ਐਤਵਾਰ, ਅਗਸਤ 10, 2025 02:59 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਮਾਛੀਵਾੜਾ ਸਾਹਿਬ ‘ਚ ਜੰਗਲਾਂ ‘ਚੋਂ ਮਿਲੀ ਲਾਸ਼

Punjab News: ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਫੋਨ 'ਤੇ ਘਰ ਚਿੱਟੇ ਦੀ ਪੁੜੀ ਪਹੁੰਚ ਜਾਂਦੀ ਹੈ। ਕੁੜੀਆਂ ਵੀ ਨਸ਼ਾ ਸਪਲਾਈ ਕਰਦੀਆਂ ਹਨ।

by ਮਨਵੀਰ ਰੰਧਾਵਾ
ਜੁਲਾਈ 31, 2023
in ਪੰਜਾਬ, ਵੀਡੀਓ
0

Death With Drug Overdose: ਮਾਛੀਵਾੜਾ ਸਾਹਿਬ ‘ਚ ਜੰਗਲ ਦੇ ਵਿਚਕਾਰ ਕਬਰਸਤਾਨ ‘ਚੋਂ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਬਾਂਹ ‘ਤੇ ਸਰਿੰਜ ਲੱਗੀ ਹੋਈ ਸੀ। ਜਿਸ ਕਾਰਨ ਸ਼ੱਕ ਹੈ ਕਿ ਉਸਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਮਰਨ ਵਾਲੇ ਦੀ ਪਛਾਣ 22 ਸਾਲਾ ਕੁਲਦੀਪ ਸਿੰਘ ਵਾਸੀ ਪਿੰਡ ਮਾਣੇਵਾਲ ਵਜੋਂ ਹੋਈ। ਉਹ ਕੰਬਾਈਨ ਡਰਾਈਵਰ ਸੀ।

ਇੱਕ ਪਾਸੇ ਤਾਂ ਪਰਿਵਾਰਕ ਮੈਂਬਰ ਖੁੱਲ੍ਹੇਆਮ ਨਸ਼ਾ ਵਿਕਣ ਦਾ ਦਾਅਵਾ ਕਰ ਰਹੇ ਹਨ, ਜਦਕਿ ਦੂਜੇ ਪਾਸੇ ਪੁਲਿਸ ਓਵਰਡੋਜ਼ ਕਾਰਨ ਹੋਈ ਮੌਤ ‘ਤੇ ਪਰਦਾ ਪਾ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਸਮਰਾਲਾ ਵਿਖੇ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਮਾਮਲੇ ‘ਚ ਹਾਸਲ ਜਾਣਕਾਰੀ ਮੁਤਾਬਕ ਰਾਹੋਂ ਰੋਡ ’ਤੇ ਚੋਪੜਾ ਕਲੋਨੀ ਦੇ ਵਿਚਕਾਰ ਬਾਬਾ ਬਲੀਆ ਦਾ ਧਾਰਮਿਕ ਸਥਾਨ ਹੈ। ਜਿਸ ਦੇ ਪਿੱਛੇ ਬਹੁਤ ਸਾਰਾ ਜੰਗਲੀ ਇਲਾਕਾ ਹੈ। ਬੱਚਿਆਂ ਨੂੰ ਦਫ਼ਨਾਉਣ ਲਈ ਇੱਥੇ ਕਬਰਿਸਤਾਨ ਬਣਾਇਆ ਗਿਆ ਹੈ। ਐਤਵਾਰ ਸਵੇਰੇ ਕੁਝ ਲੜਕੀਆਂ ਬਾਲਣ ਲਈ ਲੱਕੜਾਂ ਇਕੱਠੀਆਂ ਕਰਨ ਆਈਆਂ ਸੀ। ਜਿਨ੍ਹਾਂ ਨੇ ਦੇਖਿਆ ਕਿ ਜੰਗਲ ਦੇ ਵਿਚਕਾਰ ਇੱਕ ਨੌਜਵਾਨ ਡਿੱਗਿਆ ਪਿਆ ਸੀ।

