ਉੱਤਰੀ ਕੋਰੀਆ ਵਿੱਚ ਅਕਸਰ ਕੁਝ ਅਜੀਬ ਸਜ਼ਾਵਾਂ ਦਾ ਐਲਾਨ ਕੀਤਾ ਜਾਂਦਾ ਹੈ। ਜਦੋਂ ਕਿ ਲੋਕ ਨਵੇਂ ਕਾਨੂੰਨਾਂ ਅਤੇ ਜ਼ਾਲਮ ਸਜ਼ਾਵਾਂ ਤੋਂ ਡਰਦੇ ਹਨ, ਹੁਣ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਕਿ ਦੇਸ਼ ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਹੌਟ ਡੌਗ ਖਾਣਾ ਦੇਸ਼ਧ੍ਰੋਹ ਹੈ।
ਇਸ ਵਿੱਚੋਂ ਕੋਈ ਵੀ ਜਾਣਕਾਰੀ ਸਿੱਧੇ ਤੌਰ ‘ਤੇ ਉੱਤਰੀ ਕੋਰੀਆ ਤੋਂ ਨਹੀਂ ਆਈ। ਇਹ ਸਿਰਫ਼ ਦੱਖਣੀ ਕੋਰੀਆਈ ਮੀਡੀਆ ਰਾਹੀਂ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਕਿਹਾ ਜਾ ਰਿਹਾ ਹੈ ਕਿ ਦੇਸ਼ ਦੇ ਰਾਸ਼ਟਰਪਤੀ ਨਹੀਂ ਚਾਹੁੰਦੇ ਕਿ ਉੱਤਰੀ ਕੋਰੀਆ ਦੇ ਲੋਕ ਸੰਯੁਕਤ ਰਾਜ ਅਤੇ ਜਾਪਾਨ ਸਮੇਤ ਦੇਸ਼ਾਂ ਦੇ ਸੱਭਿਆਚਾਰ ਦੀ ਪਾਲਣਾ ਕਰਨ।
ਇਸ ਲਈ, ਸਰਕਾਰ ਵੱਲੋਂ ਇਸ ਵਿਰੁੱਧ ਲਗਾਤਾਰ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਦੂਜੇ ਪਾਸੇ, ਇਸ ਹਦਾਇਤ ਦੀ ਉਲੰਘਣਾ ਕਰਨ ਵਾਲਿਆਂ ‘ਤੇ ਸਖ਼ਤ ਉਪਾਅ ਲਾਗੂ ਕੀਤੇ ਗਏ ਹਨ। ਹਾਲੀਆ ਐਲਾਨਾਂ ਵਿੱਚੋਂ ਇੱਕ ਇਹ ਹੈ ਕਿ ਹੌਟ ਡੌਗ ਨਹੀਂ ਖਾਣੇ ਚਾਹੀਦੇ।
ਇਸ ਕਿਸਮ ਦਾ ਭੋਜਨ ਜ਼ਿਆਦਾਤਰ ਬ੍ਰਿਟੇਨ ਵਿੱਚ ਖਾਧਾ ਜਾਂਦਾ ਹੈ। ਦੱਸ ਦੇਈਏ ਕਿ ਤਲੇ ਹੋਏ ਜਾਂ ਉਬਾਲੇ ਹੋਏ ਮਾਸ ਨੂੰ ਰੋਟੀ ਦੇ ਟੁਕੜੇ ਦੇ ਵਿਚਕਾਰ ਪਰੋਸਿਆ ਜਾਂਦਾ ਹੈ। ਇਸਨੂੰ ਹੀ ਹੌਟ ਡੌਗ ਕਿਹਾ ਜਾਂਦਾ ਹੈ। ਜਾਣਕਾਰੀ ਮੁਤਾਬਿਕ ਤਾਜ਼ਾ ਹੁਕਮ ਵਿੱਚ ਕਿਹਾ ਗਿਆ ਹੈ ਕਿ ਉੱਤਰੀ ਕੋਰੀਆ ਵਿੱਚ ਇਸਨੂੰ ਬਣਾਉਣ ਜਾਂ ਵੇਚਣ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।
ਇਸ ਭੋਜਨ ਨੂੰ ਬੈਨ ਕਰਨ ਦਾ ਕੋਈ ਖਾਸ ਕਾਰਨ ਸਾਹਮਣੇ ਨਹੀਂ ਆਇਆ ਹੈ ਪਰ ਜਾਣਕਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਕਿਮ ਜੰਗ ਨੂੰ ਅਮਰੀਕਨ ਕਲਚਰ ਨੂੰ ਪਸੰਦ ਨਹੀਂ ਕਰਦੇ ਇਸ ਲਈ ਉਹਨਾਂ ਨੇ ਹੌਟ ਡਾਗ ਖਾਣ ‘ਤੇ ਬੈਨ ਲਗਾਇਆ ਹੈ।
ਸਿਰਫ਼ ਖਾਣਾ ਹੀ ਨਹੀਂ, ਉੱਤਰੀ ਕੋਰੀਆ ਪਹਿਲਾਂ ਹੀ ਕੱਪੜਿਆਂ ‘ਤੇ ਕਈ ਪਾਬੰਦੀਆਂ ਲਗਾ ਚੁੱਕਾ ਹੈ। ਖਾਸ ਕਰਕੇ, ਇਸ ਦੇਸ਼ ਨੇ ਔਰਤਾਂ ਨੂੰ ਛੋਟੀਆਂ ਸਕਰਟਾਂ ਪਹਿਨਣ ‘ਤੇ ਪਾਬੰਦੀ ਲਗਾਈ ਹੈ।