Sandhu Organic Farm: ਅੱਜ ਪੰਜਾਬ ਦੀ ਨੌਜਵਾਨ ਪੀੜੀ ਵਿਦੇਸ਼ਾ ਵੱਲ ਰੁੱਖ ਕਰ ਰਹੀ ਹੈ ਉੱਥੇ ਹੀ ਬਟਾਲਾ ਦੇ ਇੱਕ ਨੌਜਵਾਨ ਨੇ ਪੋਲਟਰੀ ਫਾਰਮਿੰਗ ਕਰ ਆਪਣਾ ਚੰਗਾ ਭਵਿੱਖ ਬਣਾ ਰਿਹਾ ਹੈ। ਨੌਜਵਾਨ ਦਾ ਕਹਿਣਾ ਹੈ ਕਿ ਜਿੰਨੀ ਆਮਦਨ ਵਧੇਰੇ ਮਿਹਨਤ ਕਰ ਨੌਜਵਾਨ ਕੈਨੇਡਾ ‘ਚ ਕਮਾ ਰਹੇ ਹਨ ਉਸ ਤੋਂ ਘੱਟ ਮਿਹਨਤ ਕਰ ਉਹ ਇੱਥੇ ਵਧੇਰੇ ਮੁਨਾਫ਼ਾ ਕਮਾ ਰਿਹਾ ਹੈ।
ਬਟਾਲਾ ਦੇ ਨਜਦੀਕ ਇੱਕ ਨੌਜਵਾਨ ਸਾਜਨਪ੍ਰੀਤ ਸਿੰਘ ਸੰਧੂ ਵਲੋਂ ਸੰਧੂ ਆਰਗੈਨਿਕ ਫਾਰਮ ਸਥਾਪਿਤ ਕੀਤਾ ਗਿਆ ਹੈ। ਇਸ ਨੌਜਵਾਨ ਦਾ ਕਹਿਣਾ ਹੈ ਕਿ ਉਹ ਪੜਾਈ ਕਰ ਰਿਹਾ ਹੈ, ਇਸ ਦੇ ਨਾਲ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਉਸ ਦੀ ਕਿਸਾਨੀ ਵੱਲ ਖਿੱਚ ਰਹੇ ਤੇ ਇਸੇ ਸੋਚ ਨਾਲ ਕਿ ਕੁਝ ਵੱਖਰਾ ਕਰਨ ਦੀ ਸੋਚ ਨਾਲ ਉਸਨੇ ਕੁਝ ਸਮੇਂ ਪਹਿਲਾਂ ਪੋਲਟਰੀ ਫਾਰਮਿੰਗ ਦਾ ਕੰਮ ਸ਼ੁਰੂ ਕੀਤਾ।
ਨੌਜਵਾਨ ਨੇ ਦੱਸਿਆ ਕਿ ਮੁਰਗੀਆਂ ਦੀਆਂ ਵੱਖ ਕਿਸਮਾਂ ਦਾ ਸਹਾਇਕ ਖੇਤੀ ਫਾਰਮ ਸ਼ੁਰੂ ਕੀਤਾ, ਜੋ ਆਮ ਤੌਰ ਤੇ ਘੱਟ ਹਨ। ਇਸ ਦੇ ਨਾਲ ਉਸ ਨੇ ਮੁੱਖ ਤੌਰ ‘ਤੇ ਬਾਜ਼ਾਰ ‘ਚ ਜਿਸ ਦੀ ਵਧੇਰੇ ਮੰਗ ਸੀ ਯਾਨੀ ਕੜਕਨਾਥ ਮੁਰਗੀਆਂ ਦੇ ਮੀਟ ਅਤੇ ਆਂਡੇ ਦਾ ਕਾਰੋਬਾਰ ਸ਼ੁਰੂ ਕੀਤਾ। ਨੌਜਵਾਨ ਸਾਜਨਪ੍ਰੀਤ ਸਿੰਘ ਸੰਧੂ ਨੇ ਅੱਗੇ ਦੱਸਿਆ ਕਿ ਇਸ ਦੇ ਨਾਲ ਉਸ ਨੇ ਕੁਝ ਹੋਰ ਕਿਸਮਾਂ ਦੀਆਂ ਮੁਰਗੀਆਂ ਵੀ ਲਿਆਂਦੀਆਂ ਗਈਆਂ ਜੋ ਸਿਹਤ ਪੱਖੋਂ ਮੈਡੀਕਲ ਤੌਰ ‘ਤੇ ਖਾਣ ਲਈ ਬਹੁਤ ਲਾਹੇਵੰਦ ਹਨ।