ਕੁੜੀਆਂ ਨੇ ਘਰ ਜਾ ਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਇਸ ਮਗਰੋਂ ਕੁਝ ਲੋਕ ਸੇਵਾਦਾਰ ਨੂੰ ਦਰਗਾਹ ਤੋਂ ਆਪਣੇ ਨਾਲ ਲੈ ਕੇ ਜੰਗਲ ਦੇ ਵਿਚਕਾਰ ਗਏ। ਉਥੇ ਦੇਖਿਆ ਕਿ ਇੱਕ ਨੌਜਵਾਨ ਡਿੱਗਿਆ ਪਿਆ ਸੀ। ਜਿਸ ਦੀ ਮੌਤ ਹੋ ਚੁੱਕੀ ਸੀ। ਉਸ ਦੀ ਬਾਂਹ ਨਾਲ ਸਰਿੰਜ ਲੱਗੀ ਹੋਈ ਸੀ। ਨੇੜੇ ਹੀ ਇੱਕ ਮੋਬਾਈਲ ਪਿਆ ਸੀ ਜੋ ਬੈਟਰੀ ਡਾਊਨ ਹੋਣ ਕਾਰਨ ਬੰਦ ਸੀ। ਉਦੋਂ ਹੀ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਗਈ ਤੇ ਪੁਲਿਸ ਮੌਕੇ ‘ਤੇ ਪਹੁੰਚੀ। ਬਾਅਦ ‘ਚ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ ਵਜੋਂ ਹੋਈ।

ਸਿਵਲ ਹਸਪਤਾਲ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਦੋ ਘੰਟੇ ਬੀਤ ਜਾਣ ’ਤੇ ਵੀ ਉਨ੍ਹਾਂ ਨੂੰ ਲਾਸ਼ ਨਹੀਂ ਦਿਖਾਈ ਗਈ। ਮਾਛੀਵਾੜਾ ਸਾਹਿਬ ਇਲਾਕੇ ‘ਚ ਨਸ਼ੇ ਦੀ ਡੋਰ-ਟੂ-ਡੋਰ ਡਿਲਿਵਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਫੋਨ ‘ਤੇ ਘਰ ਚਿੱਟੇ ਦੀ ਪੁੜੀ ਪਹੁੰਚ ਜਾਂਦੀ ਹੈ। ਕੁੜੀਆਂ ਵੀ ਨਸ਼ਾ ਸਪਲਾਈ ਕਰਦੀਆਂ ਹਨ। ਨੂਰਪੁਰ ਬੇਦੀ, ਚੌਂਤਾ ਅਤੇ ਆਸ-ਪਾਸ ਦੇ ਕੁਝ ਹੋਰ ਪਿੰਡਾਂ ਦਾ ਬੁਰਾ ਹਾਲ ਹੈ। ਨਸ਼ੇ ਕਾਰਨ ਹੋਈ ਇਹ ਚੌਥੀ ਮੌਤ ਦੱਸੀ ਜਾ ਰਹੀ ਹੈ।

ਧਾਰਮਿਕ ਅਸਥਾਨ ਦੇ ਸੇਵਾਦਾਰ ਗੁਰਦਾਸ ਨੇ ਦੱਸਿਆ ਕਿ ਕਾਫੀ ਦੂਰ ਜਾ ਕੇ ਜੰਗਲ ਬਣਿਆ ਹੋਇਆ ਹੈ। ਇੱਥੇ ਹਰ ਰੋਜ਼ ਨੌਜਵਾਨ ਨਸ਼ਾ ਕਰਨ ਲਈ ਆਉਂਦੇ ਹਨ। ਇਸ ਨੌਜਵਾਨ ਦੀ ਲਾਸ਼ ਦੀ ਸੂਚਨਾ ਲੱਕੜ ਇਕੱਠੀ ਕਰਨ ਆਈਆਂ ਲੜਕੀਆਂ ਨੇ ਦਿੱਤੀ ਸੀ। ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ।

ਡੀਐਸਪੀ ਵਰਿਆਮ ਸਿੰਘ ਨੇ ਕਿਹਾ ਕਿ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ‘ਚ ਰਖਵਾਇਆ ਗਿਆ ਹੈ। ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ‘ਚ ਹੀ ਲੱਗੇਗਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Civil Hospital Samraladrug overdoseMachhiwara Sahibpro punjab tvpunjab newspunjabi newsYouth Died
Share213Tweet133Share53

