Gilgit-Baltistan Girl sings In Aankhon Ki Masti: ਸੰਗੀਤ ਇੱਕ ਅਜਿਹੀ ਭਾਸ਼ਾ ਹੈ ਜੋ ਸਰਹੱਦਾਂ ਦੇ ਪਾਰ ਵੀ ਲੋਕਾਂ ਨੂੰ ਇਕੱਠੇ ਕਰ ਦਿੰਦੀ ਹੈ। ਇਸ ਦਾ ਸਬੂਤ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਇੱਕ ਵੀਡੀਓ ਹੈ। ਇਸ ਵਿੱਚ ਗਿਲਗਿਤ-ਬਾਲਟਿਸਤਾਨ ਦੀ ਇੱਕ ਕੁੜੀ ਆਸ਼ਾ ਭੌਂਸਲੇ ਦੇ ਮਸ਼ਹੂਰ ਗੀਤ ਅੱਖੋਂ ਕੀ ਮਸਤੀ ਵਿੱਚ ਖੂਬਸੂਰਤੀ ਨਾਲ ਗਾਉਂਦੀ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ ਇਹ ਗੀਤ ਐਕਟਰਸ ਰੇਖਾ ਅਤੇ ਫਾਰੂਕ ਸ਼ੇਖ ‘ਤੇ ਫਿਲਮਾਇਆ ਗਿਆ ਸੀ। ਸ਼ਹਰਯਾਰ ਨੇ ਇਸ ਗੀਤ ਨੂੰ ਲਿਖਿਆ ਸੀ। ਲੱਖਾਂ ਲੋਕਾਂ ਦੇ ਦਿਲਾਂ ‘ਚ ਥਾਂ ਬਣਾਉਣ ਵਾਲੇ ਇਸ ਗਾਣੇ ਨੂੰ ਖੈਆਮ ਨੇ ਕੰਪੋਜ਼ ਕੀਤਾ ਸੀ।
View this post on Instagram
ਵੀਡੀਓ ਨੂੰ ਇੰਸਟਾਗ੍ਰਾਮ ਪੇਜ All Gilgit ‘ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਦੇ ਨਾਲ ਸ਼ੇਅਰ ਕੀਤੀ ਗਈ ਕੈਪਸ਼ਨ ‘ਚ ਲਿਖਿਆ ਹੈ, ‘ਪਹਾੜਾਂ ਦੀ ਇੱਕ ਕੁੜੀ, ਜਿਸ ਦੀ ਆਵਾਜ਼ ਬਹੁਤ ਹੀ ਸੁਰੀਲੀ ਹੈ।’ ਵੀਡੀਓ ‘ਚ ਗਾਉਣ ਵਾਲੀ ਕੁੜੀ ਦਾ ਨਾਂ ਨੂਰੀਮਾ ਰੇਹਾਨ ਹੈ। ਉਹ ਸਾਜ਼ਾਂ ਦੀ ਖ਼ੂਬਸੂਰਤੀ ਵਿੱਚ ਬਹੁਤ ਹੀ ਸੁਰੀਲਾ ਗੀਤ ਗਾ ਰਹੀ ਹੈ। ਉਸ ਦੀ ਆਵਾਜ਼ ਨੇ ਸਰੋਤਿਆਂ ਤੇ ਨੇਟੀਜ਼ਨਾਂ ਨੂੰ ਮੋਹ ਲਿਆ।
18 ਜਨਵਰੀ ਨੂੰ ਸ਼ੇਅਰ ਕੀਤੇ ਜਾਣ ਤੋਂ ਬਾਅਦ ਇਸ ਵੀਡੀਓ ਨੂੰ 17 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਸ਼ੇਅਰ ਕੀਤੇ ਜਾਣ ਤੋਂ ਬਾਅਦ ਤੋਂ ਹੀ ਕੁਮੈਂਟਸ ਦਾ ਦੌਰ ਸ਼ੁਰੂ ਹੋ ਗਿਆ। ਇੱਕ ਯੂਜ਼ਰ ਨੇ ਲਿਖਿਆ, ‘ਕਲਾ, ਪਰ ਇੱਕ ਸਕਾਰਾਤਮਕ ਕਿਰਦਾਰ ਦੇ ਰੂਪ ਵਿੱਚ।’ ਇੱਕ ਯੂਜ਼ਰ ਨੇ ਫਾਇਰ ਇਮੋਟਿਕਨਜ਼ ਨਾਲ ਲਿਖਿਆ, ‘ਉਸ ਦੀ ਆਵਾਜ਼।’ ਤੀਜੇ ਯੂਜ਼ਰ ਨੇ ਲਿਖਿਆ, ‘ਮੇਰੇ ਕੰਨ ਧੰਨ ਹੋ ਗਏ। ਬਹੁਤ ਸੁਖਦ।’ ਚੌਥੇ ਯੂਜ਼ਰ ਨੇ ਲਿਖਿਆ, ‘ਅਮੇਜ਼ਿੰਗ।’ ਪੰਜਵੇਂ ਇੰਸਟਾਗ੍ਰਾਮ ਯੂਜ਼ਰ ਨੇ ਲਿਖਿਆ, ‘ਸੁੰਦਰ ਆਵਾਜ਼।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h