ਪੋਲਟਰੀ ਫਾਰਮਿੰਗ ਕਰ ਰਹੇ ਇਸ ਨੌਜਵਾਨ ਨੇ ਕਿਹਾ ਕਿ ਇਸ ਨਾਲ ਉਸ ਨੂੰ ਖਾਸਾ ਮੁਨਾਫ਼ਾ ਹੋ ਰਿਹਾ ਹੈ। ਨਾਲ ਹੀ ਸਾਜਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਹਰ ਕੰਮ ‘ਚ ਵਾਧਾ ਉਦੋਂ ਹੀ ਹੁੰਦਾ ਹੈ ਜਦੋਂ ਤਕਨੀਕ ਨਾਲ ਕੀਤਾ ਜਾਵੇ। ਉਸ ਨੇ ਵੀ ਉਹੀ ਕੀਤਾ ਤੇ ਉਹ ਖੁਦ ਮਾਰਕੀਟਿੰਗ ਕਰਦਾ ਹੈ। ਜਿਸ ਨਾਲ ਉਸ ਨੂੰ ਚੋਖਾ ਮੁਨਾਫ਼ਾ ਹੋ ਰਿਹਾ ਹੈ।
ਆਪਣੇ ਪੋਲਟਰੀ ਫਾਰਮਿੰਗ ਦੇ ਮੁਨਾਫ਼ਾ ਬਾਰੇ ਗੱਲ ਕਰਦਿਆਂ ਨੌਜਵਾਨ ਨੇ ਕਿਹਾ ਕਿ ਉਸ ਨੂੰ ਇਸ ਧੰਦੇ ਤੋਂ ਇੰਨਾ ਮੁਨਾਫ਼ਾ ਹੋ ਰਿਹਾ ਹੈ ਜੋ ਕੈਨੇਡਾ ਜਾ ਕੇ ਡਰਾਇਵਰੀ ਕਰ ਕਮਾ ਰਹੇ ਨੌਜਵਾਨ ਨੂੰ ਵੀ ਨਹੀਂ ਹੋ ਰਿਹਾ ਹੋਣਾ। ਉਸ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਅਤੇ ਆਪਣੇ ਘਰ ‘ਚ ਰਹਿ ਕੇ ਬਾਹਰ ਦੇਸ਼ਾਂ ਨੂੰ ਗਏ ਨੌਜਵਾਨਾਂ ਨਾਲੋਂ ਘੱਟ ਮਿਹਨਤ ਵਾਧੂ ਕਮਾਈ ਕਰ ਰਿਹਾ ਹੈ। ਸਾਜਨਪ੍ਰੀਤ ਦਾ ਕਹਿਣਾ ਹੈ ਕਿ ਇਸ ਖੇਤੀ ਧੰਦੇ ‘ਚ ਉਸ ਦੇ ਪਰਿਵਾਰ ਦਾ ਵੱਡਾ ਸਾਥ ਹੈ ਤੇ ਉਹ ਆਪਣੇ ਇਸ ਫਾਰਮ ਨੂੰ ਆਉਣ ਵਾਲੇ ਸਮੇਂ ‘ਚ ਹੋਰ ਵੱਡੇ ਪੱਧਰ ‘ਤੇ ਲੈਕੇ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h