Related Posts

CM ਮਾਨ ਅੱਜ ਪਹੁੰਚਣਗੇ ਧੂਰੀ, 17.21 ਕਰੋੜ ਦੀ ਲਾਗਤ ਨਾਲ ਪ੍ਰੋਜੈਕਟ ਦੀ ਸ਼ੁਰੂਆਤ

ਅਗਸਤ 10, 2025

ਪੰਜਾਬੀ ਨੌਜਵਾਨ ਨੇ ਵਿਦੇਸ਼ ‘ਚ ਪੰਜਾਬੀਆਂ ਦਾ ਵਧਾਇਆ ਮਾਣ, ਬ੍ਰਿਟੇਨ ਦੀ ਰਾਇਲ ਗਾਰਡ ‘ਚ ਹੋਇਆ ਭਰਤੀ

ਅਗਸਤ 10, 2025

ਰੱਖੜੀ ਮੌਕੇ ਜੇਲ੍ਹ ‘ਚ ਭਰਾਵਾਂ ਨਾਲ ਇੰਝ ਮਨਾਇਆ ਤਿਉਹਾਰ

ਅਗਸਤ 9, 2025

ਸਰਹੱਦ ਪਾਰ ਤੋਂ ਤਸਕਰੀ ਖਿਲਾਫ, ਪੰਜਾਬ ਸਰਕਾਰ ਦਾ ਵੱਡਾ ਐਕਸ਼ਨ

ਅਗਸਤ 9, 2025

ਖਾਣੇ ‘ਚ ਮਿਲਾਵਟਾਂ ਕਰਨ ਵਾਲਿਆਂ ਨੂੰ ਹੁਣ ਨਹੀਂ ਬਖਸ਼ੇਗੀ ਪੰਜਾਬ ਸਰਕਾਰ, ਸ਼ੁਰੂ ਕੀਤਾ ਇਹ ਅਭਿਆਨ

ਅਗਸਤ 7, 2025

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਕੀਤੇ ਵੱਡੇ ਬਦਲਾਅ, ਜਾਰੀ ਹੋਇਆ ਨੋਟੀਫਿਕੇਸ਼ਨ

ਅਗਸਤ 7, 2025
Load More

Recent News

ਦੁਨੀਆਂ ਝੁਕਦੀ ਹੈ, ਇਸਨੂੰ ਝੁਕਾਉਣ ਵਾਲਾ ਚਾਹੀਦਾ ਹੈ, ਨਿਤਿਨ ਗਡਕਰੀ ਨੇ ਕਿਉਂ ਕਹੀ ਇਹ ਗੱਲ

ਅਗਸਤ 10, 2025

ਦੇਸ਼ ਨੂੰ ਮਿਲੀਆਂ 3 ਨਵੀਆਂ Vande Bharat ਟ੍ਰੇਨਾਂ, PM ਮੋਦੀ ਨੇ ਟ੍ਰੇਨਾਂ ਦੀ ਕੀਤੀ ਸ਼ੁਰੂਆਤ

ਅਗਸਤ 10, 2025

CM ਮਾਨ ਅੱਜ ਪਹੁੰਚਣਗੇ ਧੂਰੀ, 17.21 ਕਰੋੜ ਦੀ ਲਾਗਤ ਨਾਲ ਪ੍ਰੋਜੈਕਟ ਦੀ ਸ਼ੁਰੂਆਤ

ਅਗਸਤ 10, 2025

ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ ICICI ਬੈਂਕ, ਬੱਚਤ ਨਿਯਮਾਂ ‘ਚ ਕੀਤੇ ਵੱਡੇ ਬਦਲਾਅ

ਅਗਸਤ 10, 2025

ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵਾਲਿਆਂ ਲਈ ਵੱਡੀ ਖ਼ਬਰ, ਪਹੁੰਚਣਾ ਹੋਵੇਗਾ ਸੌਖਾ

ਅਗਸਤ 10, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.