ਹਰਿਆਣਾ ਦੇ ਅੰਬਾਲਾ ਅਤੇ ਕਰਨਾਲ ਵਿੱਚ ਰੇਸਲਰ ਖਲੀ ਦਾ ਭਰਵਾਂ ਸਵਾਗਤ ਕੀਤਾ ਗਿਆ। ਸ਼ੁੱਕਰਵਾਰ ਦੇਰ ਸ਼ਾਮ ਗ੍ਰੇਟ ਖਲੀ ਕਰਨਾਲ ਦੇ ਜ਼ਿਲ੍ਹਾ ਸਕੱਤਰੇਤ ਪਹੁੰਚੇ, ਜਿੱਥੇ ਉਨ੍ਹਾਂ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਨੀਸ਼ ਯਾਦਵ ਨੂੰ ਖੇਡ ਅਕੈਡਮੀ ਦੇ ਉਦਘਾਟਨੀ ਪ੍ਰੋਗਰਾਮ ਲਈ ਸੱਦਾ ਦਿੱਤਾ।
ਉਨ੍ਹਾਂ ਦੱਸਿਆ ਕਿ ਉਹ 17 ਅਕਤੂਬਰ ਨੂੰ ਕਰਨਾਲ ਦੇ ਪਿੰਡ ਸਮਨਾਬਾਹੂ ਵਿੱਚ ਖੇਡ ਅਕੈਡਮੀ ਖੋਲ੍ਹਣਗੇ। ਇਸ ਦੌਰਾਨ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਵੀ ਸ਼ਾਮਲ ਹੋਣ ਦੀ ਸੰਭਾਵਨਾ ਹੈ। ਉਹ ਇਸ ਅਕੈਡਮੀ ਵਿੱਚ 5 ਤਰ੍ਹਾਂ ਦੀਆਂ ਖੇਡਾਂ ਦੀ ਸਿਖਲਾਈ ਦੇਣਗੇ।
ਇਹ ਵੀ ਪੜ੍ਹੋ- ਛੋਕਰਾ ਸ਼ਬਦ ‘ਤੇ ਅੰਮ੍ਰਿਤਪਾਲ ਤੋਂ ਜੋਗਿੰਦਰ ਉਗਰਾਹਾਂ ਨੇ ਮੰਗੀ ਮੁਆਫੀ, ਕਿਹਾ- ਇਹ ਸ਼ਬਦ ਲਾਡ ਨਾਲ ਭਰਿਆ ਹੋਇਆ (ਵੀਡੀਓ)
ਗ੍ਰੇਟ ਖਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿੱਧੂ ਮੂਸੇਵਾਲਾ ਦੀ ਹੱਤਿਆ ‘ਤੇ ਅਫਸੋਸ ਵੀ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੇ ਬਹੁਤ ਵੱਡੇ ਫੈਨ ਹਨ ਅਤੇ ਹਮੇਸ਼ਾ ਰਹਿਣਗੇ। ਉਹ ਮੂਸੇਵਾਲਾ ਦੇ ਕਤਲ ਤੋਂ ਦੁਖੀ ਹੈ। ਸਿੱਧੂ ਮੂਸੇਵਾਲਾ ਨੇ ਸਿਰਫ਼ ਆਪਣੇ ਗੀਤਾਂ ‘ਤੇ ਹੀ ਧਿਆਨ ਦਿੱਤਾ। ਉਸ ਨੇ ਕਿਸੇ ਦੀ ਜ਼ਮੀਨ ਅਤੇ ਜਾਇਦਾਦ ‘ਤੇ ਕਬਜ਼ਾ ਨਹੀਂ ਕੀਤਾ, ਸਿੰਗਰ ਮੂਸੇਵਾਲਾ ਨੂੰ ਲੈ ਕੇ ਦੋਸ਼ੀਆਂ ‘ਚ ਸਿਰਫ ਨਫਰਤ ਹੈ।
ਉਨ੍ਹਾਂ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੀਦਾ ਹੈ। ਖਲੀ ਨੇ ਕਿਹਾ ਕਿ ਹਰਿਆਣਾ ਸਰਕਾਰ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਸ਼ਲਾਘਾਯੋਗ ਕੰਮ ਕਰ ਰਹੀ ਹੈ। ਚੋਣ ਦੌਰਾਨ ਪ੍ਰਚਾਰ ਕਰਨ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਉਹ ਭਾਜਪਾ ਦੇ ਮੈਂਬਰ ਹਨ ਅਤੇ ਜੇਕਰ ਹਾਈਕਮਾਂਡ ਵੱਲੋਂ ਚੋਣ ਦੌਰਾਨ ਚੋਣ ਪ੍ਰਚਾਰ ਦੀ ਡਿਊਟੀ ਲਗਾਈ ਜਾਂਦੀ ਹੈ ਤਾਂ ਉਹ ਚੋਣ ਪ੍ਰਚਾਰ ਜ਼ਰੂਰ ਕਰਨਗੇ।