Yuvraj Singh on Cristiano Ronaldo: ਪੁਰਤਗਾਲ ਦੇ ਸਟਾਰ ਫੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਲਗਾਤਾਰ ਬੁਲੰਦੀਆਂ ਨੂੰ ਛੂਹ ਰਹੇ ਹਨ। 37 ਸਾਲ ਦੀ ਉਮਰ ਵਿੱਚ ਰੋਨਾਲਡੋ ਨੇ ਇੱਕ ਵੱਡਾ ਰਿਕਾਰਡ ਬਣਾਇਆ ਹੈ। ਉਸ ਨੇ ਕਲੱਬ ਪੱਧਰ ‘ਤੇ ਆਪਣੇ 700 ਗੋਲ ਪੂਰੇ ਕਰ ਲਏ ਹਨ।
ਰੋਨਾਲਡੋ ਦੀ ਇਸ ਉਪਲੱਬਧੀ ‘ਤੇ ਦੁਨੀਆ ਭਰ ਤੋਂ ਉਸ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਜਾਰੀ ਹੈ। ਇਸ ਦੌਰਾਨ ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਅਤੇ ਸਿਕਸਰ ਕਿੰਗ ਯੁਵਰਾਜ ਸਿੰਘ ਨੇ ਵੀ ਟਵੀਟ ਕਰਕੇ ਵਧਾਈ ਦਿੱਤੀ ਪਰ ਕੁਝ ਅਜਿਹਾ ਲਿਖਿਆ ਕਿ ਉਹ ਟ੍ਰੋਲਸ ਦੇ ਨਿਸ਼ਾਨੇ ‘ਤੇ ਆ ਗਏ।
King 👑 is back ! Form is temporary class is forever !!! @Cristiano welcome to 700 club ! No7 #GOAT𓃵 #legend siiiiiiiiiiii !!!!! @ManUtd
— Yuvraj Singh (@YUVSTRONG12) October 9, 2022
ਯੁਵੀ ਨੇ ਟਵਿੱਟਰ ਪੋਸਟ ‘ਚ ਕੀ ਲਿਖਿਆ?
ਦਰਅਸਲ ਯੁਵਰਾਜ ਸਿੰਘ ਨੇ ਟਵੀਟ ‘ਚ ਲਿਖਿਆ, ‘ਕਿੰਗ ਇਜ ਬੈਕ’ ਫਾਰਮ ਅਸਥਾਈ ਹੁੰਦੀ ਹੈ ਪਰ ਕਲਾਸ ਹਮੇਸ਼ਾ ਹੁੰਦਾ ਹੈ। ਕ੍ਰਿਸਟੀਆਨੋ ਰੋਨਾਲਡੋ 700 ਗੋਲ ਕਲੱਬ ਵਿੱਚ ਤੁਹਾਡਾ ਸੁਆਗਤ ਹੈ। ਨੰ-7′ ਦੱਸ ਦੇਈਏ ਕਿ ਰੋਨਾਲਡੋ ਦਾ ਜਿਸ ਅੰਦਾਜ਼ ‘ਚ ਯੁਵਰਾਜ ਨੇ ਸਵਾਗਤ ਕੀਤਾ, ਬੱਸ ਉਸੇ ਗੱਲ ਨੂੰ ਯੂਜ਼ਰਸ ਨੇ ਫੜ੍ਹ ਲਿਆ ਹੈ। ਬਸ ਫਿਰ ਕੀ ਸੀ, ਯੁਵੀ ਦੇ ਇਸ ਟਵੀਟ ‘ਤੇ ਉਨ੍ਹਾਂ ਨੂੰ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ।
