ਅਨਮੋਲ ਗਗਨ ਮਾਨ ਨੇ ਸੋਸ਼ਲ ਮੀਡੀਆ ਤੇ ਜੋ ਵੀਡੀਓ ਸਾਂਝੀ ਕੀਤੀ ਹੈ ਉਸ ਦੇ ਵਿੱਚ ਉਹ ਡਰੈਗਨ ਫਰੂਟ ਦੇ ਬਾਗ਼ ਦੇ ਵਿੱਚ ਪਹੁੰਚੀ ਹੈ | ਉਸ ਵੱਲੋਂ ਡਰੈਗਨ ਫਰੂਟ ਦੇ ਫ਼ਾਇਦੇ ਦੱਸੇ ਜਾ ਰਹੇ ਕਿਹਾ ਬਹੁਤ ਲਾਹੇਵੰਦ ਖੇਤੀ ਹੈ ਜੇਕਰ ਪੰਜਾਬ ਦੇ ਕਿਸਾਨ ਅਜਿਹੀ ਖੇਤੀ ਕਰਦੇ ਤਾਂ ਬਹੁਤ ਜ਼ਿਆਦਾ ਫ਼ਾਇਦਾ ਹੋਵੇਗਾ| ਇਸ ਦੇ ਨਾਲ ਹੀ ਅਨਮੋਲ ਗਗਨ ਮਾਨ ਨੇ ਕਿਹਾ ਕਿ 1 ਵਾਰ ਇਹ ਲਗਾਉਣਾ ਪੈਂਦਾ ਹੈ ਫਿਰ 30-35 ਸਾਲ ਉੱਗਦਾ ਹੈ ਜਿਸ ਦੇ 2 ਕਨਾਲਾ ਚੋਂ ਕਰੀਬ 2 ਲੱਖ ਦਾ ਫਲ ਹੁੰਦਾ ਹੈ ਪਰ ਜੇਕਰ ਸਰਕਾਰ ਖੇਤੀਬਾੜੀ ਮਾਹਿਰਾ ਤੋਂ ਕਿਸਾਨਾਂ ਨੂੰ ਅਜਿਹੀਆਂ ਫ਼ਸਲਾਂ ਦੇ ਬਾਰੇ ਕੈਂਪ ਲਗਵਾ ਟਰੇਨਿੰਗ ਦੇਵੇ ਤਾਂ ਕਿਸਾਨ ਬਹੁਤ ਫ਼ਾਇਦੇ ਲੈ ਸਕਦੇ ਹਨ |
ਪਿਛਲੇ ਲੰਬੇ ਸਮੇਂ ਤੋਂ ਕਿਸਾਨ ਕਣਕ ਤੇ ਝੋਨੇ ਦੀ ਖੇਤੀ ਕਰ ਰਹੇ ਨੇ ਹੁਣ ਕਿਸਾਨਾਂ ਦੇ ਵੱਲੋਂ ਸਰੋਂ ਦੀ ਖੇਤੀ ਵੀ ਬੰਦ ਕਰ ਦਿੱਤੀ ਗਈ ਹੈ | ਇਸ ਦੇ ਨਾਲ ਹੀ ਗਗਨ ਮਾਨ ਨੇ ਕਿਹਾ ਕਿ ਅਜਿਹੀ ਖੇਤੀ ਕਰਨ ਨਾਲ ਕਿਸਾਨ ਥੋੜੇ ਦੇ ਵਿੱਚ ਜ਼ਿਆਦਾ ਪੈਸੇ ਕਮਾ ਸਕਦੇ ਹਨ |