ਅੱਜ ਅਸੀਂ ਤੁਹਾਨੂੰ ਤੁਹਾਡੇ ਚਿਹਰੇ ਨੂੰ ਬਿਲਕੁਲ ਸਾਫ਼ ਅਤੇ ਬੇਦਾਗ ਕਰਨ ਦਾ ਇਕ ਬਹੁਤ ਵਧੀਆ ਤਰੀਕਾ ਦੱਸਾਂਗੇ। ਤੁਸੀਂ ਇਸ ਨੁਸਖ਼ੇ ਦਾ ਪ੍ਰਯੋਗ ਕਰਕੇ ਆਪਣੇ ਚਿਹਰੇ ਨੂੰ ਬਿਲਕੁਲ ਸਾਫ਼ ਸੋਹਣਾ ,ਸੁੰਦਰ,ਕੋਮਲ, ਬੇਦਾਗ ਬਣਾ ਸਕਦੇ ਹੋ।
ਸਾਡੇ ਚਿਹਰੇ ਉੱਤੇ ਇਕ ਨਵੀਂ ਚਮੜੀ ਆਉਂਦੀ ਹੈ ,ਐਲੋਵੀਰਾ ਸਾਡੇ ਚਿਹਰੇ ਦੀ ਚਮੜੀ ਨੂੰ ਨਵੀਂ ਬਣਾਉਣ ਦੇ ਵਿਚ ਸਾਡੀ ਮਦਦ ਕਰਦਾ ਹੈ। ਜਿਸ ਨਾਲ ਸਾਨੂੰ ਸੋਹਣਾ ਚਿਹਰਾ ਦੇਖਣ ਨੂੰ ਮਿਲਦਾ ਹੈ ।ਇਹ ਇਕ ਆਯੁਰਵੇਦਿਕ ਉਪਾਅ ਹੈ ।ਇਸਦਾ ਕੋਈ ਸਾਈਡ ਇਫ਼ੈਕਟ ਨਹੀ ਹੈ। ਬੱਚਿਆਂ ਤੋਂ ਲੈ ਕੇ ਵੱਡੇ ਤੱਕ ਇਸ ਨੁਸਖ਼ੇ ਦਾ ਪ੍ਰਯੋਗ ਕਰ ਸਕਦੇ ਹਨ ਅਤੇ ਆਪਣੇ ਚਿਹਰੇ ਨੂੰ ਸਾਫ਼ ਸੋਹਣਾ ਬਣਾ ਸਕਦੇ ਹਨ।
ਹੁਣ ਤੁਹਾਨੂੰ ਦੱਸਦੇ ਹਾਂ ਇਸ ਆਯੁਵੈਦਿਕ ਉਪਾਅ ਨੂੰ ਕਿਸ ਤਰਾ ਬਣਾਉਣਾ ਹੈ। ਸਭ ਤੋਂ ਪਹਿਲਾਂ ਤੁਸੀਂ ਇਕ ਤਾਜ਼ਾ ਐਲੋਵੀਰਾ ਲੈਣਾ ਹੈ ।ਉਸ ਤੋਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰਕੇ ਉਸ ਨੂੰ ਦੋ ਹਿਿਸਆ ਦੇ ਵਿਚ ਕੱਟ ਲੈਣਾ ਹੈ। ਤੁਹਾਨੂੰ ਐਲੋਵੀਰਾ ਦੇ ਦੋਨੋ ਸਾਈਡ ਦੇ ਕੰਡਿਆਂ ਨੂੰ ਚਾਕੂ ਦੀ ਮਦਦ ਨਾਲ ਕੱਟ ਲੈਣਾ ਹੈ ਫਿਰ ਉਸ ਤੋਂ ਬਾਅਦ ਉਸ ਛਿਲਕੇ ਉਤਾਰ ਕੇ ਉਨ੍ਹਾਂ ਨੂੰ ਦੋ ਹਿਿਸਆ ਦੇ ਵਿੱਚ ਕੱਟ ਲੈਣਾ ਹੈ। ਉਸ ਤੋਂ ਬਾਅਦ ਅਗਲੀ ਚੀਜ਼ ਤੁਸੀਂ ਚੀਨੀ ਦਾ ਬੁਰਾ ਲੈਣਾ ਹੈ। ਲਗਭਗ ਇਕ ਕਟੋਰੀ ਦੇ ਕਰੀਬ ਚੀਨੀ ਲੈ ਕੇ ਉਸ ਨੂੰ ਨਮਕ ਵਰਗਾ ਦਰਦਰਾ ਮਿਕਸੀ ਦੇ ਵਿਚ ਪੀਸ ਲੈਣਾ ਹੈ।