ਪੰਜਾਬ ਦਿੱਲੀ ਸਮਝੌਤੇ ‘ਤੇ ਸੁਖਬੀਰ ਬਾਦਲ ਨੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ‘ਅੱਜ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਕੇਜਰੀਵਾਲ ਹੈ।ਭਗਵੰਤ ਮਾਨ ਨੇ ਆਪਣੀ ਕੁਰਸੀ ਬਚਾਉਣ ਲਈ ਹੀ ਪੰਜਾਬ ਕੇਜਰੀਵਾਲ ਨੂੰ ਵੇਚਿਆ ਹੈ।ਇਸ ਤੋਂ ਪਹਿਲਾਂ ਵੀ ਸੁਖਬੀਰ ਬਾਦਲ ਨੇ ਭਗਵੰਤ ਮਾਨ ਵਲੋਂ ਐਗਰੀਮੈਂਟ ਸਾਈਨ ਕਰਨ ਨੂੰ ਲੈ ਕੇ ਵੀ ਟਵੀਟ ਕੀਤਾ ਸੀ ਕਿ ‘ਅੱਜ ਪੰਜਾਬ ਲਈ ਕਾਲਾ ਦਿਨ ਹੈ’।
ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨਾਂ ਲਈ ਦਿੱਲੀ ਦੌਰੇ ‘ਤੇ ਗਏ ਹੋਏ ਹਨ ਜਿਸ ਦੌਰਾਨ ਬੀਤੇ ਕੱਲ੍ਹ ਉਨ੍ਹਾਂ ਨੇ ਦਿੱਲੀ ਦੇ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦਾ ਦੌਰਾ ਕੀਤਾ।ਉਨਾਂ੍ਹ ਕਿਹਾ ਕਿ ਅਸੀਂ ਪੰਜਾਬ ‘ਚ ਵੀ ਅਜਿਹਾ ਮਾਡਲ ਲਿਆਵਾਗੇ ਤੇ ਅੱਜ ਉਨਾਂ੍ਹ ਪ੍ਰੈਸ ਕਾਨਫ੍ਰੰਸ ਕਰਕੇ ਦੋਵਾਂ ਮੁੱਖ ਮੰਤਰੀਆਂ ਵਲੋਂ ਨਾਲੇਜ ਸ਼ੇਅਰ ਐਗਰੀਮੈਂਟ ਸਾਈਨ ਕੀਤਾ।ਜਿਸ ਨੂੰ ਲੈ ਕੇ ਸਾਰੀਆਂ ਵਿਰੋਧੀ ਧਿਰਾਂ ਭੜਕੀਆਂ ਹੋਈਆਂ ਹਨ।