ਪੰਜਾਬ ‘ਚ ਇਸ ਵੇਲੇ ਪੈ ਰਹੀ ਭਿਆਨਕ ਗਰਮੀ ਨੇ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਰੱਖ ਦਿੱਤਾ ਹੈ।ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ ਸੀ।ਇਸ ਦੌਰਾਨ ਪੰਜਾਬ ‘ਚ ਅਸਮਾਨ ਤੋਂ ਅੱਗ ਵਰ੍ਹਾਊ ਗਰਮੀ ਪੈ ਰਹੀ ਹੈ।ਇਸ ਦੌਰਾਨ ਇਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ।ਜਿਥੇ ਮੌਸਮ ਵਿਭਾਗ ਦੇ ਮੁਤਾਬਕ 18 ਜੂਨ ਸ਼ਾਮ ਨੂੰ ਪੰਜਾਬ ‘ਚ ਮੌਸਮ ਦਾ ਮਿਜਾਜ਼ ਬਦਲ ਸਕਦਾ ਹੈ।ਵਿਭਾਗ ਨੇ ਕਈ ਥਾਵਾਂ ‘ਤੇ ਹਨ੍ਹੇਰੀ ਚੱਲਣ ਅਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਜਾਣਕਾਰੀ ਮੁਤਾਬਕ ਮੌਸਮ ਵਿਭਾਗ ਵਲੋਂ 17 ਅਤੇ 18 ਤਾਰੀਕ ਲਈ ਭਿਆਨਕ ਗਰਮੀ ਅਤੇ ਲੂ ਦਾ ਰੈਡ ਅਲਰਟ ਜਾਰੀ ਕੀਤਾ ਗਿਆ ਹੈ।ਸਾਰੇ ਇਸ ਵੇਲੇ ਮੀਂਹ ਦੀ ਉਡੀਕ ਕਰ ਰਹੇ ਹਨ ਤਾਂ ਜੋ ਗਰਮੀ ਤੋਂ ਰਾਹਤ ਮਿਲ ਸਕੇ।ਇਸ ਦੌਰਾਨ ਲੋਕਾਂ ਲਈ ਖੁਸ਼ਖਬਰੀ ਹੈ।
ਮੌਸਮ ਵਿਭਾਗ ਨੇ 19,20 ਅਤੇ 21 ਤਰੀਕ ਲਈ ਭਵਿੱਖਬਾਣੀ ਕੀਤੀ ਹੈ ਕਿ ਇਨ੍ਹਾਂ ਦਿਨਾਂ ਦੌਰਾਨ ਮੀਂਹ ਪੈ ਸਕਦਾ ਹੈ ਅਤੇ ਭਿਆਨਕ ਗਰਮੀ ਤੋਂ ਕਿਤੇ ਨਾ ਕਿਤੇ ਰਾਹਤ ਮਿਲ ਸਕਦੀ ਹੈ।ਇਸ ਦੌਰਾਨ ਤੇਜ਼ ਹਨ੍ਹੇਰੀ ਵੀ ਚੱਲਣ ਦੀ ਸੰਭਾਵਨਾ ਹੈ।ਫਿਲਹਾਲ ਇਸ ਸਮੇਂ ਪੂਰਾ ਪੰਜਾਬ ਭਿਆਨਕ ਗਰਮੀ ‘ਚ ਝੁਲਸ ਰਿਹਾ ਹੈ।