ਚੀਨੀ ਨੂੰ ਬਿਲਕੁਲ ਬਰੀਕ ਨਹੀਂ ਪੀਸਣਾ ਹੈ। ਜਿਹੜੇ ਤੁਸੀਂ ਦੋ ਐਲੋਵੀਰਾ ਜੈਲ ਦੇ ਪੀਸ ਕੱਟ ਕੇ ਰੱਖੇ ਸੀ ਉਹਨਾਂ ਵਿਚੋਂ ਇਕ ਪੀਸ ਉੱਤੇ ਚੀਨੀ ਦਾ ਬੁਰਾ ਲਗਾ ਲੈਣਾ ਹੈ। ਉਸ ਤੋਂ ਬਾਅਦ ਤੁਸੀਂ ਗੁਲਾਬ ਜਲ ਲੈਣਾ ਹੈ। ਤੁਸੀਂ ਚਾਹੋ ਤਾਂ ਗੁਲਾਬ ਜਲ ਨੂੰ ਘਰ ਵਿੱਚ ਹੀ ਤਿਆਰ ਕਰ ਸਕਦੇ ਹੋ ਨਹੀਂ ਤਾਂ ਬਜ਼ਾਰ ਵਿੱਚੋਂ ਵੀ ਲਿਆ ਸਕਦੇ ਹੋ।
ਹੁਣ ਤੁਸੀਂ ਇਕ ਕੌਲੀ ਦੇ ਵਿਚ ਦੋ ਚਮਚ ਗੁਲਾਬ ਜਲ ਦੇ ਮਿਲਾਕੇ ਅੱਧਾ ਚੱਮਚ ਉਸਦੇ ਵਿੱਚ ਨਿੰਬੂ ਨਚੋੜ ਦੇਣਾ ਹੈ। 2 ਚੱਮਚ ਨਿੰਬੂ ਦਾ ਰਸ ਵੀ ਮਿਲਾ ਦੇਣਾ ਹੈ ।ਉਸ ਤੋਂ ਬਾਅਦ ਜਿਸ ਐਲੋਵੀਰਾ ਜੈੱਲ ਤੇ ਚੀਨੀ ਦਾ ਬੁਰਾ ਲਗਾਇਆ ਸੀ, ਉਸਨੂੰ ਇਸ ਦੇ ਵਿਚ ਡੁਬੋ ਕੇ ਆਪਣੇ ਚਿਹਰੇ ਤੇ ਹਲਕੀ ਹਲਕੀ 5 ਤੋਂ 7 ਮਿੰਟ ਮਸਾਜ ਕਰਨੀ ਹੈ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਚਿਹਰੇ ਦੀ ਚਮੜੀ ਸਾਫ ਹੋਵੇਗੀ, ਚਿਹਰੇ ਤੇ ਜੰਮੀ ਹੋਈ ਧੂੜ ਮਿੱਟੀ ਵੀ ਨਿਕਲ ਜਾਏਗੀ।ਤੁਹਾਡੇ ਚਿਹਰੇ ਦੇ ਦਾਗ-ਧੱਬੇ ਵੀ ਹੌਲੀ ਹੌਲੀ ਫਿੱਕੇ ਹੋਣ ਲੱਗ ਜਾਣਗੇ। ਇਸ ਨਾਲ ਤੁਹਾਡੇ ਚਿਹਰੇ ‘ਤੇ ਨਵੀਂ ਸਕਿਨ ਦਾ ਨਿਰਮਾਣ ਹੋਵੇਗਾ ।
