BCCI announces India’s squad for WTC final: ਲੰਬੇ ਸਮੇਂ ਤੋਂ ਟੀਮ ਤੋਂ ਬਾਹਰ ਚੱਲ ਰਹੇ ਅਜਿੰਕਿਆ ਰਹਾਣੇ ਨੂੰ ਆਖਰਕਾਰ ਉਨ੍ਹਾਂ ਦੀ ਮਿਹਨਤ ਦਾ ਫਲ ਮਿਲਿਆ ਹੈ। ਰਹਾਣੇ ਨੇ ਪਹਿਲਾਂ ਪਹਿਲੀ ਸ਼੍ਰੇਣੀ ਕ੍ਰਿਕਟ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਹੁਣ ਉਸ ਤੋਂ ਬਾਅਦ ਆਈਪੀਐੱਲ 2023 ‘ਚ ਵੀ ਉਨ੍ਹਾਂ ਦੇ ਬੱਲੇ ਦੀ ਬਾਰਿਸ਼ ਹੋ ਰਹੀ ਹੈ।
ਇਸ ਦੇ ਮੱਦੇਨਜ਼ਰ ਚੋਣਕਾਰਾਂ ਨੇ ਹੁਣ ਰਹਾਣੇ ਨੂੰ ਟੀਮ ਇੰਡੀਆ ‘ਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਰਹਾਣੇ ਆਸਟ੍ਰੇਲੀਆ ਖਿਲਾਫ ਖੇਡੀ ਜਾਣ ਵਾਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਟੀਮ ਇੰਡੀਆ ਦਾ ਹਿੱਸਾ ਹੋਣਗੇ।
ਕਦੋਂ ਟੈਸਟ ਖੇਡਿਆ ਸੀ ਰਹਾਣੇ ਨੇ ਇਸ ਤੋਂ ਪਹਿਲਾਂ ਟੀਮ ਇੰਡੀਆ ਲਈ ?
ਰਹਾਣੇ ਨੂੰ ਸੂਰਿਆ ਕੁਮਾਰ ਯਾਦਵ ਦੀ ਥਾਂ ਟੀਮ ‘ਚ ਮੌਕਾ ਮਿਲਿਆ। ਰਹਾਣੇ ਨੂੰ ਟੈਸਟ ‘ਚ ਸੂਰਿਆ ਦਾ ਬੱਲਾ ਫਲਾਪ ਹੋਣ ਨੂੰ ਦੇਖਦੇ ਹੋਏ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਰਹਾਣੇ ਨੇ ਆਖਰੀ ਵਾਰ ਪਿਛਲੇ ਸਾਲ ਜਨਵਰੀ ‘ਚ ਟੀਮ ਇੰਡੀਆ ਲਈ ਟੈਸਟ ਮੈਚ ਖੇਡਿਆ ਸੀ ਅਤੇ ਉਦੋਂ ਤੋਂ ਉਨ੍ਹਾਂ ਨੂੰ ਆਪਣੀ ਖਰਾਬ ਫਾਰਮ ਕਾਰਨ ਬਾਹਰ ਬੈਠਣਾ ਪਿਆ ਸੀ।
🚨 NEWS 🚨#TeamIndia squad for ICC World Test Championship 2023 Final announced.
Details 🔽 #WTC23 https://t.co/sz7F5ByfiU pic.twitter.com/KIcH530rOL
— BCCI (@BCCI) April 25, 2023
ਕਿਹੋ ਜਿਹਾ ਰਿਹਾ ਹੈ ਰਹਾਣੇ ਦਾ ਟੈਸਟ ਅਤੇ ਵਨਡੇ ਕਰੀਅਰ
34 ਸਾਲਾ ਰਹਾਣੇ ਇਸ ਸਮੇਂ ਟੀਮ ਇੰਡੀਆ ਦੇ ਸੀਨੀਅਰ ਖਿਡਾਰੀਆਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਆਪਣੇ ਟੈਸਟ ਕਰੀਅਰ ‘ਚ 82 ਮੈਚ ਖੇਡੇ ਹਨ। ਜਿਸ ‘ਚ ਉਨ੍ਹਾਂ ਨੇ 38.52 ਦੀ ਔਸਤ ਨਾਲ 4,931 ਦੌੜਾਂ ਬਣਾਈਆਂ ਹਨ ਅਤੇ 12 ਸੈਂਕੜੇ ਲਗਾਏ ਹਨ। ਵਨਡੇ ਦੀ ਗੱਲ ਕਰੀਏ ਤਾਂ ਰਹਾਣੇ ਨੇ ਇਸ ਫਾਰਮੈਟ ‘ਚ 90 ਮੈਚ ਖੇਡੇ ਅਤੇ 35 ਦੀ ਔਸਤ ਨਾਲ 2,962 ਦੌੜਾਂ ਬਣਾਈਆਂ। ਰਹਾਣੇ ਨੇ ਵਨਡੇ ‘ਚ 3 ਸੈਂਕੜੇ ਅਤੇ 24 ਅਰਧ ਸੈਂਕੜੇ ਲਗਾਏ ਹਨ।
ਟੀਮ ਇੰਡੀਆ ਦੀ ਟੀਮ
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਅਜਿੰਕਿਆ ਰਹਾਣੇ, ਕੇਐੱਲ ਰਾਹੁਲ, ਕੇਐੱਸ ਭਾਰਤ (ਵਿਕਟਕੀਪਰ), ਆਰ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਉਮੇਸ਼ ਯਾਦਵ, ਜੈਦੇਵ ਉਨਾਦਕਟ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h