹੈ। ਪਹਿਲਵਾਨਾਂ ਦਾ ਦੋਸ਼ ਹੈ ਕਿ ਦਿੱਲੀ ਪੁਲਿਸ ਨੇ ਬੁੱਧਵਾਰ ਰਾਤ ਨੂੰ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨਾਲ ਕੁੱਟਮਾਰ ਕੀਤੀ। ਇਸ ਝਗੜੇ ਵਿੱਚ ਕੁਝ ਪਹਿਲਵਾਨਾਂ ਦੇ ਸਿਰ ਵਿੱਚ ਸੱਟਾਂ ਵੀ ਲੱਗੀਆਂ। ਇਸ ਘਟਨਾ ਤੋਂ ਬਾਅਦ ਵਿਨੇਸ਼ ਫੋਗਾਟ ਨੇ ਐਲਾਨ ਕੀਤਾ ਹੈ ਕਿ ਪਹਿਲਵਾਨ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਜਿੱਤੇ ਸਾਰੇ ਮੈਡਲ ਵਾਪਸ ਕਰਨਗੇ।
ਸਾਨੂੰ ਜ਼ਲੀਲ ਕੀਤਾ ਜਾ ਰਿਹਾ – ਵਿਨੇਸ਼ ਫੋਗਾਟ
ਵਿਨੇਸ਼ ਫੋਗਾਟ ਨੇ ਕਿਹਾ, ਸਾਨੂੰ ਜ਼ਲੀਲ ਕੀਤਾ ਜਾ ਰਿਹਾ ਹੈ, ਜ਼ਮੀਨ ‘ਤੇ ਘਸੀਟਿਆ ਜਾ ਰਿਹਾ ਹੈ। ਅਜਿਹੇ ‘ਚ ਅਸੀਂ ਆਪਣੇ ਸਾਰੇ ਮੈਡਲ ਵਾਪਸ ਕਰ ਦੇਵਾਂਗੇ। ਇਸ ਦੇ ਨਾਲ ਹੀ ਬਜਰੰਗ ਪੂਨੀਆ ਨੇ ਕਿਹਾ ਕਿ ਜੇਕਰ ਅਜਿਹਾ ਸਨਮਾਨ ਹੋਇਆ ਤਾਂ ਅਸੀਂ ਮੈਡਲ ਦਾ ਕੀ ਕਰਾਂਗੇ। ਅਸੀਂ ਉਹ ਮੈਡਲ ਭਾਰਤ ਸਰਕਾਰ ਨੂੰ ਵਾਪਸ ਕਰ ਦੇਵਾਂਗੇ। ਇਸ ਤੋਂ ਬਿਹਤਰ ਹੈ ਕਿ ਅਸੀਂ ਆਮ ਜ਼ਿੰਦਗੀ ਜੀਵਾਂਗੇ। ਦਿੱਲੀ ਪੁਲਿਸ ਇਹ ਨਹੀਂ ਦੇਖਦੀ ਕਿ ਇਹ ਲੋਕ ਪਦਮ ਸ਼੍ਰੀ ਹਨ। ਉਨ੍ਹਾਂ ਨੂੰ ਇਹ ਐਵਾਰਡ ਉਸ ਸਮੇਂ ਨਹੀਂ ਦਿਸਦੇ, ਜਦੋਂ ਇਹ ਲੋਕ ਸਾਨੂੰ ਮਾਰਦੇ ਹਨ।
ਦੂਜੇ ਪਾਸੇ ਮਹਾਵੀਰ ਫੋਗਾਟ ਨੇ ਵੀ ਦਰੋਣਾਚਾਰੀਆ ਐਵਾਰਡ ਵਾਪਸ ਕਰਨ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ, ਜੇਕਰ ਖਿਡਾਰੀਆਂ ਨੂੰ ਇਨਸਾਫ਼ ਨਾ ਮਿਲਿਆ ਤਾਂ ਮੈਂ ਦਰੋਣਾਚਾਰੀਆ ਪੁਰਸਕਾਰ ਵੀ ਨਹੀਂ ਰੱਖਣਗੇ ਤੇ ਵਾਪਸ ਕਰ ਦੇਣਗੇ। ਉਨ੍ਹਾਂ ਜੰਤਰ-ਮੰਤਰ ‘ਤੇ ਬੈਠੇ ਖਿਡਾਰੀਆਂ ‘ਤੇ ਹੋਏ ਹਮਲੇ ਨੂੰ ਨਿੰਦਣਯੋਗ ਦੱਸਿਆ।
ਦੱਸ ਦੇਈਏ ਕਿ 23 ਅਪ੍ਰੈਲ ਤੋਂ ਪਹਿਲਵਾਨ ਧਰਨਾ ਦੇ ਰਹੇ ਹਨ। ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ। ਪਹਿਲਵਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ। ਪਹਿਲਵਾਨਾਂ ਵੱਲੋਂ ਸੁਪਰੀਮ ਕੋਰਟ ‘ਚ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ।
ਇਸ ਤੋਂ ਪਹਿਲਾਂ 18 ਜਨਵਰੀ ਨੂੰ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਪ੍ਰਦਰਸ਼ਨ ਕੀਤਾ ਸੀ। ਫਿਰ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਅਤੇ ਕੋਚ ‘ਤੇ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ, ਅਸ਼ਲੀਲਤਾ, ਖੇਤਰਵਾਦ ਦੇ ਗੰਭੀਰ ਦੋਸ਼ ਲਗਾਏ ਸੀ।
ਹਾਲਾਂਕਿ, ਖੇਡ ਮੰਤਰਾਲੇ ਦੇ ਦਖਲ ਤੋਂ ਬਾਅਦ ਪਹਿਲਵਾਨਾਂ ਨੇ ਆਪਣੀ ਹੜਤਾਲ ਵਾਪਸ ਲੈ ਲਈ। ਉਦੋਂ ਖੇਡ ਮੰਤਰਾਲੇ ਨੇ ਪਹਿਲਵਾਨਾਂ ਵੱਲੋਂ ਲਾਏ ਗਏ ਦੋਸ਼ਾਂ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਸੀ। ਹੁਣ ਤਿੰਨ ਮਹੀਨਿਆਂ ਬਾਅਦ ਪਹਿਲਵਾਨ ਮੁੜ ਧਰਨਾ ਦੇ ਰਹੇ ਹਨ। ਪਹਿਲਵਾਨਾਂ ਨੇ ਹੁਣ ਕਮੇਟੀ ‘ਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h