ਤੁਹਾਡੇ ਪੁਰਾਣੇ ਤੋਂ ਪੁਰਾਣੇ ਦਾਗ ਧੱਬੇ ਹੌਲੀ ਹੌਲੀ ਖਤਮ ਹੋ ਜਾਣਗੇ। ਤੁਹਾਡੇ ਡੈੱਡ ਸਕਿਨ ਸੈਲਸ ਵੀ ਨਵੇਂ ਹੋ ਜਾਣਗੇ। ਪੰਜ ਮਿੰਟ ਇਸ ਨਾਲ ਮਸਾਜ ਕਰਨ ਤੋਂ ਬਾਅਦ ਸਾਦੇ ਤਾਜ਼ੇ ਪਾਣੀ ਨਾਲ ਮੂੰਹ ਧੋ ਲੈਣਾਂ ਹੈ। ਹੁਣ ਤੁਸੀਂ ਦੂਸਰੇ ਐਲੋਵੀਰਾ ਜੈਲ ਦੇ ਪੀਸ ਨੂੰ ਨਿੰਬੂ ਅਤੇ ਗੁਲਾਬ ਜਲ ਦੇ ਵਿੱਚ ਚੰਗੀ ਤਰ੍ਹਾਂ ਡੁਬੋ ਕੇ ਉਸਨੂੰ ਆਪਣੇ ਚੇਹਰੇ ਤੇ ਮਸਾਜ ਕਰਨੀ ਹੈ। ਇਸ ਨੂੰ ਵੀ ਪੰਜ ਮਿੰਟ ਤੁਸੀਂ ਆਪਣੇ ਚਿਹਰੇ ਤੇ ਮਸਾਜ ਕਰਨੀ ਹੈ ।ਇਹ ਤੁਹਾਡੀ ਪੁਰਾਣੀ ਸਕਿਨ ਦੀ ਜਗ੍ਹਾ ‘ਤੇ ਨਵੀਂ ਸਕਿਨ ਨੂੰ ਲੈ ਕੇ ਆਵੇਗਾ। ਤੁਹਾਡਾ ਚਿਹਰਾ ਸਾਫ਼ ਕਰੇਗਾ।
ਨਿੰਬੂ ਵਿੱਚ ਵੀ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ ਜੋ ਕਿ ਤੁਹਾਡੇ ਚਿਹਰੇ ਨੂੰ ਬੇਦਾਗ ਕਰਨ ਵਿੱਚ ਚਿਹਰੇ ਵਿਚੋਂ ਦਾਗ-ਧੱਬਿਆਂ ਨੂੰ ਖਤਮ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ। ਇਸਦੇ ਲਗਾਤਾਰ ਪ੍ਰਯੋਗ ਨਾਲ ਤੁਹਾਡਾ ਚਿਹਰਾ ਬਹੁਤ ਸੋਹਣਾ ਸੁੰਦਰ ਕੋਮਲ ਅਤੇ ਬੇਦਾਗ ਹੋ ਜਾਵੇਗਾ। ਤੁਸੀਂ ਹਰ ਰੋਜ਼ ਇਸ ਦਾ ਇਸਤੇਮਾਲ ਕਰਨਾ ਹੈ ਘੱਟ ਤੋਂ ਘੱਟ 15 ਮਿੰਟ ਇਸ ਨੂੰ ਆਪਣੇ ਚਿਹਰੇ ਤੇ ਲੱਗਿਆ ਰਹਿਣ ਦੇਣਾ ਹੈ। ਇਹ ਤੁਹਾਡੇ ਚਿਹਰੇ ਤੋਂ ਦਾਣਿਆਂ ਦੇ ਦਾਗ ਨੂੰ ਵੀ ਖ਼ਤਮ ਕਰ ਦੇਵੇਗਾ।