ਲਖੀਮਪੁਰ ਘਟਨਾ ‘ਤੇ ਜਾਰੀ ਸਿਆਸੀ ਕੋਹਰਾਮ ਦੇ ਵਿਚਾਲੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਅੱਜ ਦਿੱਲੀ ਪਹੁੰਚੇ।ਅਜੇ ਮਿਸ਼ਰਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਮੁਲਾਕਾਤ ਕਰ ਕੇ ਪੂਰੀ ਘਟਨਾ ਨੂੰ ਲੈ ਕੇ ਸਫਾਈ ਪੇਸ਼ ਕੀਤੀ।ਦੋਵਾਂ ਵਿਚਾਲੇ 20 ਮਿੰਟ ਤੱਕ ਇਹ ਮੁਲਾਕਾਤ ਚੱਲੀ।
ਅਮਿਤ ਸ਼ਾਹ ਨੇ ਅਜੇ ਮਿਸ਼ਰਾ ਤੋਂ ਜਾਂਚ ‘ਚ ਸਹਿਯੋਗ ਦੇਣ ਦੇ ਨਿਰਦੇਸ਼ ਦਿੱਤਾ।ਲਖੀਮਪੁਰ ਦੀ ਘਟਨਾ ਤੋਂ ਬਾਅਦ ਪਹਿਲੀ ਵਾਰ ਅਜੇ ਮਿਸ਼ਰਾ ਦਿੱਲੀ ਆਏ ਹਨ।ਲਖੀਮਪੁਰ ਖੀਰੀ ‘ਚ ਹਿੰਸਾ ਦੌਰਾਨ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ‘ਤੇ ਕਿਸਾਨਾਂ ‘ਤੇ ਜੀਪ ਚੜਾਉਣ ਦਾ ਦੋਸ਼ ਹੈ।
ਇਸ ਘਟਨਾ ਤੋਂ ਬਾਅਦ ਵਿਰੋਧੀ ਲਗਾਤਾਰ ਬੀਜੇਪੀ, ਅਜੇ ਮਿਸ਼ਰਾ ਅਤੇ ਯੋਗੀ ਸਰਕਾਰ ‘ਤੇ ਹਮਲਾਵਰ ਹਨ।ਦੂਜੇ ਪਾਸੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਵੀ ਅਜੇ ਮਿਸ਼ਰਾ ਦੀ ਬਰਖਾਸਤਗੀ ਅਤੇ ਆਸ਼ੀਸ ਮਿਸ਼ਰਾ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ।ਲਖੀਮਪੁਰ ਹਿੰਸਾ ਕੇਸ ‘ਚ ਵਿਰੋਧੀ ਭਾਵੇਂ ਅਜੇ ਮਿਸ਼ਰਾ ਟੇਨੀ ਨੂੰ ਮੰਤਰੀ ਮੰਡਲ ਤੋਂ ਹਟਾਏ ਜਾਣ ਦੀ ਮੰਗ ਕਰ ਰਿਹਾ ਹੈ ਪਰ ਸੂਤਰਾਂ ਮੁਤਾਬਕ ਉਨਾਂ੍ਹ ਦੀ ਕੁਰਸੀ ਬਚੀ ਰਹੇਗੀ।