ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਦੇ 100 ਵਿਧਾਨ ਸਭਾ ਹਲਕਿਆਂ ‘ਚ 100 ਦਿਨ ਦੀ ਯਾਤਰਾ ‘ਤੇ ਨਿਕਲੇ ਹੋਏ ਹਨ।ਰੋਜ਼ਾਨਾ ਸੁਖਬੀਰ ਸਿੰਘ ਬਾਦਲ ਨਵੇਂ ਹਲਕੇ ‘ਚ ਦੌਰਾ ਕਰ ਰਹੇ ਹਨ ਅਤੇ ਲੋਕਾਂ ਨੂੰ ਮਿਲ ਰਹੇ ਉਨਾਂ੍ਹ ਦੀਆਂ ਪ੍ਰੇਸ਼ਾਨੀਆਂ ਵੀ ਸੁਣ ਰਹੇ ਅਤੇ ਫੀਡਬੈਕ ਲੈ ਰਹੇ ਹਨ।ਅੱਜ ਗਿੱਦੜਬਾਹਾ ‘ਚ ਸੁਖਬੀਰ ਬਾਦਲ ਰੋਡ ਸ਼ੋਅ ਕਰ ਰਹੇ ਹਨ।ਪਰ ਇਸ ਰੋਡ ‘ਚ ਅੜਿੱਕਾ ਬਣਿਆ ਕਿਸਾਨਾਂ ਦਾ ਪ੍ਰਦਰਸ਼ਨ।
ਗਿੱਦੜਬਾਹਾ ‘ਚ ਕਿਸਾਨ ਕਾਲੀਆਂ ਝੰਡੀਆਂ ਲੈ ਕੇ ਪ੍ਰਦਰਸ਼ਨ ਕਰਨ ਪਹੁੰਚੇ।ਸੁਖਬੀਰ ਬਾਦਲ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ, ਪੁਲਿਸ ਵਲੋਂ ਬੇਰੀਕੇਟਿੰਗ ਕੀਤੀ ਗਈ ਸੀ ਤਾਂ ਜੋ ਕਿਸਾਨ ਅੱਗੇ ਨਾ ਵਧਣ ਸਕਣ।ਕਿਸਾਨ ਪਹਿਲੇ ਦਿਨ ਤੋਂ ਹੀ ਅਕਾਲੀ ਦਲ ਦੇ ਇਸ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਜੇਵਾਲ ਨੇ ਕਿਸਾਨ ਨੇਤਾ ਲੱਖਾ ਸ਼ਰਮਾ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਸਾਡੇ ਸਵਾਲਾਂ ਦੇ ਜਵਾਬ ਨਹੀਂ ਆਏ।ਲੋਕਾਂ ਨੇ ਵੋਟਾਂ ਪਾਈਆਂ ਹਨ ਇਸ ਲਈ ਲੋਕ ਜਵਾਬ ਮੰਗ ਰਹੇ ਹਨ।ਪਰ ਇਹ ਪੁਲਿਸ ਤੋਂ ਸਾਡੇ ਉਪਰ ਡਾਂਗਾ ਚਲਵਾਉਂਦੇ ਹਨ।
ਅਸੀਂ ਸਾਰੇ ਸਿਆਸੀ ਨੇਤਾਵਾਂ ਦਾ ਵਿਰੋਧ ਕਰਾਂਗੇ।ਸਿਰਫ ਅਕਾਲੀ ਦਲ ਹੀ ਨਹੀਂ ਅਸੀਂ ਤਾਂ ਸਾਰੇ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੂੰ ਘੇਰਾਂਗੇ ਅਤੇ ਵਿਰੋਧ ਕਰਾਂਗੇ।ਸਰਕਾਰ ਨੇ ਸਾਰੇ ਵਿਭਾਗਾਂ ਨੂੰ ਪ੍ਰਾਈਵੇਟ ਕਰ ਦਿੱਤਾ ਹੈ।ਇੱਥੋਂ ਤੱਕ ਕਿ ਹਸਪਤਾਲ ਵੀ ਪ੍ਰਾਈਵੇਟ ਕਰ ਦਿੱਤੇ ਗਏ ਹਨ ਲੋਕ ਇਲਾਜ ਕਰਵਾਉਣ ਲਈ ਦਰ ਦਰ ਭਟਕ ਰਹੇ ਹਨ।ਗਿੱਦੜਬਾਹਾ ਪਹੁੰਚੇ ਕਿਸਾਨਾਂ ਨੇ ਕਿਹਾ ਕਿ ਅਸੀਂ ਸੁਖਬੀਰ ਬਾਦਲ ਨੂੰ ਸਵਾਲ ਜਵਾਬ ਕਰਨੇ ਚਾਹੁੰਦੇ ਹਾਂ ਪਰ ਸੁਖਬੀਰ ਸਾਡੇ ਸਵਾਲਾਂ ਤੋਂ ਭੱਜ ਰਿਹਾ ਹੈ।ਲੋਕਾਂ ‘ਚ ਆ ਕੇ ਲੋਕਾਂ ਨਾਲ ਗਲਬਾਤ ਕਰੇ।ਜੇ ਸੁਖਬੀਰ ਬਾਦਲ ਲੋਕਾਂ ‘ਚ ਨਹੀਂ ਆ ਰਿਹਾ ਹੈ ਇਸਦਾ ਮਤਲਬ ਹੈ ਕਿ ਕਿਸਾਨਾਂ ਦੀ ਜਿੱਤ ਹੋਈ ਹੈ ਕਿਉਂਕਿ ਇਨ੍ਹਾਂ ਦਾ ਹੌਂਸਲਾ ਨਹੀਂ ਹੈ ਕਿ ਆ ਕੇ ਲੋਕਾਂ ਨਾਲ ਗਲ ਕਰ ਸਕਣ।