ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਉੱਤਰਾਖੰਡ ਦੇ ਸਰਬਪੱਖੀ ਵਿਕਾਸ ਲਈ ਪਾਰਟੀ ਦਾ ਰੋਡਮੈਪ ਤਿਆਰ ਕੀਤਾ ਅਤੇ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸਰਕਾਰ ਬਣਾਉਂਦੀ ਹੈ ਤਾਂ ਸੂਬੇ ਦਾ ਮੁੜ ਨਿਰਮਾਣ ਕੀਤਾ ਜਾਵੇਗਾ।
ਕੇਜਰੀਵਾਲ ਨੇ ਹਰਿਦੁਆਰ ‘ਚ ਕਿਹਾ ਕਿ ਉੱਤਰਾਖੰਡ ਬਣੇ ਨੂੰ ਲਗਭਗ 21 ਸਾਲ ਹੋ ਗਏ ਹਨ, ਜਿਸ ‘ਚ ਕਾਂਗਰਸ ਨੇ ਕਰੀਬ 10 ਸਾਲ ਅਤੇ ਭਾਜਪਾ ਨੇ ਕਰੀਬ 11 ਸਾਲ ਰਾਜ ਕੀਤਾ। ਇਹ ਦੋਵੇਂ ਪਾਰਟੀਆਂ ਸੂਬੇ ਦੀ ਦੁਰਦਸ਼ਾ ਲਈ ਜ਼ਿੰਮੇਵਾਰ ਹਨ। ਇਨ੍ਹਾਂ 21 ਸਾਲਾਂ ਵਿੱਚ ਉੱਤਰਾਖੰਡ ਵਾਸੀਆਂ ਨੇ ਭ੍ਰਿਸ਼ਟਾਚਾਰ ਤੋਂ ਸਿਵਾਏ ਕੁਝ ਨਹੀਂ ਦੇਖਿਆ।