ਟਰੈਫਿਕ ਪੁਲਿਸ ਅਕਸਰ ਹੀ ਆਪਣੇ ਨਵੇਂ ਤਰੀਕਿਆਂ ਨਾਲ ਆਮ ਜਨਤਾ ਨੂੰ ਟਰੈਫਿਕ ਨਿਯਮਾਂ ਲਈ ਜਾਗਰੂਕ ਕਰਦੇ ਰਹਿੰਦੀ ਹੈ। ਇਸੀ ਤਰਾਂ ਦਾ ਤਰੀਕਾ ਹੁਣ ਅੰਮ੍ਰਿਤਸਰ ਪੁਲਿਸ ਅਪਣਾਅ ਰਹੀ ਹੈ ਦੱਸ ਦੇਈਏ ਕਿ ਮੰਗਲਵਾਰ ਨੂੰ, ਯਮਰਾਜ ਅਚਾਨਕ ਅੰਮ੍ਰਿਤਸਰ ਦੀਆਂ ਸੜਕਾਂ ‘ਤੇ ਉਤਰ ਆਇਆ। ਇਸ ਯਮਰਾਜ ਨੇ ਉਨ੍ਹਾਂ ਸਾਰੇ ਲੋਕਾਂ ਨੂੰ ਫੜ ਲਿਆ ਜੋ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਸਨ। ਇਹ ਇੱਕ ਨਵਾਂ ਉਪਰਾਲਾ ਸੀ, ਜੋ ਨਹਿਰੂ ਯੁਵਾ ਕੇਂਦਰ ਅਤੇ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਕੀਤਾ ਗਿਆ ਸੀ।
ਦਰਅਸਲ, ਟ੍ਰੈਫਿਕ ਪੁਲਿਸ ਵੱਲੋਂ ਹਫ਼ਤਾਵਾਰੀ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਕੋਸ਼ਿਸ਼ ਦੇ ਵਿਚਕਾਰ, ਅੱਜ ਮੰਗਲਵਾਰ ਨੂੰ, ਇੱਕ ਨੌਜਵਾਨ ਕਲਾਕਾਰ ਯਮਰਾਜ ਦੀ ਪੁਸ਼ਾਕ ਵਿੱਚ ਸੜਕਾਂ ‘ਤੇ ਘੁੰਮਦਾ ਦੇਖਿਆ ਗਿਆ।
ਪੁਲਿਸ ਦਾ ਇਰਾਦਾ ਸਿਰਫ਼ ਲੋਕਾਂ ਨੂੰ ਇਹ ਸਮਝਾਉਣਾ ਸੀ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਨਾਲ ਹਾਦਸੇ ਹੁੰਦੇ ਹਨ ਅਤੇ ਜਾਨ ਗੁਆਉਣ ਵਾਲੇ ਵਿਅਕਤੀ ਦੇ ਪਰਿਵਾਰ ਨੂੰ ਇਸ ਦੇ ਨਤੀਜੇ ਭੁਗਤਣੇ ਪੈਂਦੇ ਹਨ।