ਉੱਤਰ ਪ੍ਰਦੇਸ਼ ਵਿਚ ਸਿਆਸੀ ਜੰਗ ਛਿੜ ਚੁੱਕੀ ਹੈ ਅਤੇ ਅਜਿਹੇ ਵਿਚ ਪਾਰਟੀਆਂ ਇਕ ਦੂਜੇ ‘ਤੇ ਗੰਭੀਰ ਦੋਸ਼ ਲਗਾਉਣ ਤੋਂ ਵੀ ਨਹੀਂ ਖੁੰਝ ਰਹੀਆਂ। ਕਈ ਭਾਜਪਾ ਆਗੂਆਂ ਦੇ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਭਾਜਪਾ ਅਤੇ ਸਪਾ ਦੋਵਾਂ ਵਿਚਾਲੇ ਜ਼ੁਬਾਨੀ ਜੰਗ ਤੇਜ਼ ਹੈ।
#WATCH| People joining SP do riots, people joining BJP catch rioters. SP MLAs are either in jail or on bail, that's their original game. It's clear people with clean characters join BJP, & rioters including many with blood-covered hands join SP: Union Min Anurag Thakur in Lucknow pic.twitter.com/ceMHG9Wx9z
— ANI UP/Uttarakhand (@ANINewsUP) January 16, 2022
ਲਖਨਊ ਵਿਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਆਗੂਆਂ ‘ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਇਸ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਲੋਕ ਦੰਗਾ ਕਰਦੇ ਹਨ, ਭਾਜਪਾ ਵਿਚ ਸ਼ਾਮਲ ਹੋਣ ਵਾਲੇ ਲੋਕ ਦੰਗਾ ਕਰਨ ਵਾਲਿਆਂ ਨੂੰ ਫੜਦੇ ਹਨ।
ਅਨੁਰਾਗ ਠਾਕੁਰ ਇਥੇ ਹੀ ਨਹੀਂ ਰੁਕੇ ਉਨ੍ਹਾਂ ਅੱਗੇ ਕਿਹਾ ਕਿ ਸਮਾਜਵਾਦੀ ਪਾਰਟੀ ਦੇ ਵਿਧਾਇਕ ਜਾਂ ਤਾਂ ਜੇਲ੍ਹ ਵਿਚ ਹਨ ਜਾਂ ਜ਼ਮਾਨਤ ‘ਤੇ, ਇਹੀ ਉਨ੍ਹਾਂ ਦਾ ਅਸਲੀ ਖੇਡ ਹੈ। ਇਹ ਸਪੱਸ਼ਟ ਹੈ ਕਿ ਸਾਫ਼-ਸੁਥਰੇ ਕਿਰਦਾਰ ਵਾਲੇ ਲੋਕ ਭਾਜਪਾ ਵਿਚ ਸ਼ਾਮਲ ਹੁੰਦੇ ਹਨ। ਦੰਗਾ ਕਰਨ ਵਾਲੇ ਜਿਨ੍ਹਾਂ ਵਿਚੋਂ ਕਈਆਂ ਦੇ ਹੱਥ ਖੂਨ ਨਾਲ ਰੰਗੇ ਹੁੰਦੇ ਹਨ ਉਹ ਸਪਾ ਵਿਚ ਸ਼ਾਮਲ ਹੁੰਦੇ ਹਨ।