ਦਿੱਲੀ ‘ਚ ਕਾਂਗਰਸ ਅਨੁਸ਼ਾਸ਼ਨ ਕਮੇਟੀ ਦੀ ਮੀਟਿੰਗ ਹੋ ਰਹੀ ਹੈ।ਜਿਸ ‘ਚ ਪੰਜਾਬ ਦੇ ਸਾਬਕਾ ਪ੍ਰਧਾਨ ਜਾਖੜ ਦੇ ਕਾਰਵਾਈ ਹੋ ਸਕਦੀ ਹੈ।ਇਸ ਤੋਂ ਪਹਿਲਾ ਸੁਨੀਲ ਜਾਖੜ ਨੇ ਟਵੀਟ ਕਰਕੇ ਕਾਂਗਰਸ ਹਾਈਕਮਾਨ ‘ਤੇ ਨਿਸ਼ਾਨਾ ਸਾਧਿਆ ਹੈ।ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ”ਆਜ ਸਰ ਕਲਮ ਹੋਂਗੇ ਉਨਕੇ, ਜਿਨਮੇਂ ਅਬੀ ਜ਼ਮੀਰ ਬਾਕੀ ਹੈ”।
आज, सर कलम होंगे उनके
जिनमें अभी ज़मीर बाकी है !**(My apologies to Javed Akhtar Saheb)
— Sunil Jakhar (@sunilkjakhar) April 26, 2022
ਦੱਸ ਦੇਈਏ ਕਿ ਜਾਖੜ ਨੂੰ ਸਾਬਕਾ ਸੀਅੇੱਮ ਚਰਨਜੀਤ ਚੰਨੀ ਦੇ ਸਬੰਧ ‘ਚ ਦਿੱਤੇ ਬਿਆਨ ‘ਤੇ ਨੋਟਿਸ ਕੱਢਿਆ ਗਿਆ ਸੀ। ਜਾਖੜ ਨੇ ਨੋਟਿਸ ਦਾ ਜਵਾਬ ਨਹੀਂ ਦਿੱਤਾ। ਇਹੀ ਨਹੀਂ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਸੰਦੇਸ਼ ਦਿੱਤਾ ਕਿ ਉਹ ਹਾਈਕਮਾਨ ਅੱਗੇ ਨਹੀਂ ਝੁਕਣਗੇ। ਹਾਲਾਂਕਿ ਜਾਖੜ ‘ਤੇ ਕਾਰਵਾਈ ਨਾਲ ਕਾਂਗਰਸ ‘ਚ ਅੰਦਰੂਨੀ ਕਲੇਸ਼ ਤੇਜ਼ ਹੋ ਸਕਦਾ ਹੈ।