YouTube Removed Videos: ਵੀਡੀਓ ਸਟ੍ਰੀਮਿੰਗ ਪਲੇਟਫਾਰਮ ਯੂਟਿਊਬ ਨੇ ਕੰਪਨੀ ਦੇ ਕਮਿਊਨਿਟੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਲਈ ਆਪਣੇ ਪਲੇਟਫਾਰਮ ਤੋਂ ਲਗਪਗ 56 ਲੱਖ ਵੀਡੀਓ ਹਟਾ ਦਿੱਤੇ ਹਨ। ਇਸ ਚੋਂ 17 ਲੱਖ ਵੀਡੀਓਜ਼ ਚੋਂ ਇੱਕ ਤਿਹਾਈ ਇਕੱਲੇ ਭਾਰਤ ਵਿਚ ਹੀ ਹਟਾਏ ਗਏ ਹਨ। ਯੂਟਿਊਬ ਨੇ ਆਪਣੀ 2022 ਦੀ ਤੀਜੀ ਤਿਮਾਹੀ ਯਾਨੀ ਜੁਲਾਈ-ਸਤੰਬਰ ਦੀ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਯੂਟਿਊਬ ਨੇ ਪਿਛਲੀ ਤਿਮਾਹੀ ਵਿੱਚ ਭਾਰਤ ਤੋਂ ਕ੍ਰਮਵਾਰ 13 ਲੱਖ ਤੇ 11 ਲੱਖ ਵੀਡੀਓ ਹਟਾਏ ਸੀ।
73.7 ਕਰੋੜ ਟਿੱਪਣੀਆਂ ਵੀ ਹਟਾਈਆਂ ਗਈਆਂ
ਵਿਸ਼ਵ ਪੱਧਰ ‘ਤੇ, ਯੂਟਿਊਬ ਨੇ ਕੰਪਨੀ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਲਈ ਆਪਣੇ ਪਲੇਟਫਾਰਮ ਤੋਂ 56 ਲੱਖ ਵੀਡੀਓ ਹਟਾ ਗਏ। ਕੰਪਨੀ ਨੇ ਆਪਣੀ ਰਿਪੋਰਟ ‘ਚ ਕਿਹਾ ਕਿ ਮਸ਼ੀਨ ਵਲੋਂ ਕੈਪਚਰ ਕੀਤੇ ਗਏ 36 ਫੀਸਦੀ ਵੀਡੀਓਜ਼ ਨੂੰ ਤੁਰੰਤ ਡਿਲੀਟ ਕਰ ਦਿੱਤਾ ਗਿਆ। ਇਨ੍ਹਾਂ ਵੀਡੀਓਜ਼ ‘ਤੇ ਕੋਈ ਵਿਯੂਜ਼ ਨਹੀਂ ਸੀ। ਇਸ ਦੇ ਨਾਲ ਹੀ 31 ਫੀਸਦੀ ਵੀਡੀਓਜ਼ ‘ਤੇ 1 ਤੋਂ 10 ਵਿਊਜ਼ ਪਾਏ ਗਏ। ਕੰਪਨੀ ਨੇ ਕਿਹਾ ਕਿ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਲਈ ਲਗਭਗ 73.7 ਕਰੋੜ ਟਿੱਪਣੀਆਂ ਨੂੰ ਵੀ ਮਿਟਾਇਆ ਗਿਆ ਹੈ।
ਜ਼ਿਆਦਾਤਰ ਵੀਡੀਓ ਇਨ੍ਹਾਂ ਪੰਜ ਦੇਸ਼ਾਂ ਤੋਂ ਹਟਾਏ ਗਏ
ਯੂਟਿਊਬ ਦੇ ਅੰਕੜੇ ਦੱਸਦੇ ਹਨ ਕਿ ਇਸ ਦੇ ਆਟੋਮੇਟਿਡ ਸਿਸਟਮ ਨੇ 99 ਫੀਸਦੀ ਟਿੱਪਣੀਆਂ ‘ਤੇ ਅਲਰਟ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਇਨ੍ਹਾਂ ਟਿੱਪਣੀਆਂ ਨੂੰ ਡਿਲੀਟ ਕਰ ਦਿੱਤਾ ਗਿਆ ਹੈ। ਜਦਕਿ ਯੂਜ਼ਰਸ ਦੀ ਸ਼ਿਕਾਇਤ ‘ਤੇ 1 ਫੀਸਦੀ ਕਮੈਂਟਸ ਨੂੰ ਹਟਾ ਦਿੱਤਾ ਗਿਆ ਹੈ। ਭਾਰਤ ਦੇ ਨਾਲ-ਨਾਲ ਇੰਡੋਨੇਸ਼ੀਆ, ਅਮਰੀਕਾ, ਬ੍ਰਾਜ਼ੀਲ ਅਤੇ ਰੂਸ ਨੇ ਵੀ ਸਾਲ ਦੀ ਤੀਜੀ ਤਿਮਾਹੀ ‘ਚ ਸਭ ਤੋਂ ਜ਼ਿਆਦਾ ਵੀਡੀਓ ਹਟਾਏ ਜਾਣ ਦੇ ਮਾਮਲੇ ‘ਚ ਟਾਪ 5 ‘ਚ ਥਾਂ ਬਣਾਈ ਹੈ। ਦੱਸ ਦੇਈਏ ਕਿ ਭਾਰਤ ਉਨ੍ਹਾਂ ਦੇਸ਼ਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੈ ਜਿੱਥੇ ਲਗਾਤਾਰ 11 ਤਿਮਾਹੀਆਂ ਤੱਕ ਯੂਟਿਊਬ ਤੋਂ ਵੀਡੀਓ ਹਟਾਏ ਗਏ ਹਨ।
50 ਲੱਖ ਯੂਟਿਊਬ ਚੈਨਲ ਵੀ ਹਟਾ ਦਿੱਤੇ ਗਏ ਹਨ
ਯੂਟਿਊਬ ਦੀ ਜੁਲਾਈ-ਸਤੰਬਰ ਦੀ ਰਿਪੋਰਟ ਦੇ ਮੁਤਾਬਕ, ਕੰਪਨੀ ਨੇ ਦੁਨੀਆ ਭਰ ਦੇ 50 ਲੱਖ ਯੂਟਿਊਬ ਚੈਨਲਾਂ ਨੂੰ ਵੀ ਹਟਾਇਆ। ਦੱਸ ਦਈਏ ਕਿ ਇਨ੍ਹਾਂ ਚੋਂ ਜ਼ਿਆਦਾਤਰ ਚੈਨਲਾਂ ਨੂੰ ਕੰਪਨੀ ਦੇ ਸਪੈਮ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਲਈ ਹਟਾ ਦਿੱਤਾ ਗਿਆ। ਰਿਪੋਰਟ ਮੁਤਾਬਕ ਯੂ-ਟਿਊਬ ਤੋਂ ਹਟਾਏ ਗਏ 90 ਫੀਸਦੀ ਤੋਂ ਜ਼ਿਆਦਾ ਵੀਡੀਓ ਫਰਜ਼ੀ ਕੰਟੈਂਟ ਕਾਰਨ ਹਟਾ ਦਿੱਤੇ ਗਏ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h