ਯੂਜ਼ਰਸ ਨੇ ਇਸ ਤਰ੍ਹਾਂ ਲਗਾਈ ਯੁਵੀ ਦੀ ਕਲਾਸ
ਇਕ ਯੂਜ਼ਰ ਨੇ ਲਿਖਿਆ, ‘ਵੈਲਕਮ? ਭਾਈ ਗੋਲਸ ਦਾ ਰਿਕਾਰਡ ਹੈ, ਦੌੜਾਂ ਦਾ ਨਹੀਂ। ਇਕ ਹੋਰ ਯੂਜ਼ਰ ਨੇ ਚੁਟਕੀ ਲਈ, ‘ਮੈਨੂੰ ਲੱਗਦਾ ਹੈ ਕਿ ਉਸ ਨੇ ਇਹ ਕਲੱਬ ਖੋਲ੍ਹਿਆ ਹੈ।’ ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਯੁਵੀ ਨੂੰ ਯਾਦ ਦਿਵਾਉਂਦੇ ਹੋਏ ਲਿਖਿਆ, ‘700 ਗੋਲ ਕਰਨ ਵਾਲੇ ਕਲੱਬ ‘ਚ ਇਹ ਇਕਲੌਤਾ ਵਿਅਕਤੀ ਹੈ।’
ਰੋਨਾਲਡੋ ਨੇ ਇਸ ਤਰ੍ਹਾਂ ਸਭ ਤੋਂ ਵਧੀਆ ਰਿਕਾਰਡ ਬਣਾਇਆ
ਤੁਹਾਨੂੰ ਦੱਸ ਦੇਈਏ ਕਿ ਇੰਗਲਿਸ਼ ਪ੍ਰੀਮੀਅਰ ਲੀਗ ਦੇ ਤਹਿਤ ਐਤਵਾਰ ਦੇਰ ਰਾਤ ਮੈਨਚੈਸਟਰ ਯੂਨਾਈਟਿਡ ਅਤੇ ਏਵਰਟਨ ਵਿਚਾਲੇ ਮੈਚ ਖੇਡਿਆ ਗਿਆ। ਇਸ ਵਿੱਚ ਯੂਨਾਈਟਿਡ ਨੇ 2-1 ਨਾਲ ਜਿੱਤ ਦਰਜ ਕੀਤੀ। ਇਸੇ ਮੈਚ ਵਿੱਚ ਰੋਨਾਲਡੋ ਨੇ 44ਵੇਂ ਮਿੰਟ ਵਿੱਚ ਗੋਲ ਕੀਤਾ। ਇਹ ਮੈਚ ਵਿਚ ਯੂਨਾਈਟਿਡ ਦਾ ਦੂਜਾ ਗੋਲ ਸੀ, ਜਿਸ ਦੀ ਬਦੌਲਤ ਟੀਮ ਨੇ ਜਿੱਤ ਦਰਜ ਕੀਤੀ।
ਇਹ ਰੋਨਾਲਡੋ ਦਾ 700ਵਾਂ ਕਲੱਬ ਗੋਲ ਸੀ। ਅਜਿਹਾ ਕਰਨ ਵਾਲਾ ਉਹ ਪਹਿਲਾ ਫੁੱਟਬਾਲਰ ਬਣ ਗਿਆ ਹੈ। ਰੋਨਾਲਡੋ ਨੇ ਰੀਅਲ ਮੈਡ੍ਰਿਡ ਲਈ 450 ਗੋਲ ਕੀਤੇ ਹਨ। ਉਸ ਨੇ ਜੁਵੇਂਟਸ ਲਈ 101, ਸਪੋਰਟਿੰਗ ਕਲੱਬ ਲਈ 5 ਅਤੇ ਮਾਨਚੈਸਟਰ ਯੂਨਾਈਟਿਡ ਲਈ 144 ਗੋਲ ਕੀਤੇ ਹਨ। ਰੋਨਾਲਡੋ ਨੇ 700 ‘ਚੋਂ 129 ਗੋਲ ਪੈਨਲਟੀ ‘ਤੇ ਕੀਤੇ ਹਨ। ਉਹ ਚੈਂਪੀਅਨਜ਼ ਲੀਗ ਵਿੱਚ ਸਭ ਤੋਂ ਵੱਧ 140 ਗੋਲ ਕਰਨ ਵਾਲੇ ਖਿਡਾਰੀ ਹਨ। ਲਿਓਨੇਲ ਮੇਸੀ ਇਸ ਮਾਮਲੇ ‘ਚ ਉਸ ਤੋਂ 14 ਗੋਲ ਪਿੱਛੇ ਹਨ। ਰੋਨਾਲਡੋ ਨੇ ਲਾ ਲੀਗਾ ਵਿੱਚ 292 ਮੈਚਾਂ ਵਿੱਚ 311 ਗੋਲ ਕੀਤੇ ਹਨ।